ਤਰਨਤਾਰਨ ਦੇ ਪਿੰਡ ਸੱਕਿਆਂਵਾਲੀ ਵਿਖੇ ਖੇਤਾਂ ਵਿਚੋਂ ਮਿਲਿਆ ਮਿਜ਼ਾਇਲ ਦਾ ਪਾਰਟ, ਆਰਮੀ ਲਿਆ ਕਬਜ਼ੇ 'ਚ
ਤਰਨਤਾਰਨ, 10 ਮਈ 2025 - ਬੀਤੀ ਦੇਰ ਰਾਤ ਤਰਨ ਤਾਰਨ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਵਿੱਚ ਮਿਜ਼ਾਇਲ ਹਮਲੇ ਹੋਏ ਪਿੰਡ ਸੱਕਿਆਂਵਾਲੀ ਦੇ ਖੇਤਾਂ ਵਿੱਚ ਵੀ ਮਿਜ਼ਾਇਲ ਦਾ ਪਾਰਟ ਮਿਲਿਆ। ਇਸ ਸਬੰਧੀ ਜਾਣਕਾਰੀ ਦਿੰਦੇ ਖੇਤ ਮਾਲਕ ਗੁਰਪ੍ਰੀਤ ਸਿੰਘ ਨੇ ਦੱਸਿਆ ਬੀਤੀ ਰਾਤ ਲਗਭਗ 2 ਵਜੇ ਦੇ ਕਰੀਬ ਜ਼ਬਰਦਸਤ ਧਮਾਕੇ ਦੀ ਅਵਾਜ ਸੁਣਾਈ ਦਿੱਤੀ ਜਦ ਸਵੇਰੇ ਅਸੀ ਆਪਣੇ ਖੇਤਾਂ ਵਿੱਚ ਜਾ ਕੇ ਦੇਖਿਆ ਤਾਂ ਕੋਈ ਵਸਤੂ ਦੇ ਟੁੱਕੜੇ ਖੇਤਾਂ ਵਿੱਚ ਪਏ ਸਨ, ਸਾਡੇ ਵੱਲੋਂ ਥਾਣਾ ਵੈਰੋਵਾਲ ਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ। ਮੌਕੇ ਤੇ ਪੁੱਜੇ ਥਾਣਾ ਵੈਰੋਵਾਲ ਦੇ ਥਾਣਾ ਮੁੱਖੀ ਨਰੇਸ਼ ਕੁਮਾਰ ਨੇ ਦੱਸਿਆ ਮੌਕੇ ਤੇ ਆਰਮੀ ਦੀ ਟੀਮ ਨਾਲ ਪੁੱਜ ਕੇ ਮਿਜ਼ਾਇਲ ਦੇ ਟੁੱਕੜੇ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।