← ਪਿਛੇ ਪਰਤੋ
ਸਰਹੱਦੀ ਇਲਾਕਿਆਂ ਵਿੱਚ ਪੁਲਿਸ ਦੀ ਸੁਰੱਖਿਆ ਵੀ ਵਧੀ
ਰੋਹਿਤ ਗੁਪਤਾ
ਗੁਰਦਾਸਪੁਰ : ਭਾਰਤ ਪਾਕਿਸਤਾਨ ਸਰਹੱਦ ਦੇ ਨਾਲ ਲੱਗਦੇ ਪਿੰਡਾਂ ਦੇ ਵਿੱਚ ਪੰਜਾਬ ਪੁਲਿਸ ਦੀ ਤੈਨਾਤੀ ਵਧਾਈ ਗਈ ਹੈ। ਇਹ ਕਹਿਣਾ ਹੈ ਐਸਐਸਪੀ ਬਟਾਲਾ ਸੁਹੇਲ ਕਾਸੀ ਮੀਰ ਦਾ ਉਹਨਾਂ ਕਿਹਾ ਕਿ ਅੱਜ ਉਹਨਾਂ ਨੇ ਬਾਰਡਰ ਏਰੀਏ ਦੇ ਪਿੰਡਾਂ ਦਾ ਦੌਰਾ ਕੀਤਾ ਹੈ। ਲੋਕਾਂ ਦਾ ਹਾਲ ਚਾਲ ਜਾ ਰਿਹਾ ਹੈ ਨਾਲ ਹੀ ਫੌਜ ਦੇ ਅਧਿਕਾਰੀਆਂ ਦੇ ਨਾਲ ਮੀਟਿੰਗਾਂ ਵੀ ਕੀਤੀਆਂ ਨੇ ਐਸਐਸਪੀ ਨੇ ਕਿਹਾ ਕਿ ਪਿੰਡਾਂ ਦੇ ਵਿੱਚ ਲੋਕ ਪੂਰੀ ਤਰਹਾਂ ਨਾਲ ਸੁਰਿਤ ਨੇ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਹੈ ਮੈਂ ਇਹ ਤੇ ਨਹੀਂ ਦੱਸ ਪਾਵਾਂਗਾ ਕਿ ਕਿੰਨੀ ਨਫਰੀ ਵਧਾਈ ਗਈ ਹੈ ਲੇਕਿਨ ਹਾਲਾਤ ਮੁਤਾਬਕ ਪਿੰਡਾਂ ਦੇ ਵਿੱਚ ਪੰਜਾਬ ਪੁਲਿਸ ਦੀ ਨਫਰੀ ਵਧਾਈ ਗਈ ਹੈ। ਨਾਲ ਹੀ ਆਮ ਲੋਕਾਂ ਨੂੰ ਇਹ ਵੀ ਗੱਲ ਕਹੀ ਗਈ ਹੈ ਕਿ ਜੋ ਵੀ ਪ੍ਰਸ਼ਾਸਨ ਵੱਲੋਂ ਹਦਾਇਤਾਂ ਉਹਨਾਂ ਦੀ ਇਨ ਬਿਨ ਪਾਲਣਾ ਕਰਨ ਜੇਕਰ ਕੋਈ ਸ਼ੱਕੀ ਵਿਅਕਤੀ ਨਜ਼ਰ ਆਉਂਦਾ ਹੈ ਤਾ ਤੁਰੰਤ ਪੁਲਿਸ ਨੂੰ ਇਤਲਾਹ ਕਰਨ ਆਮ ਲੋਕਾਂ ਨੇ ਵੀ ਗੱਲਬਾਤ ਦੌਰਾਨ ਕਿਹਾ ਕਿ ਐਸਐਸਪੀ ਬਟਾਲਾ ਨੇ ਆ ਕੇ ਬੜੇ ਚੰਗੇ ਮਾਹੌਲ ਦੇ ਵਿੱਚ ਗੱਲਬਾਤ ਕੀਤੀ ਹੈ ਪੁਲਿਸ ਪਹਿਲਾਂ ਹੀ ਹਮੇਸ਼ਾ ਹੀ ਮਦਦ ਕਰਦੀ ਹੈ ਹੁਣ ਵੀ ਅਸੀਂ ਬਿਲਕੁਲ ਸੁਰਕਸ਼ਿਤ ਹਾਂ ਕਿਸੇ ਤਰ੍ਹਾਂ ਦਾ ਡਰਦਾ ਕੋਈ ਮਾਹੌਲ ਨਹੀਂ ਹੈ
Total Responses : 1368