ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਲੋਂ ਮੁਫਤ ਲਿਖਤੀ ਪ੍ਰੀਖਿਆ ਅਤੇ ਫਿਜੀਕਲ ਦੀ ਤਿਆਰੀ ਕਰਵਾਈ ਜਾਵੇਗੀ
ਰੋਹਿਤ ਗੁਪਤਾ
ਗੁਰਦਾਸਪੁਰ, 06 ਮਈ 2025 - ਭਾਰਤੀ ਫੌਜ ਵਲੋਂ ਅਗਨੀਵੀਰ ਦੀ ਭਰਤੀ ਲਈ ਕਾਮਨ ਐਂਟਰੈਂਸ ਪ੍ਰੀਖਿਆ(CEE) 2025 ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ, ਜਿਸ ਵਿੱਚ ਅਗਨੀਵੀਰ ਜਨਰਲ ਡਿਊਟੀ, ਟੈਕਨੀਕਲ, ਅਸੀਸਟੈਂਟ, ਟਰੈਡਮੈਨ ਜੇ.ਸੀ.ੳ ਅਤੇ ਹੋਰ ਸ਼੍ਰੇਣੀਆਂ ਦੀ ਭਰਤੀ ਲਈ ਅੰਨਲਾਈਨ ਅਪਲਾਈ ਕਰਨ ਦੀ ਮਿਤੀ 25.04.2025 ਤੱਕ ਸੀ । ਜਿਲ੍ਹਾ ਰੋਜਗਾਰ ਅਫਸਰ ਸ੍ਰੀ ਪਰਸ਼ੋਤਮ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਹਨਾਂ ਨੌਜਵਾਨਾਂ ਨੇ ਅਗਨੀਵੀਰ ਦੀ ਭਰਤੀ ਲਈ ਔਨਲਾਈਨ ਅਪਲਾਈ ਕੀਤਾ ਹੈ, ਭਰਤੀ ਲਈ ਫੋਸ -1 ਲਿਖਤੀ ਪ੍ਰੀਖਿਆ ਜੂਨ 2025 ਦੇ ਦੂਸਰੇ ਹਫਤੇ ਵਿੱਚ ਲਈ ਜਾਵੇਗੀ ਅਤੇ ਫੇਸ-2 ਫਿਜੀਕਲ ਰੈਲੀ ਅਗਸਤ 2025 ਦੇ ਪਹਿਲੇ ਹਫਤੇ ਤੋਂ ਸ਼ੁਰੂ ਹੋਵੇਗੀ।
ਭਰਤੀ ਹੋਣ ਦੇ ਚਾਹਵਾਨ ਨੌਜਵਾਨਾਂ ਜਿਹਨਾਂ ਨੇ ਅਗਨੀਵੀਰ ਦੀ ਭਰਤੀ ਲਈ ਔਨਲਾਈਨ ਅਪਲਾਈ ਕੀਤਾ ਹੈ, ਉਹਨਾਂ ਨੂੰ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵਲੋਂ ਮੁਫਤ ਲਿਖਤੀ ਪ੍ਰੀਖਿਆ ਅਤੇ ਫਿਜੀਕਲ ਦੀ ਤਿਆਰੀ ਕਰਵਾਈ ਜਾਵੇਗੀ । ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵਲੋਂ ਅਗਨੀਵੀਰ ਦੀ ਭਰਤੀ ਦੀ ਮੁਫਤ ਟ੍ਰੇਨਿੰਗ ਦੇਣ ਲਈ ਜਲਦ ਹੀ ਬੈਚ ਦੀ ਸ਼ੁਰੂਆਤ ਕੀਤੀ ਜਾਈ ਹੈ । ਜਿਲ੍ਹਾ ਰੋਜਗਾਰ ਅਫਸਰ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਜਿਹਨਾਂ ਨੌਜਾਵਾਨਾਂ ਨੇ ਅਗਨੀਵੀਰ ਦੀ ਭਰਤੀ ਲਈ ਔਨਲਾਈਨ ਅਪਲਾਈ ਕੀਤਾ ਹੈ, ਉਹ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਕਮਰਾ ਨੰ:217, ਬਲਾਕ ਬੀ. ਡੀ.ਸੀ ਦਫਤਰ, ਨੇੜੇ ਪੁਰਾਣਾ ਬੱਸ ਸਟੈਂਡ ਗੁਰਦਾਸਪੁਰ ਵਿਖੇ ਨਿੱਜੀ ਤੌਰ ਤੇ ਪਹੁੰਚ ਕੇ ਇਸ ਮੁਫਤ ਟ੍ਰੇਨਿੰਗ ਸਬੰਧੀ ਆਪਣੇ ਆਪ ਨੂੰ ਰਜਿਸਟਰ ਕਰਵਾਉਣ।