ਚੰਡੀਗੜ੍ਹ ਯੂਨੀਵਰਸਿਟੀ ਆਨਲਾਈਨ ਨੇ ਹਾਰਵਰਡ ਬਿਜ਼ਨਸ ਪਬਲਿਸ਼ਿੰਗ ਐਜੂਕੇਸ਼ਨ ਦੇ ਨਾਲ ਮਿਲ ਕੇ ’ਕੇਸ ਬੇਸਡ ਟੀਚਿੰਗ ਅਤੇ ਸਿਮੂਲੇਸ਼ਨਸ਼’ ਕੀਤਾ ਲਾਂਚ
ਹਰਜਿੰਦਰ ਸਿੰਘ ਭੱਟੀ
- ਵਿਦਿਆਰਥੀਆਂ ਨੂੰ ਮਿਲੇਗਾ 30 ਹਜ਼ਾਰ ਤੋਂ ਵੱਧ ਕੇਸ ਸਟੱਡੀਜ਼ ਦਾ ਐਕਸਸ
-ਚੰਡੀਗੜ੍ਹ ਯੂਨੀਵਰਸਿਟੀ ਆਨਲਾਈਨ ਵਲੋਂ 10 ਹਾਰਵਰਡ ਮੈਨੇਜਮੈਂਟ ਸਰਟੀਫੀਕੇਸ਼ਨ ਕੋਰਸ ਕਰਵਾਏ ਜਾ ਰਹੇ ਮੁਹੱਈਆ, ਪਹਿਲੇ ਬੈਚ ’ਚ ਇਕ ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੇ ਸਰਟੀਫੀਕੇਸ਼ਨ ਕੋਰਸ ਕੀਤਾ ਪੂਰਾ
- ਚੰਡੀਗੜ੍ਹ ਯੂਨੀਵਰਸਿਟੀ ਆਨਲਾਈਨ ਨੇ ਹਾਰਵਰਡ ਬਿਜ਼ਨਸ ਪਬਲਿਸ਼ਿੰਗ ਐਜੂਕੇਸ਼ਨ ਦੇ ਨਾਲ ਕੀਤਾ ਐਮਓਯੂ, ਕੇਸ ਸਟੱਡੀ ਅਤੇ ਸਿਮੂਲੇਸ਼ਨ ਰਾਹੀ ਵਿਦਿਆਰਥੀਆਂ ਨੂੰ ਮਿਲੇਗੀ ਪ੍ਰੈਕਟੀਕਲ ਸਿੱਖਿਆ
- ਚੰਡੀਗੜ੍ਹ ਯੂਨੀਵਰਸਿਟੀ ਆਨਲਾਈਨ ਦਾ ਹਾਰਵਰਡ ਬਿਜ਼ਨਸ ਪਬਲਿਸ਼ਿੰਗ ਐਜੂਕੇਸ਼ਨ ਨਾਲ ਕੀਤਾ ਇਹ ਐਮਓਯੂ ਸ਼ਲਾਘਾਯੋਗ ਉਪਰਾਲਾ, ਪਾੜ੍ਹਿਆਂ ਨੂੰ ਵਿਸ਼ਵ ਪੱਧਰੀ ਮੌਕੇ ਕਰੇਗਾ ਪ੍ਰਦਾਨ- ਚੰਡੀਗੜ੍ਹ ਯੂਨੀਵਰਸਿਟੀ ਚਾਂਸਲਰ ਅਤੇ ਸੰਸਦ ਮੈਂਬਰ (ਰਾਜ ਸਭਾ) ਸਤਨਾਮ ਸਿੰਘ ਸੰਧੂ
ਚੰਡੀਗੜ੍ਹ/ਮੋਹਾਲੀ, 6 ਮਈ 2025 - ਚੰਡੀਗੜ੍ਹ ਯੂਨੀਵਰਸਿਟੀ ਆਨਲਾਈਨ ਨੇ ਉੱਚ ਸਿੱਖਿਆ ਦੇ ਖੇਤਰ ਵਿਚ ਇਕ ਹੋਰ ਮੁਕਾਮ ਹਾਸਲ ਕਰਦਿਆ ਹਾਰਵਰਡ ਬਿਜ਼ਨਸ ਪਬਲਿਸ਼ਿੰਗ ਐਜੂਕੇਸ਼ਨ ਦੇ ਨਾਲ ਕੇਸ ਬੇਸਡ ਟੀਚਿੰਗ ਅਤੇ ਸਿਮੂਲੇਸ਼ਨਸ ਲਾਂਚ ਕੀਤਾ ਹੈ, ਇਸ ਨੂੰ ਲੈ ਕੇ ਇੱਕ ਸਮਝੌਤਾ ਪੱਤਰ (ਐਮਓਯੂ) ’ਤੇ ਹਸਤਾਖ਼ਰ ਕੀਤੇ ਹਨ। ਇਸ ਸਾਂਝ ਰਾਹੀ ਜਿਥੇ ਇਕ ਪਾਸੇ ਕੇਸ ਸਟੱਡੀ ਦੇ ਮਾਧਿਅਮ ਰਾਹੀ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਸਿੱਖਿਆ ਮਿਲੇਗੀ, ਉੁਥੇ ਹੀ ਸਿਮੂਲੇਸ਼ਨ ਦੁਆਰਾ ਵਿਦਿਆਰਥੀਆਂ ਨੂੰ ਏ.ਆਈ. ਵਰਗੀ ਤਕਨਾਲੋਜ਼ੀ ਦੇ ਸਹਿਯੋਗ ਨਾਲ ਡਿਜੀਟਲ ਰੂਪ ਵਿਚ ਅਜਿਹਾ ਵਾਤਾਵਰਨ ਪ੍ਰਦਾਨ ਕੀਤਾ ਜਾਵੇਗਾ ਜਿਸ ਨਾਲ ਅਸਲ ਦੁਨੀਆ ਵਿਚ ਆਉਣ ਵਾਲੀਆਂ ਵਪਾਰਕ ਚੁਣੌਤੀਆਂ ਬਾਰੇ ਉਨ੍ਹਾਂ ਨੂੰ ਜਾਣਕਾਰੀ ਮਿਲ ਸਕੇਗੀ ਅਤੇ ਫੈਸਲੇ ਲੈਣ ਦੀ ਕਾਬਲੀਅਤ ਪੈਦਾ ਹੋਵੇਗੀ।ਇਸ ਸਮਝੌਤੇ ਦਾ ਉਦੇਸ਼ ਵਿਦਿਆਰਥੀਆਂ ਨੂੰ ਅਜੋਕੇ ਸਮੇਂ ਵਿਚ ਵਪਾਰਕ ਫੈਸਲੇ ਲੈਣ ਲਈ ਸਥਿਤੀਆਂ ਤੋਂ ਜਾਣੂ ਕਰਵਾਉਣਾ ਹੈ ਤਾਂ ਜੋ ਉਹ ਵਿਸ਼ਵ ਪੱਧਰ ’ਤੇ ਪ੍ਰਤੀਯੋਗੀ ਬਣ ਕੇ ਉਭਰ ਸਕਣ।
ਐਮਓਯੂ ਹਸਤਾਖ਼ਰ ਸਮਾਗਮ ਦਾ ਆਯੋਜਨ ਚੰਡੀਗੜ੍ਹ ਯੂਨੀਵਰਸਿਟੀ ਕੈਂਪਸ ਵਿਚ ਕੀਤਾ ਗਿਆ ਜਿਸ ਵਿੱਚ ਸੀਨੀਅਰ ਡਾਇਰੈਕਟਰ ਈਐਮਈਏ ਅਤੇ ਏਸ਼ੀਆ ਪੈਸੀਫਿਕ ਹਾਰਵਰਡ ਬਿਜ਼ਨਸ ਪਬਲਿਸ਼ਿੰਗ ਐਜੂਕੇਸ਼ਨ, ਸ਼੍ਰੀਮਤੀ ਗੈਬਰੀਏਲਾ ਆਲਮੀ ਮੁੱਖ ਮਹਿਮਾਨ ਵਜੋਂ ਪਹੁੰਚੇ ਜਦਕਿ ਡਾਇਰੈਕਟਰ ਉੱਚ ਸਿੱਖਿਆ ਦੱਖਣੀ ਏਸ਼ੀਆ ਅਤੇ ਮੱਧ ਪੂਰਬ, ਸ਼੍ਰੀ ਦਵਿਵੇਸ਼ ਮਹਿਤਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।
ਸਮਝੌਤਾ ਪੱਤਰ ’ਤੇ ਰਸਮੀ ਤੌਰ ’ਤੇ ਸੀਨੀਅਰ ਡਾਇਰੈਕਟਰ ਈਐਮਈਏ ਅਤੇ ਏਸ਼ੀਆ ਪੈਸੀਫਿਕ ਹਾਰਵਰਡ ਬਿਜ਼ਨਸ ਪਬਲਿਸ਼ਿੰਗ ਐਜੂਕੇਸ਼ਨ, ਸ਼੍ਰੀਮਤੀ ਗੈਬਰੀਏਲਾ ਆਲਮੀ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. (ਡਾ) ਮਨਪ੍ਰੀਤ ਸਿੰਘ ਮੰਨਾ ਦੁਆਰਾ ਹਸਤਾਖ਼ਰ ਕੀਤੇ ਗਏ।ਇਹ ਸਮਝੌਤਾ ਦੋਵੇ ਪੱਖਾਂ ਵਲੋਂ ਭਵਿੱਖ ਕੇਂਦਿ੍ਰਤ ਸਿੱਖਿਆ ਲਈ ਆਪਸੀ ਸਹਿਯੋਗ ਅਤੇ ਸਾਂਝੀ ਵਚਨਬੱਧਤਾ ਨੂੰ ਦਰਸਾਉਂਦਾ ਹੈ।ਪ੍ਰੋ (ਡਾ.) ਮਨਪ੍ਰੀਤ ਸਿੰਘ ਮੰਨਾ ਅਤੇ ਚੰਡੀਗੜ੍ਹ ਯੂਨੀਵਰਸਿਟੀ ਆਨਲਾਈਨ ਦੇ ਡਾਇਰੈਕਟਰ ਡਾ. ਗੁਰਪ੍ਰੀਤ ਸਿੰਘ ਨੇ ਇਸ ਮੌਕੇ ਪਹੁੰਚੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਡਿਜ਼ੀਟਲ ਸਿੱਖਿਆ ਦੇ ਮਿਆਰ ਨੂੰ ਵਿਕਸਤ ਕਰਨ ਲਈ ਯੂਨੀਵਰਸਿਟੀ ਦੇ ਦਿ੍ਰਸ਼ਟੀਕੋਣ ਨੂੰ ਸਾਂਝਾ ਕੀਤਾ।
ਇਸ ਐਮਓਯੂ ਤਹਿਤ ਇਹ ਹਾਰਵਰਡ ਮੈਨੇਜਮੈਂਟ ਪ੍ਰੋਗਰਾਮ ਚੰਡੀਗੜ੍ਹ ਯੂਨੀਵਰਸਿਟੀ ਆਨਲਾਈਨ ਦੇ 8 ਡਿਗਰੀ ਕੋਰਸਾਂ ਦੇ ਲਈ ਉਪਲਬਧ ਹੈ।ਜਿਨ੍ਹਾਂ ਵਿਚ ਮੈਨੇਜਮੈਂਟ, ਆਰਟਸ, ਮਾਸ ਕਮਿਊਨੀਕੇਸ਼ਨ ਅਤੇ ਸਾਇੰਸ ਦੇ ਕੋਰਸ ਸ਼ਾਮਲ ਹਨ।ਹਾਰਵਰਡ ਬਿਜ਼ਨਸ ਪਬਲਿਸ਼ਿੰਗ ਐਜੂਕੇਸ਼ਨ ਦੇ ਸਹਿਯੋਗ ਨਾਲ 6 ਮਹੀਨੇ ਦੇ 10 ਹਾਰਵਰਡ ਮੈਨੇਜਮੈਂਟ ਸਾਰਟੀਫੀਕੇਸ਼ਨ ਕੋਰਸ ਮੁਹੱਈਆ ਕਰਵਾਏ ਜਾ ਰਹੇ ਹਨ ਜਿਨ੍ਹਾਂ ’ਚ ਇਨੋਵੇਸ਼ਨ ਐਂਡ ਕ੍ਰੇਟੀਵਿਟੀ, ਸਟ੍ਰੈਟਜੀ ਪਲਾਨਿੰਗ ਐਂਡ ਐਗਜੀਕਿਊਸ਼ਨ, ਬਿਜ਼ਨਸ ਪਲਾਨ ਡਿਵੈਲਪਮੈਂਟ, ਪਰਫਾਮੈਂਸ ਮੈਨੇਜਮੈਂਟ, ਡਾਇਵਰਸਿਟੀ ਇੰਕਲਿਊਸ਼ਨ ਐਂਡ ਬਿਲੋਗਿੰਗ, ਡਿਸੀਜਨ ਮੇਕਿੰਗ, ਐਥਿਕਸ ਐਂਡ ਵਰਕ, ਪ੍ਰੈਜੇਨਟੇਸ਼ਨ ਸਕਿਲ ਮੈਨੇਜਮੈਂਟ, ਟੀਮ ਮੈਨੇਜਮੈਂਟ ਅਤੇ ਟੀਮ ਇੰਟੈਲੀਜੈਂਸ ਕੋਰਸ ਸ਼ਾਮਲ ਹਨ।
ਇਨ੍ਹਾਂ ਕੋਰਸਾਂ ਵਿਚ ਵਿਦਿਆਰਥੀਆਂ ਨੂੰ ਤਿੰਨ ਖਾਸ ਫਾਇਦੇ ਮਿਲਣਗੇ ਜਿਨ੍ਹਾਂ ਵਿਚ ਪਹਿਲਾ ਸੀਯੂ ਆਨਲਾਈਨ ਦੇ ਵਿਦਿਆਰਥੀਆਂ ਨੂੰ ਇਨ੍ਹਾਂ ਕੋਰਸਾਂ ਲਈ ਕੋਈ ਅਲੱਗ ਤੋਂ ਫੀਸ ਨਹੀ ਭਰਨੀ ਪਵੇਗੀ, ਦੂਸਰਾ ਇਹ ਹੈ ਕਿ ਵਿਦਿਆਰਥੀਆਂ ਨੂੰ ਕੋਰਸ ਵਿਚ ਨਵੀ ਤਕਨਾਲੋਜੀ ਦੀ ਟ੍ਰੇਨਿੰਗ ਅਤੇ ਸਰਟੀਫੀਕੇਸ਼ਨ ਵੀ ਮਿਲ ਰਹੀ ਹੈ, ਤੀਸਰਾ ਇਹ ਹੈ ਕਿ ਭਵਿੱਖ ਵਿਚ ਇਹ ਕੋਰਸ ਕਰਨ ਵਾਲੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਨੌਕਰੀ ਵਿਚ ਤਰੱਕੀ ਦੇ ਮੌਕੇ ਵੀ ਮਿਲਣਗੇ।ਇਸ ਦੇ ਨਾਲ ਹੀ ਮੈਨੇਜਮੈਂਟ ਸਟੱਡੀਜ਼ (ਐਮ.ਬੀ.ਏ. ਅਤੇ ਬੀ.ਬੀ.ਏ.) ਦੇ ਵਿਦਿਆਰਥੀਆਂ ਲਈ 30 ਹਜ਼ਾਰ ਤੋਂ ਵੱਧ ਡਿਜ਼ੀਟਲ ਰੂਪ ਵਿਚ ਕੇਸ ਸਟੱਡੀ ਦਾ ਐਕਸਸ ਵੀ ਪ੍ਰਦਾਨ ਕੀਤਾ ਗਿਆ ਹੈ।ਇਨ੍ਹਾਂ ਕੋਰਸਾਂ ਵਿਚ 12136 ਵਿਦਿਆਰਥੀ ਆਪਣਾ ਨਾਮ ਦਰਜ ਕਰਵਾ ਚੁੱਕੇ ਹਨ ਅਤੇ ਪਹਿਲੇ ਬੈਚ ਦੇ ਇਕ ਹਜ਼ਾਰ ਵਿਦਿਆਰਥੀਆਂ ਨੇ ਆਪਣਾ ਕੋਰਸ ਪੂਰਾ ਕਰਕੇ ਸਾਰਟੀਫੀਕੇਟ ਵੀ ਹਾਸ਼ਲ ਕਰ ਲਏ ਹਨ।
ਸਮਾਗਮ ਦੌਰਾਨ ਮੁੱਖ ਮਹਿਮਾਨ ਸ਼੍ਰੀਮਤੀ ਗੈਬਰੀਏਲਾ ਐਲਮੀ ਨੇ ਕਿਹਾ, ਭਾਰਤ ਵਿੱਚ ਵਿਦਿਆਰਥੀਆਂ ਲਈ ਪਰਿਵਰਤਨਸ਼ੀਲ ਸਿੱਖਿਆ ਦੇ ਤਰੀਕਿਆਂ ਨੂੰ ਲਿਆਉਣ ਲਈ ਅਸੀਂ ਚੰਡੀਗੜ੍ਹ ਯੂਨੀਵਰਸਿਟੀ ਨਾਲ ਸਾਂਝੇਦਾਰੀ ਕਰਨ ਲਈ ਉਤਸ਼ਾਹਿਤ ਹਾਂ। ਉਨ੍ਹਾਂ ਕਿਹਾ ਕਿ ਕੇਸ ਅਧਾਰਿਤ ਅਧਿਆਪਨ ਵਿਦਿਆਰਥੀਆਂ ਨੂੰ ਸਿਰਫ਼ ਸਿੱਖਣ ਲਈ ਹੀ ਨਹੀਂ, ਸਗੋਂ ਯੋਗ ਅਗਵਾਈ ਕਰਨ ਲਈ ਵੀ ਤਿਆਰ ਕਰਦਾ ਹੈ।ਸਮਾਗਮ ਵਿਚ ਪਹੁੰਚੇ ਵਿਸ਼ੇਸ਼ ਮਹਿਮਾਨ ਸ਼੍ਰੀ ਦਵਿਵੇਸ਼ ਮਹਿਤਾ ਨੇ ਕਿਹਾ ਕਿ ਇਹ ਸਹਿਯੋਗ ਉੱਚ ਸਿੱਖਿਆ ਦੇ ਖੇਤਰ ਵਿੱਚ ਅਨੁਭਵੀ ਸਿੱਖਿਆ ਹਾਸ਼ਲ ਕਰਨ ਵੱਲ ਇੱਕ ਸਾਰਥਕ ਤਬਦੀਲੀ ਦੀ ਸ਼ੁਰੂਆਤ ਹੈ।ਭਾਰਤੀ ਵਿਦਿਅਕ ਅਦਾਰਿਆਂ ਨੂੰ ਵਿਸ਼ਵ ਪੱਧਰੀ ਅਤੇ ਉਚ ਕੋਟੀ ਦੇ ਅਭਿਆਸਾਂ ਨੂੰ ਅਪਣਾਉਂਦੇ ਹੋਏ ਦੇਖਣਾ ਪ੍ਰੇਰਨਾਦਾਇਕ ਹੈ।ਉਨ੍ਹਾਂ ਕਿਹਾ ਕਿ ਹਾਰਵਰਡ ਮੈਨੇਜਮੈਂਟ ਸਿਖਿਆਰਥੀਆਂ ਨੂੰ ਮਹੱਤਵਪੂਰਨ ਵਪਾਰਕ ਯੋਗਤਾਵਾਂ ਵਿਕਸਿਤ ਕਰਨ ਵਿੱਚ ਮਦਦ ਕਰਦਾ ਹੈ ਜਿਸਦੀ ਅੱਜ ਦੀ ਦੁਨੀਆ ਦੀ ਮੰਗ ਹੈ
ਚੰਡੀਗੜ੍ਹ ਯੂਨੀਵਰਸਿਟੀ ਆਨਲਾਈਨ ਵਲੋਂ ਹਾਰਵਰਡ ਬਿਜ਼ਨਸ ਪਬਲਿਸ਼ਿੰਗ ਐਜੂਕੇਸ਼ਨ ਨਾਲ ਕੀਤਾ ਐਮਓਯੂ ਸਬੰਧੀ ਜਾਣਕਾਰੀ ਦਿੰਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਅਤੇ ਸੰਸਦ ਮੈਂਬਰ (ਰਾਜ ਸਭਾ) ਸ. ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਆਨਲਾਈਨ ਦਾ ਹਾਰਵਰਡ ਬਿਜ਼ਨਸ ਪਬਲਿਸ਼ਿੰਗ ਐਜੂਕੇਸ਼ਨ ਦੇ ਨਾਲ ਕੀਤਾ ਗਿਆ ਇਹ ਸਮਝੌਤਾ ਇਕ ਸ਼ਲਾਘਾਯੋਗ ਕਦਮ ਹੈ ਜੋ ਵਿਦਿਆਰਥੀਆਂ ਨੂੰ ਵਿਸ਼ਵ ਪੱਧਰ ’ਤੇ ਨਵੇ ਮੌਕੇ ਪ੍ਰਦਾਨ ਕਰੇਗਾ।ਉਨ੍ਹਾਂ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਆਪਣੀਆਂ ਗਲੋਬਲ ਭਾਈਵਾਲੀਆਂ ਅਤੇ ਨਵੀਨ ਸਿਖਲਾਈ ਪਹਿਲਕਦਮੀਆਂ ਰਾਹੀਂ ਡਿਜ਼ੀਟਲ ਸਿੱਖਿਆ ਦੇ ਮਿਆਰ ਨੂੰ ਰਵਾਇਤੀ ਸੀਮਾਵਾਂ ਤੋਂ ਅੱਗੇ ਲੈ ਕੇ ਜਾਣ ਵਿਚ ਅਹਿਮ ਭੂਮੀਕਾ ਨਿਭਾ ਰਹੀ ਹੈ।ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਵਿਸ਼ਵ ਪੱਧਰ ਦੀ ਸਿੱਖਿਆ ਅਤੇ ਖੋਜ਼ ਅਨੁਭਵ ਪ੍ਰਦਾਨ ਕਰਵਾਉਣਾ ਚੰਡੀਗੜ੍ਹ ਯੂਨੀਵਰਸਿਟੀ ਦਾ ਮੁੱਖ ਮਕਸਦ ਹੈ।ਪਿਛਲੇ ਕੁਝ ਸਮੇਂ ਵਿਚ ਸਿਖਿੱਆ ਦੀ ਧਾਰਨਾ ਬਦਲ ਗਈ ਹੈ ਖਾਸ ਕਰਕੇ ਕੋਰੋਨਾ ਮਹਾਮਾਰੀ ਤੋਂ ਬਾਅਦ ਬਹੁਤ ਕੁਝ ਬਦਲ ਗਿਆ ਹੈ।ਦੂਰ ਦੁਰਾਡੇ ਬੈਠੇ ਲੋਕਾਂ ਨੂੰ ਆਨਲਾਈਨ ਸਿੱਖਿਆ ਹਾਸਲ ਕਰਨ ਦੇ ਮੌਕੇ ਮਿਲੇ ਹਨ।ਆਨਲਾਈਨ ਤਰੀਕੇ ਰਾਹੀ ਅੱਜ ਨੌਕਰੀ ਪੇਸ਼ਾ ਲੋਕ ਅਤੇ ਦੂਰ ਰਹਿੰਦੇ ਵਿਦਿਆਰਥੀ ਘਰ ਬੈਠੇ ਹੀ ਚੰਗੀ ਸਵਿਧਾ ਨਾਲ ਉੱਚ ਸਿੱਖਿਆ ਹਾਸਲ ਕਰ ਸਕਦੇ ਹਨ।ਇਸ ਤਰ੍ਹਾ ਚੰਡੀਗੜ੍ਹ ਯੂਨੀਵਰਸਿਟੀ ਆਨਲਾਈਨਦੇ ਇਸ ਉਪਰਾਲੇ ਸਦਕਾ ਵਿਦਿਆਰਥੀਆਂ ਦਾ ਹੁਨਰ ਨਿੱਖਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਪਹਿਲਕਦਮੀ ਨਾਲ ਅਸੀਂ ਅਜਿਹੇ ਮਾਹਰਾਂ ਨੂੰ ਤਿਆਰ ਕਰ ਰਹੇ ਹਾਂ ਜੋ ਕੁਝ ਨਵਾ ਸੋਚ ਸਕਦੇ ਹਨ, ਉਸ ਸਬੰਧੀ ਫੈਸਲੇ ਲੈ ਸਕਦੇ ਹਨ ਅਤੇ ਅਗਵਾਈ ਕਰ ਸਕਦੇ ਹਨ।ਅਜਿਹੇ ਸਮਝੌਤੇ ਵਿਦਿਆਰਥੀਆਂ ਲਈ ਵਿਸ਼ਵ ਪੱਧਰੀ ਸਿੱਖਿਆ ਪ੍ਰਾਪਤ ਕਰਨਾ ਆਸਾਨ ਬਣਾਉਂਦੇ ਹਨ ਕਿਉਕਿ ਵਿਦਿਆਰਥੀ ਦੁਨੀਆਂ ਵਿਚ ਕਿਸੇ ਵੀ ਜਗ੍ਹਾ ਰਹਿੰਦੇ ਹੋਏ ਸਿੱਖਿਆ ਪ੍ਰਾਪਤ ਕਰ ਸਕਦੇ ਹਨ।