ਵੇਖ ਲਓ ਕੀ ਆ ਗਿਆ ਸਮਾਂ: ਜਨਮ ਤੋਂ ਅਪਾਹਜ ਨੌਜਵਾਨ ਦੇ ਪੈਂਚਰ ਹੋਏ ਟਰਾਈ ਸਾਈਕਲ ਨੂੰ ਧੱਕਾ ਲਾਉਂਦੇ ਖੋਹ ਕੇ ਲੈ ਗਏ ਅਪਾਹਜ ਦਾ ਮੋਬਾਈਲ
ਰਿਪੋਰਟਰ ਰੋਹਿਤ ਗੁਪਤਾ
ਗੁਰਦਾਸਪੁਰ, 6 ਮਈ 2025 - ਫਤਿਹਗੜ ਚੂੜੀਆਂ ਵਿਖੇ ਲੁਟੇਰਿਆਂ ਵੱਲੋਂ ਬੇਸ਼ਰਮੀ ਭਰਿਆ ਕਾਰਾ ਕੀਤਾ ਗਿਆ ਜਦੋਂ ਇੱਕ ਜਨਮ ਤੋਂ ਅਪਾਹਜ ਨੌਜਵਾਨ ਕੋਲੋਂ ਦਿਨ ਦਿਹਾੜੇ ਉਸ ਦਾ ਫੋਨ ਖੋਹ ਕੇ ਫਰਾਰ ਹੋ ਗਏ। ਇਸ ਸਬੰਧੀ ਪੀੜਤ ਨੌਜਵਾਨ ਜਗਦੀਪ ਸਿੰਘ ,ਉਸ ਦੇ ਪਿਤਾ ਬਲਜੀਤ ਸਿੰਘ ਅਤੇ ਉਸ ਦੇ ਚਾਚਾ ਜਗਦੀਪ ਸਿੰਘ ਵਾਸੀ ਸਰਫਕੋਟ ਨੇ ਦੱਸਿਆ ਕਿ ਜਗਦੀਪ ਸਿੰਘ ਜੋ ਕਿ ਹੱਥਾਂ ਤੋਂ ਅਪੰਗ ਹੈ ਫਤਿਹਗੜ ਚੂੜੀਆਂ ਆਪਣੇ ਟਰਾਈ ਸਾਇਕਲ ਉਪਰ ਕੰਮ ਆਇਆ ਸੀ ਅਤੇ ਥਾਣਾ ਫਤਿਹਗੜ ਚੂੜੀਆਂ ਤੋਂ ਕੁੱਝ ਮੀਟਰ ਦੂਰੀ ਤੇ ਉਸ ਦਾ ਟਰਾਈ ਸਾਇਕਲ ਪੰਚਰ ਹੋ ਗਿਆ ਅਤੇ ਬਜਾਰ’ਚ ਖੜੇ ਚਾਰ ਨੌਜਵਾਨਾਂ ਨੂੰ ਉਸ ਨੇ ਧੱਕਾ ਲਗਾਉਂਣ ਲਈ ਕਿਹਾ ਅਤੇ ਉਹ ਅਜੇ ਦੌ ਕਦਮ ਹੀ ਗਏ ਸਨ ਕਿ ਧੱਕਾ ਲਾ ਰਹੇ ਨੌਜਵਾਨ ਜਗਦੀਪ ਦਾ ਵੀਵੋ ਕੰਪਨੀ ਦਾ ਮੋਬਾਈਲ ਖੋਹ ਕੇ ਫ਼ਰਾਰ ਹੋ ਗਏ ਅਤੇ ਉਹ ਰੋਲਾ ਹੀ ਪਾਉਂਦਾ ਰਹਿ ਗਿਆ।
ਉਹਨਾਂ ਦੱਸਿਆ ਕਿ ਜਗਦੀਪ ਨੂੰ ਤਿੰਨ ਮਹੀਨੇ ਪਹਿਲਾਂ ਹੀ ਕਿਸ਼ਤਾ ਤੇ ਵੀਵੋ ਦਾ ਫੋਨ ਲੈ ਕੇ ਦਿੱਤਾ ਸੀ ਅਤੇ ਫੋਨ ਦੀਆਂ ਅਜੇ ਕਿਸ਼ਤਾ ਵੀ ਪੂਰੀਆਂ ਨਹੀਂ ਦਿੱਤੀਆਂ ਸਨ । ਪੀੜਤ ਨੌਜਵਾਨ ਅਤੇ ਉਸ ਦੇ ਪਰਿਵਾਰ ਵਾਲਿਆ ਨੇ ਥਾਣਾ ਫਤਿਹਗੜ ਚੂੜੀਆਂ ਦੀ ਪੁਲਿਸ ਨੂੰ ਦਰਖਾਸਤ ਦਿੰਦਿਆਂ ਗੁਹਾਰ ਲਗਾਈ ਹੈ ਕਿ ਲੂਟੇਰਿਆਂ ਨੂੰ ਗਿਰਫਤਾਰ ਕਰ ਉਸ ਦਾ ਮੋਬਾਇਲ ਵਾਪਿਸ ਕਰਵਾਇਆ ਜਾਵੇ ਅਤੇ ਲੁਟੇਰਿਆ ਵਿਰੁਧ ਸਖਤ ਕਾਰਵਾਈ ਕੀਤੀ ਜਾਵੇ।
ਇਸ ਸਬੰਧੀ ਥਾਣਾ ਫਤਿਹਗੜ ਚੂੜੀਆਂ ਵਿਖੇ ਤਾਇਨਾਤ ਐਸ ਆਈ ਦਲਜੀਤ ਸਿੰਘ ਨੇ ਕਿਹਾ ਕਿ ਜਿੰਨਾਂ ਨੇ ਜਗਦੀਪ ਸਿੰਘ ਦਾ ਮੋਬਾਈਲ ਖੋਹਿਆ ਹੈ ਉਨਾਂ ਵਿਰੁਧ ਸਖਤ ਕਾਰਵਾਈ ਕੀਤੀ ਜਾਵੇਗੀ।