ਮੋਟਰਸਾਈਕਲ ਖੜਾ ਕਰਨ ਨੂੰ ਲੈ ਕੇ ਹੋਇਆ ਵਿਵਾਦ ਨੇ ਧਾਰਿਆ ਖ਼ੂਨੀ ਰੂਪ,ਤਿੰਨ ਜਖ਼ਮੀ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 6 ਮਈ 2025 ਸੁਲਤਾਨਪੁਰ ਲੋਧੀ ਦੇ ਨੇੜਲੇ ਪਿੰਡ ਸੁਲਤਾਨਪੁਰ ਰੂਰਲ਼ ਵਿਖੇ ਮਾਮੂਲੀ ਗੱਲ ਨੂੰ ਲੈਕੇ ਦੋ ਧਿਰਾਂ ਵਿਚਕਾਰ ਖੂਨੀ ਝੜਪ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਦੌਰਾਨ 2 ਔਰਤਾਂ ਤੇ ਇੱਕ ਨੌਜਵਾਨ ਜ਼ਖਮੀ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਚ ਇਲਾਜ ਅਧੀਨ ਜਸਬੀਰ ਕੌਰ ਪਤਨੀ ਅਜੀਤ ਸਿੰਘ ਨਿਵਾਸੀ ਸੁਲਤਾਨਪੁਰ ਰੂਰਲ਼ ਨੇ ਦੱਸਿਆ ਕਿ ਉਹਨਾਂ ਦਾ ਗੁਆਂਡੀਆਂ ਨਾਲ ਮੋਟਰਸਾਈਕਲ ਖੜੇ ਕਰਨ ਨੂੰ ਲੈਕੇ ਬੀਤੇ ਦਿਨ ਝਗੜਾ ਹੋਇਆ ਸੀ , ਜਿਸ ਤੋਂ ਬਾਅਦ ਸਾਡਾ ਆਪਸ ਵਿੱਚ ਦੋਵਾਂ ਧਿਰਾਂ ਦਾ ਰਾਜੀਨਾਮਾ ਹੋ ਗਿਆ ਸੀ। ਬੀਤੇ ਦਿਨੀਂ ਉਕਤ ਵਿਅਕਤੀ ਫਿਰ ਦੁਬਾਰਾ ਤੋਂ 10,15 ਨੌਜਵਾਨ ਨਾਲ ਲਿਆ ਕੇ ਉਹਨਾਂ ਨੇ ਮੇਰੇ ਪੋਤਰੇ ਰਣਵੀਰ ਸਿੰਘ ਪੁੱਤਰ ਜਰਨੈਲ ਸਿੰਘ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਉੱਚੀ ਉੱਚੀ ਉਹਨਾਂ ਵੱਲੋਂ ਗਾਲੀ ਗਲੋਚ ਕੀਤਾ ਜਾ ਰਿਹਾ ਸੀ। ਜਿਸ ਤੋਂ ਬਾਅਦ ਅਸੀਂ ਜਦੋਂ ਉਸ ਨੂੰ ਛੁਡਾਉਣ ਲੱਗੇ ਤਾਂ ਉਕਤ ਬੇਖੌਫ ਹਮਲਾਵਰਾਂ ਨੇ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਹੋਏ ਸਾਡੇ ਤੇ ਤੇਜਧਾਰ ਹਥਿਆਰਾਂ ਨਾਲ ਹਮਲਾ ਕੀਤਾ,ਜਿਸ ਦੌਰਾਨ ਮੇਰੀ ਨੂੰਹ ਕੁਲਵਿੰਦਰ ਕੌਰ ਪਤਨੀ ਜਰਨੈਲ ਸਿੰਘ , ਮੇਰਾ ਪੋਤਰਾ ਰਣਵੀਰ ਸਿੰਘ ਪੁੱਤਰ ਜਰਨੈਲ ਸਿੰਘ ਨਿਵਾਸੀ ਸੁਲਤਾਨਪੁਰ ਰੂਰਲ਼
ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਜਿਨਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦਾਖਲ ਕਰਵਾਇਆ ਗਿਆ ਹੈ ਉਹਨਾਂ ਨੇ ਦੋਸ਼ੀਆਂ ਦੇ ਵਿਰੁੱਧ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਅਤੇ ਇਨਸਾਫ਼ ਦੀ ਗੁਹਾਰ ਲਗਾਈ ਹੈ । ਉੱਧਰ ਦੂਸਰੇ ਪਾਸੇ ਪੁਲਿਸ ਨੂੰ ਘਟਨਾ ਦੇ ਸੰਬੰਧ ਵਿੱਚ ਸੂਚਨਾ ਦੇ ਦਿੱਤੀ ਹੈ ਅਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।