ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ
ਕਿਹਾ , ਸਿੱਖਿਆ ਹੀ ਅਸਲ ਆਧਾਰ ਹੈ, ਜਿਸ ਰਾਹੀਂ ਬੇਰੁਜ਼ਗਾਰੀ ਨੂੰ ਦੂਰ ਕੀਤਾ ਜਾ ਸਕਦਾ ਹੈ
ਨਾਭਾ/ਪਟਿਆਲਾ 6 ਮਈ
ਮੁੱਖ ਮੰਤਰੀ ਪੰਜਾਬ ਸ੍ਰ: ਭਗਵੰਤ ਸਿੰਘ ਮਾਨ ਦੀ ਰਹਿਨੁਮਾਈ ਅਤੇ ਸਿੱਖਿਆ ਮੰਤਰੀ ਪੰਜਾਬ ਸ੍ਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਨਾਭਾ ਤੋਂ ਵਿਧਾਇਕ ਸ੍ਰੀ ਗੁਰਦੇਵ ਸਿੰਘ ਦੇਵ ਮਾਨ ਨੇ ਸਰਕਾਰੀ ਮਿਡਲ ਸਕੂਲ ਖੋਖ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਅਗੌਲ ਵਿਖੇ ਲੱਖਾਂ ਰੁਪਏ ਦੀ ਗਰਾਂਟਾਂ ਨਾਲ ਹੋਏ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ । ਉਹਨਾਂ ਕਿਹਾ ਕਿ ਸਿੱਖਿਆ ਹੀ ਅਸਲ ਆਧਾਰ ਹੈ, ਜਿਸ ਰਾਹੀਂ ਬੇਰੁਜ਼ਗਾਰੀ ਨੂੰ ਦੂਰ ਕੀਤਾ ਜਾ ਸਕਦਾ ਹੈ ।
ਵਿਧਾਇਕ ਸ੍ਰੀ ਗੁਰਦੇਵ ਸਿੰਘ ਦੇਵ ਮਾਨ ਨੇ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਖੋਖ ਵਿਖੇ 1 ਲੱਖ 60 ਹਜਾਰ ਰੁਪਏ ਦੀ ਲਾਗਤ ਨਾਲ 200 ਮੀਟਰ ਟਰੈਕ, ਸਰਕਾਰੀ ਮਿਡਲ ਸਕੂਲ ਖੋਖ ਵਿਖੇ 17 ਲੱਖ 50 ਹਜ਼ਾਰ ਰੁਪਏ ਦੀ ਲਾਗਤ ਨਾਲ ਨਵੀਂ ਚਾਰ ਦਿਵਾਰੀ,ਸਰਕਾਰੀ ਪ੍ਰਾਇਮਰੀ ਸਕੂਲ ਅਗੌਲ ਵਿਖੇ 5 ਲੱਖ 8 ਹਜ਼ਾਰ 900 ਰੁਪਏ ਦੀ ਲਾਗਤ ਨਾਲ ਨਵੀਂ ਚਾਰ ਦਿਵਾਰੀ ਅਤੇ ਸਰਕਾਰੀ ਹਾਈ ਸਕੂਲ ਅਗੌਲ ਵਿਖੇ 8 ਲੱਖ ਰੁਪਏ ਦੀ ਲਾਗਤ ਨਾਲ ਨਵੀਂ ਚਾਰ ਦਿਵਾਰੀ ਦਾ ਉਦਘਾਟਨ ਕੀਤਾ । ਵਿਧਾਇਕ ਸ੍ਰੀ ਦੇਵ ਮਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਸ੍ਰ: ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਪੇਂਡੂ ਖੇਤਰ ਦੇ ਵਿਦਿਆਰਥੀਆਂ ਲਈ ਬਹੁਤ ਉਪਰਾਲੇ ਕਰ ਰਹੀ ਹੈ ਤਾਂ ਜੋ ਹਰੇਕ ਬੱਚੇ ਨੂੰ ਪੂਰਣ ਸਿੱਖਿਆ ਅਤੇ ਅਨੁਕੂਲ ਸਿੱਖਆ ਵਾਲਾ ਮਾਹੌਲ ਮਿਲ ਸਕੇ । ਇਸ ਮੌਕੇ ਸਕੂਲ ਪ੍ਰਬੰਧਨ ਅਤੇ ਸਥਾਨਕ ਨਿਵਾਸੀਆਂ ਨੇ ਵਿਧਾਇਕ ਦੇਵ ਮਾਨ ਦੀ ਪ੍ਰਸੰਸਾ ਕਰਦਿਆਂ ਉਹਨਾਂ ਦਾ ਧੰਨਵਾਦ ਕੀਤਾ ।
ਸਮਾਗਮ ਦੌਰਾਨ ਉਹਨਾ ਨਾਲ ਕੋਆਰਡੀਨੇਟਰ ਰਾਮ ਕ੍ਰਿਸ਼ਨ ਵਿਧਾਨ ਸਭਾ ਹਲਕਾ ਨਾਭਾ, ਕਪਿਲ ਮਾਨ ਭਰਾ ਦੇਵ ਮਾਨ, ਦੀਪਾ ਰਾਮਗੜ੍ਹ ਚੇਅਰਮੈਨ ਮਾਰਕੀਟ ਕਮੇਟੀ ਭਾਦਸੋਂ, ਗੁਰਦੀਪ ਸਿੰਘ ਟਿਵਾਣਾ ਚੇਅਰਮੈਨ, ਜਸਵਿੰਦਰ ਸਿੰਘ ਬੀਡੀਪੀਓ, ਪੰਚ ,ਸਰਪੰਚ, ਸਕੂਲਾਂ ਦੇ ਪ੍ਰਿੰਸੀਪਲ, ਅਧਿਆਪਕ ਅਤੇ ਬੱਚਿਆਂ ਦੇ ਮਾਪੇ ਮੌਜੂਦ ਸਨ ।