DGR ਫੈਮਿਲੀ ਦਾ ਸਮਾਜ ਸੇਵਾ ਪ੍ਰੋਜੈਕਟ- ਸਰਬੱਤ ਦਾ ਭਲਾ
ਹਰਜਿੰਦਰ ਸਿੰਘ ਭੱਟੀ
ਚੰਡੀਗੜ੍ਹ /ਮੋਹਾਲੀ, 5 ਮਈ 2025- ਡਾਕਟਰ ਗੋਬਿੰਦ ਰਾਮ ਸੀਨੀਅਰ ਸਿਟਿਜੈਂਸ ਰੈਕਰੈਸ਼ਨਾਲ ਸੋਸਾਇਟੀ ਚੰਡੀਗੜ੍ਹ ਦੇ ਮੈਮਬਰਸ ਨੇ ਮਿਤੀ 3 /5 /2025 ਨੂੰ ਚੇਅਰਮੈਨ ਸ. ਬਲਬੀਰ ਸਿੰਘ ਅਤੇ ਪ੍ਰਧਾਨ ਸ਼੍ਰੀ ਪਵਿੰਦਰ ਕੁਮਾਰ ਅਰੋੜਾ ਦੀ ਰਹਿਨੁਮਾਈ ਅਧੀਨ ਅਤੇ ਉਪ ਪ੍ਰਧਾਨ ਕਮ ਪ੍ਰਬੰਧਕ ਸ਼੍ਰੀਮਤੀ ਗੁਰਪ੍ਰੀਤ ਕੌਰ ਦੀ ਅਗਵਾਈ ਵਿਚ ਆਪਣਾ ਪਹਿਲਾ ਸਮਾਜ ਸੇਵਾ ਦਾ ਪ੍ਰੋਜੈਕਟ ਪੂਰਾ ਕੀਤਾ|
ਇਸ ਅਧੀਨ ਸੈਕਟਰ 34 ਚੰਡੀਗੜ੍ਹ ਦੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਗੁਰੁਦ੍ਵਾਰੇ ਵਿਖੇ ਸਰਬੱਤ ਦੇ ਭਲੇ ਲਈ ਅਤੇ DGR ਫੈਮਿਲੀ ਦੀ ਚੜ੍ਹਦੀ ਕਲਾ ਅਤੇ ਸਮਾਜ ਸੇਵਾ ਨੂੰ ਸਮਰਪਿਤ ਰਹਿਣ ਲਈ ਅਰਦਾਸ ਕੀਤੀ ਗਈ. ਸ਼ਾਮੀ 6.30 ਤੋਂ 9 ਵਜੇ ਤੱਕ ਠੰਡੀ ਮਿੱਠੀ ਛਬੀਲ ਦਾ ਲੰਗਰ ਲਗਾਇਆ ਗਿਆ ਜਿਸ ਵਿੱਚ ਫੈਮਿਲੀ ਦੀਆਂ ਹੈਪੀ ਸੋਲਜ਼ ਸ਼੍ਰੀਮਤੀ/ਸ਼੍ਰੀ ਬਲਬੀਰ ਸਿੰਘ, ਪੀ ਕੇ ਅਰੋੜਾ, ਗੁਰਪ੍ਰੀਤ ਕੌਰ, ਦਲੀਪ ਸਿੰਘ ਕੁਕਰੇਜਾ, ਪ੍ਰੇਮ ਕੌਰ ਕੁਕਰੇਜਾ, ਕੁਲਜੀਤ ਕੌਰ ਗਿੱਲ,ਮੰਜੂ ਮੁਲਤਾਨੀ, ਡਾ. ਐਮ.ਪੀ. ਸਿੰਘ, ਬੇਬੀ ਨਾਗਪਾਲ, ਮਨਜੀਤ ਕੌਰ, ਜਸਬੀਰ ਕੌਰ ਭੰਗੂ, ਪਰਵੀਨ ਪੁਰੀ, ਰੀਟਾ ਸੋਢੀ, ਦਵਿੰਦਰਪਾਲ ਸਿੰਘ, ਮਿਲਨਪ੍ਰੀਤ ਕੌਰ, ਜੀ. ਐਸ. ਭੱਲਾ, ਇਕਬਾਲ ਕੌਰ, ਆਰ. ਡੀ. ਵਿਨਾਇਕ, ਨੀਨਾ ਅਰੋੜਾ, ਸੁਪਿੰਦਰ ਕੌਰ, ਮਨਜੀਤ ਕੌਰ ਨੇ ਵੱਧ ਚੜ ਕੇ ਹਿੱਸਾ ਲਿਆ ਅਤੇ ਦਿਲੋਂ ਪ੍ਰਣ ਕੀਤਾ ਕਿ ਮਨੁੱਖਤਾ ਦੇ ਭਲੇ ਲਈ ਸਮੇਂ ਸਮੇਂ ਤੇ ਹੋਰ ਵੀ ਪ੍ਰੋਜੈਕਟ ਲਗਾਉਣ ਲਈ ਇਹੀ ਭਾਵਨਾ ਤੇ ਸਮਰਪਣ ਨੂੰ ਜਾਰੀ ਰੱਖਾਂਗੇ ਅਤੇ ਇਸੇ ਤਰਾਂ ਧਾਰਮਿਕ ਏਕਤਾ ਬਣਾਇ ਰੱਖਾਂਗੇ |