ਸਿੱਖਿਆ ਕ੍ਰਾਂਤੀ: ਕਮਰਿਆਂ ਦੇ ਉਦਘਾਟਨ ਮੌਕੇ ਬੱਚਿਆਂ ਨੇ ਸੱਭਿਆਚਾਰਕ ਪ੍ਰੋਗਰਾਮ ਨਾਲ ਰੰਗ ਬੰਨ੍ਹਿਆ
ਅਸ਼ੋਕ ਵਰਮਾ
ਭਗਤਾ ਭਾਈ, 5 ਮਈ 2025:ਅੱਜ ਸਰਕਾਰੀ ਕੰਨਿਆ ਸੀਨੀਅਰ ਸੈਕੈਂਡਰੀ ਸਮਾਰਟ ਸਕੂਲ ਭਗਤਾ ਭਾਈ ਕਾ ਵਿਖੇ ਪੰਜਾਬ ਸਿੱਖਿਆ ਕ੍ਰਾਂਤੀ ਅਧੀਨ ਆਧੁਨਿਕ ਸਹੂਲਤਾਂ ਨਾਲ ਲੈਸ ਦੋ ਕਮਰਿਆਂ ਦੇ ਉਦਘਾਟਨ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਬੇਅੰਤ ਸਿੰਘ ਧਾਲੀਵਾਲ ਦੀ ਮੌਜੂਦਗੀ ਵਿੱਚ ਸਕੂਲ ਦੀ ਬੱਚਿਆਂ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਕੇ ਚੰਗਾ ਰੰਗ ਬੰਨ੍ਹਿਆ।
ਸਕੂਲ ਦੇ ਬੱਚਿਆਂ ਵੱਲੋਂ ਇਹ ਸਰੰਗਾ ਰੰਗ ਪ੍ਰੋਗਰਾਮ ਲਈ ਪਿਛਲੇ ਕਈ ਦਿਨਾਂ ਤੋਂ ਤਿਆਰੀ ਕੀਤੀ ਜਾ ਰਹੀ ਸੀ। ਸਕੂਲ ਦੀ ਇੰਚਾਰਜ ਕਮਲਜੀਤ ਕੌਰ ਸੰਧੂ ਅਤੇ ਸਮੂਹ ਸਕੂਲ ਸਟਾਫ ਵੱਲੋਂ ਇਸ ਸਮਾਗਮ ਲਈ ਉਚੇਚੇ ਪ੍ਰਬੰਧ ਕੀਤੇ ਗਏ ਸਨ। ਇਸ ਤੋਂ ਪਹਿਲਾਂ ਸਰਕਾਰੀ ਹਾਈ ਸਕੂਲ ਰਾਜਗੜ੍ਹ ਦੇ ਮੁੱਖ ਅਧਿਆਪਕ ਮਨਦੀਪ ਸਿੰਘ ਨੇ ਸਰਕਾਰੀ ਸਹੂਲਤਾਂ ਅਤੇ ਪੰਜਾਬ ਸਿੱਖਿਆ ਕ੍ਰਾਂਤੀ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।
ਇਸ ਦੌਰਾਨ ਬੇਅੰਤ ਸਿੰਘ ਚੇਅਰਮੈਨ ਮਾਰਕੀਟ ਕਮੇਟੀ ,ਮੁੱਖ ਅਧਿਆਪਕ ਸਰਕਾਰੀ ਹਾਈ ਸਕੂਲ ਸਿਧਾਣਾ ਸ.ਮਨਿੰਦਰ ਸਿੰਘ ,ਮੁੱਖ ਅਧਿਆਪਕ ਮਨਦੀਪ ਸਿੰਘ ,ਏਕਮ ਸਿੱਧੂ ਸੋਸ਼ਲ ਮੀਡੀਆ ਇੰਚਾਰਜ ,ਟਰੱਕ ਯੂਨੀਅਨ ਪ੍ਰਧਾਨ ਸ਼ੇਰ ਬਹਾਦਰ ,ਸੁਰਜੀਤ ਕੁਮਾਰ ਬੰਟੀ ,ਰਕੇਸ਼ ਕੁਮਾਰ ਅਰੋੜਾ ਮਿਥਨ ਲਾਲ, ਕਿਸ਼ਨ ਕੁਮਾਰ ਭੋਲਾ, ਕਾਕਾ ਖਾਨਦਾਨ ਸਰਪੰਚ ਕੋਠੇ ਭਾਈਆਣਾ, ਪ੍ਰਕਾਸ਼ ਢਿੱਲੋ ,ਗੁਰਪ੍ਰੀਤ ਸਿੰਘ ਚੇਅਰਮੈਨ ਬਲਾਕ ਸੰਮਤੀ, ਮਾ. ਗੁਰਪਾਲ ਸਿੰਘ , ਮੈਡਮ ਗੁਰਵਿੰਦਰ ਕੌਰ,ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਅਤੇ ਮੈਂਬਰ, ਸਵਰਨ ਸਿੰਘ ਮੈਥ ਮਾਸਟਰ ਅਤੇ ਹੋਰ ਵੀ ਪਤਵੰਤੇ ਸੱਜਣ ਹਾਜ਼ਰ ਸਨ।
ਇਸ ਮੌਕੇ ਚੇਅਰਮੈਨ ਬੇਅੰਤ ਸਿੰਘ ਵਲੋਂ ਇਸ ਸੈਸ਼ਨ ਵਿੱਚ ਪੜ੍ਹਾਈ ਵਿੱਚ ਪਹਿਲਾ, ਦੂਜਾ, ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਸਕੂਲ ਸਟਾਫ ਵਿੱਚ ਮੈਡਮ ਸ਼ਿੰਦਰਪਾਲ,ਨਵਦੀਪ ਕੌਰ , ਕੁਲਵੰਤ ਕੌਰ, ਕਮਲਜੀਤ ਕੌਰ ਮਾਨ, ਵੀਰਪਾਲ ਕੌਰ, ਅਮਨਦੀਪ ਕੌਰ, ਅਮਨਦੀਪ ਕੌਰ, ਬੇਅੰਤ ਕੌਰ, ਗਗਨਦੀਪ ਕੌਰ ,ਕਮਲਜੀਤ ਕੌਰ, ਸਿਮਰਜੀਤ ਕੌਰ, ਮੋਨਿਕਾ ਗੁਪਤਾ ,ਅਜੈ ਕੁਮਾਰ , ਇਕਬਾਲ ਸਿੰਘ, ਗੁਰਤੇਜ ਸਿੰਘ, ਡਿੰਪਲਦੀਪ. ਹਾਜ਼ਰ ਸਨ। ਸਟੇਜ ਸੰਚਾਲਨ ਗਗਨਦੀਪ ਕੌਰ ਅਤੇ ਅਮਨਦੀਪ ਕੌਰ ਨੇ ਕੀਤਾ।