ਐਮ ਪੀ ਸੁਖਜਿੰਦਰ ਰੰਧਾਵਾ ਦੇ ਫੰਡ ਵਿੱਚੋਂ ਨਗਰ ਕੌਂਸਲ ਕਰਵਾਏਗੀ ਕਰੋੜਾਂ ਦੇ ਵਿਕਾਸ ਕਾਰਜ
ਲੰਬੇ ਸਮੇਂ ਤੋਂ ਟੁੱਟੀ 15 ਲੱਖ ਵਾਲੀ ਸੜਕ ਦਾ ਨਿਰਮਾਣ ਕਾਰਜ ਹੋਇਆ ਸ਼ੁਰੂ
ਰੋਹਿਤ ਗੁਪਤਾ
ਗੁਰਦਾਸਪੁਰ 16 ਅਪ੍ਰੈਲ 2025- ਲੰਬੇ ਸਮੇਂ ਤੋਂ ਬੁਰੀ ਤਰ੍ਹਾਂ ਨਾਲ ਟੁੱਟੂ ਫੁੱਟ ਚੁੱਕੀ ਸਰਕਾਰੀ ਕਾਲਜ ਦੇ ਪਿੱਛੇ ਸਥਿਤ ਬਾਜਵਾ ਕਲੋਨੀ ਦੀ ਸੜਕ ਦਾ ਨਿਰਮਾਣ ਆਖਰਕਾਰ ਸ਼ੁਰੂ ਹੋ ਹੀ ਗਿਆ । ਸਾਡੇ ਚੈਨਲ ਵੱਲੋਂ ਜ਼ੋਰ ਸ਼ੋਰ ਨਾਲ ਇਲਾਕਾ ਨਿਵਾਸੀਆਂ ਦੀ ਇਹ ਸਮੱਸਿਆ ਚੁੱਕੇ ਜਾਣ ਤੋਂ ਬਾਅਦ ਨਗਰ ਕੌਂਸਲ ਪ੍ਰਧਾਨ ਬਲਜੀਤ ਸਿੰਘ ਪਾਹੜਾ ਨੇ ਕਿਹਾ ਸੀ ਕਿ ਉਹ ਜਲਦੀ ਹੀ ਇਸ ਸੜਕ ਦੇ ਨਿਰਮਾਣ ਲਈ ਫੰਡ ਜੁਟਾਉਣ ਦੀ ਕੋਸ਼ਿਸ਼ ਕਰਨਗੇ । ਅੱਜ ਇਸ ਸੜਕ ਦੇ ਉਦਘਾਟਨ ਮੌਕੇ ਐਮਐਲਏ ਬਰਿੰਦਰ ਮੀਤ ਸਿੰਘ ਪਾਹੜਾ ਵੀ ਹਾਜ਼ਰ ਸਨ ਜਿਨਾਂ ਨੇ ਦੱਸਿਆ ਕਿ ਐਮ ਪੀ ਸੁਖਜਿੰਦਰ ਰੰਧਾਵਾ ਕੋਲੋਂ ਸ਼ਹਿਰ ਦੇ ਰੁੱਕੇ ਵਿਕਾਸ ਕੰਮਾਂ ਲਈ ਫੰਡ ਮੁਹਈਆ ਕਰਵਾਉਣ ਲਈ ਮਦਦ ਮੰਗੀ ਗਈ ਤਾਂ ਉਹਨਾਂ ਨੇ ਐਮ ਪੀ ਫੰਡ ਵਿੱਚੋਂ ਕਾਫੀ ਫੰਡ ਮੁਹਈਆ ਕਰਵਾ ਦਿੱਤਾ ਹੈ। ਜਿਸ ਨਾਲ ਇਸ ਸੜਕ ਦਾ ਨਿਰਮਾਣ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ। ਜਿਸ ਤੇ 15 ਲੱਖ ਰੁਪਏ ਦਾ ਖਰਚਾ ਆਏਗਾ ਅਤੇ ਨਾਲ ਹੀ ਹੋਰ ਵੀ ਕਈ ਵਿਕਾਸ ਕੰਮਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ । ਉੱਥੇ ਹੀ ਬਲਜੀਤ ਸਿੰਘ ਪਾੜਾ ਨਗਰ ਕੌਂਸਲ ਪ੍ਰਧਾਨ ਨੇ ਕਿਹਾ ਕਿ ਨਗਰ ਕੌਂਸਲ ਨੂ ਪੰਜਾਬ ਸਰਕਾਰ ਵੱਲੋਂ ਕੋਈ ਮਦਦ ਨਹੀਂ ਦਿੱਤੀ ਜਾ ਰਹੀ ਪਰ ਫਿਰ ਵੀ ਵਿਕਾਸ ਕਾਰਜ ਰੁਕਣ ਨਹੀਂ ਦਿੱਤੇ ਜਾਣਗੇ।