ਆਪਸੀ ਸਹਿਮਤੀ ਤੋਂ ਬਾਅਦ ਧਾਰਮਿਕ ਸਮਾਗਮ ਦਾ ਫਲੈਕਸ ਬੋਰਡ ਉਤਾਰਨ ਦਾ ਮਾਮਲਾ ਸੁਲਝਿਆ
- ਮੁੜ ਤੋਂ ਲੱਗਿਆ ਗੁਰਦੁਆਰਾ ਸਾਹਿਬ ਦੇ ਬਾਹਰ ਫਲੈਕਸ ਬੋਰਡ
ਰੋਹਿਤ ਗੁਪਤਾ
ਗੁਰਦਾਸਪੁਰ, 15 ਮਾਰਚ 2025 - ਧਾਰੀਵਾਲ ਦੇ ਨਜ਼ਦੀਕੀ ਗੁਰਦੁਆਰਾ ਬੁਰਜ ਸਾਹਿਬ ਦੇ ਕੋਲ ਫਲੈਕਸ ਬੋਰਡ ਵਾਲਾ ਵਿਵਾਦ ਦੋਵਾਂ ਧਿਰਾਂ ਦੀ ਆਪਸੀ ਸਹਿਮਤੀ ਦੇ ਨਾਲ ਹੱਲ ਹੋ ਗਿਆ ਹੈ। ਗੌਰਤਲਬ ਹੈ ਕਿ ਪਿਛਲੇ ਦਿਨੀਂ ਪੰਥਕ ਅਕਾਲੀ ਲਹਿਰ ਜ਼ਿਲ੍ਾ ਗੁਰਦਾਸਪੁਰ ਵੱਲੋਂ ਜੋ 22 ਮਾਰਚ ਨੂੰ ਪੰਥਕ ਕਾਨਫਰੰਸ ਗੁਰਦਾਸਪੁਰ ਦੇ ਗੁਰਦੁਆਰਾ ਚਰਨ ਕੰਵਲ ਸਾਹਿਬ ਜੀਵਨਵਾਲ ਬਬਰੀ ਵਿਖੇ ਕੀਤੀ ਜਾ ਰਹੀ ਹੈ ।
ਇਸ ਦੇ ਸਬੰਧ ਵਿੱਚ ਇੱਕ ਫਲੈਕਸ ਬੋਰਡ ਧਾਰੀਵਾਲ ਦੇ ਕੁਝ ਆਗੂਆਂ ਵੱਲੋਂ ਗੁਰਦੁਆਰਾ ਬੁਰਜ ਸਾਹਿਬ ਦੇ ਨਜ਼ਦੀਕ ਲਗਾਇਆ ਗਿਆ ਸੀ ਜਿਸ ਨੂੰ ਗੁਰਦੁਆਰਾ ਬੁਰਜ ਸਾਹਿਬ ਦੇ ਮੈਨੇਜਰ ਰਣਜੀਤ ਸਿੰਘ ਵੱਲੋਂ ਉਤਰਵਾ ਦਿੱਤਾ ਗਿਆ ਸੀ ।ਇਸ ਗੱਲ ਨੂੰ ਲੈ ਕੇ ਜਦੋਂ ਕਾਫੀ ਵਿਵਾਦ ਭਖਿਆ ਤਾਂ ਅੱਜ ਦੋਵਾਂ ਧਿਰਾਂ ਦੀ ਬੰਦ ਕਮਰੇ ਵਿੱਚ ਹੋਈ ਮੀਟਿੰਗ ਵਿੱਚ ਆਪਸੀ ਸਹਿਮਤੀ ਬਣ ਗਈ ਤੇ ਦੁਬਾਰਾ ਤੋਂ ਇਹ ਫਲੈਕਸ ਬੋਰਡ ਉਸੇ ਥਾਂ ਦੇ ਉੱਤੇ ਹੀ ਲਗਵਾ ਦਿੱਤਾ ਗਿਆ ਹੈ।
ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਪੰਥਕ ਅਕਾਲੀ ਲਹਿਰ ਦੇ ਜ਼ਿਲ੍ਹਾ ਪ੍ਰਧਾਨ ਰਵੇਲ ਸਿੰਘ ਸਹਾਏਪੁਰ ਤੇ ਪ੍ਰਮੁੱਖ ਆਗੂ ਹਰਮੀਤ ਸਿੰਘ ਲੱਕੀ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਮੈਨੇਜਰ ਨਾਲ ਉਹਨਾਂ ਦੀ ਸਹਿਮਤੀ ਬਣ ਗਈ ਹੈ ਤੇ ਇਸ ਕਾਨਫਰੰਸ ਦਾ ਬੋਰਡ ਫਿਰ ਤੋਂ ਉਸੇ ਜਗ੍ਹਾ ਦੇ ਉੱਤੇ ਲਗਵਾ ਦਿੱਤਾ ਗਿਆ ਹੈ।