ਪੱਖੋਵਾਲ ਵਾਸੀਆਂ ਵੱਲੋਂ ਹੋਲਾ ਮਹੱਲਾ ਮੌਕੇ ਸੰਗਤਾਂ ਲਈ ਲਗਾਇਆ 4 ਰੋਜ਼ਾ ਲੰਗਰ ਅੱਜ ਸਮਾਪਤ
ਨਿਰਮਲ ਦੋਸਤ
ਰਾਏਕੋਟ/ਲੁਧਿਆਣਾ 15 ਮਾਰਚ 2025 - ਹੋਲਾ ਮਹੱਲਾ ਮੌਕੇ ਪਿੰਡ ਪੱਖੋਵਾਲ(ਲੁਧਿ.) ਵਾਸੀਆਂ ਨੇ ਇਲਾਕੇ ਦੀਆਂ ਸੰਗਤਾਂ ਦੇ ਭਰਪੂਰ ਸਹਿਯੋਗ ਨਾਲ ਲੰਗਰ ਲਗਾਇਆ।
ਪੰਜਾਬ ਦੇ ਟਰਾਂਸਪੋਰਟ ਵਿਭਾਗ ਨਾਲ ਸਬੰਧਤ ਪੰਜਾਬ ਰੋਡਵੇਜ਼ ਦੇ ਸੇਵਾ ਮੁਕਤ ਕਰਮਚਾਰੀ ਤੇ ਉੱਘੇ ਸਮਾਜ ਸੇਵਕ ਸ੍ਰ.ਹਰਜੀਤ ਸਿੰਘ ਪੱਖੋਵਾਲ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪਿੰਡ ਪੱਖੋਵਾਲ(ਤਹਿਸੀਲ ਰਾਏਕੋਟ) ਦੇ ਨਗਰ ਨਿਵਾਸੀਆਂ ਨੇ ਆਪਸੀ ਏਕਤਾ/ਭਾਈਚਾਰਕ ਸਾਂਝ ਨਾਲ ਇਲਾਕੇ ਦੀਆਂ ਨਾਨਕ ਨਾਮ ਲੇਵਾ ਸੰਗਤਾਂ ਦੇ ਭਰਪੂਰ ਸਹਿਯੋਗ ਨਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲਾ ਮਹੱਲਾ 'ਤੇ ਆਉਣ-ਜਾਣ ਵਾਲੀਆਂ ਸੰਗਤਾਂ ਦੀ ਸੇਵਾ ਕਰਨ ਲਈ ਗੁਰੂ ਦਾ ਵਿਸ਼ਾਲ ਲੰਗਰ ਲਗਾਇਆ ਗਿਆ। ਜਿੱਥੇ ਵਾਹਿਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ/ਬਖਸ਼ਿਸ਼ ਸਦਕਾ ਸੰਗਤਾਂ ਲਈ ਦਿਨ-ਰਾਤ ਅਤੁੱਟ ਲੰਗਰ ਵਰਤਾਇਆ ਗਿਆ।
ਭਾਈ ਹਰਜੀਤ ਸਿੰਘ ਪੱਖੋਵਾਲ ਨੇ ਦੱਸਿਆ ਕਿ ਸੰਗਤਾਂ ਲਈ ਲਗਾਏ ਇਸ ਲੰਗਰ ਮੌਕੇ ਭਾਈਆਂ/ਬੀਬੀਆਂ/ਨੋਜਵਾਨਾਂ/ਬੱਚਿਆਂ ਵੱਲੋਂ ਤਨ-ਮਨ-ਧਨ ਨਾਲ ਸੇਵਾ ਕੀਤੀ।ਚਾਰੇ ਦਿਨ ਸੰਗਤਾਂ ਲਈ ਦਾਲ, ਰੋਟੀ, ਚਾਹ,ਬਰੈਡ, ਪਕੌੜੇ, ਖੀਰ,ਚੌਲ ਆਦਿ ਛਕਾਏ ਗਏ। ਇਹ ਵਿਸ਼ਾਲ ਲੰਗਰ ਅੱਜ ਸਮਾਪਤ/ਸੰਪੂਰਨ ਹੋਇਆ। ਪ੍ਰਬੰਧਕਾਂ ਨੇ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਵੱਲੋਂ ਦਿੱਤੇ ਗਏ ਸਹਿਯੋਗ ਦੇ ਬਦਲੇ ਤਹਿ-ਦਿਲੋੱ ਧੰਨਵਾਦ ਕੀਤਾ ਹੈ।