ਗੁਰਦੁਆਰਾ ਸਾਹਿਬ ਦੇ ਬਾਹਰ ਲੱਗਿਆ ਪੰਥਕ ਸਮਾਗਮ ਦਾ ਬੋਰਡ ਲੌਨ ਤੇ ਖੜਾ ਹੋਇਆ ਵਿਵਾਦ
ਰੋਹਿਤ ਗੁਪਤਾ
ਗੁਰਦਾਸਪੁਰ , 14 ਮਾਰਚ 2025 :
ਪੰਥਕ ਅਕਾਲੀ ਲਹਿਰ ਵੱਲੋਂ ਗੁਰਦਾਸਪੁਰ ਦੇ ਗੁਰਦੁਆਰਾ ਚਰਨ ਕਮਲ ਸਾਹਿਬ ਜੀਵਨਵਾਲ ਬੱਬਰੀ ਵਿਖੇ ਕਰਵਾਏ ਜਾ ਰਹੇ ਪੰਥਕ ਸਮਾਗਮ ਦਾ ਧਾਰੀਵਾਲ ਦੇ ਇੱਕ ਗੁਰਦੁਆਰਾ ਸਾਹਿਬ ਦੇ ਬਾਹਰ ਲੱਗਾ ਬੋਰਡ ਉਤਾਰੇ ਜਾਣ ਤੇ ਵਿਵਾਦ ਖੜਾ ਹੋ ਗਿਆ। ਜਾਣਕਾਰੀ ਅਨੁਸਾਰ ਐਸਜੀਪੀਸੀ ਦੇ ਅਧੀਨ ਗੁਰਦੁਆਰਾ ਬੁਰਜ ਸਾਹਿਬ ਦੇ ਮੈਨੇਜਰ ਰਣਜੀਤ ਸਿੰਘ ਵੱਲੋਂ ਇਹ ਬੋਰਡ ਉਤਰਵਾ ਦਿੱਤਾ ਗਿਆ ਜਦੋਂ ਇਸ ਦਾ ਪਤਾ ਪੰਥਕ ਕਾਨਫਰੰਸ ਦੇ ਧਾਰੀਵਾਲ ਨਾਲ ਜੁੜੇ ਹੋਏ ਆਗੂਆਂ ਨੂੰ ਲੱਗਾ ਤਾਂ ਉਹਨਾਂ ਨੇ ਮੈਨੇਜਰ ਨੂੰ ਪੁੱਛਿਆ ਕਿ ਇਹ ਬੋਰਡ ਕਿਉਂ ਉਤਾਰ ਦਿੱਤਾ ਗਿਆ ਹੈ ਤਾਂ ਉਹਨਾਂ ਦਾ ਜਵਾਬ ਸੀ ਕਿ ਇਹ ਸਿਆਸੀ ਸਮਾਗਮ ਹੈ ਨਾ ਕਿ ਪੰਥਕ । ਇਸ ਲਈ ਉਹ ਸਿਆਸੀ ਸਮਾਗਮ ਦਾ ਫਲੈਕਸ ਬੋਰਡ ਗੁਰਦੁਆਰਾ ਸਾਹਿਬ ਨਹੀਂ ਲੱਗਣ ਦੇਣਗੇ।
ਪ੍ਰੈਸ ਕਾਨਫਰੰਸ ਦੌਰਾਨ ਪੰਥਕ ਕਾਨਫਰੰਸ ਦੇ ਆਗੂ ਹਰਮੀਤ ਸਿੰਘ ਲੱਕੀ ਸਭਰਵਾਲ ਨੇ ਕਿਹਾ ਕਿ ਜਾਣ ਬੁਝ ਕੇ ਮੈਨੇਜਰ ਬੁਰਜ ਸਾਹਿਬ ਵੱਲੋਂ ਸਾਡਾ ਇਹ ਵਿਸ਼ਾਲ ਪੰਥਕ ਕਾਨਫਰੰਸ ਦਾ ਫਲੈਕਸ ਬੋਰਡ ਲਵਾਇਆ ਗਿਆ ਹੈ ਜਦੋਂ ਅਸੀਂ ਮੈਨੇਜਰ ਸਾਹਿਬ ਨੂੰ ਨਿਮਰਤਾ ਸਹਿਤ ਇਹ ਬੋਰਡ ਲਵਾਉਣ ਬਾਰੇ ਪੁੱਛਿਆ ਤਾਂ ਪਹਿਲਾਂ ਤਾਂ ਮੈਨੇਜਰ ਸਾਹਿਬ ਨੇ ਕਿਹਾ ਕਿ ਉਹਨਾਂ ਨੂੰ ਇਸ ਬਾਰੇ ਕੁਝ ਪਤਾ ਹੀ ਨਹੀਂ ਹੈ ਫਿਰ ਜਦੋਂ ਉਹਨਾਂ ਨੇ ਥੋੜਾ ਜੋਰ ਦੇ ਕੇ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਹਾਂ ਮੈਂ ਇਹ ਫਲੈਕਸ ਬੋਰਡ ਲਵਾਇਆ ਹੈ ਤੁਸੀਂ ਜੋ ਕਰਨਾ ਹੈ ਕਰ ਲਓ। ਉਹਨਾਂ ਕਿਹਾ ਕਿ ਗੁਰਦਾਸਪੁਰ ਦੇ ਵਿੱਚ ਆਪਣੇ ਪੰਥਕ ਕਾਨਫਰੰਸ ਦੇ ਬਾਕੀ ਮੈਂਬਰਾਂ ਦੇ ਨਾਲ ਵੀ ਮੀਟਿੰਗ ਕਰਕੇ ਇਸ ਦੀ ਸ਼ਿਕਾਇਤ ਐਸਐਸਪੀ ਗੁਰਦਾਸਪੁਰ ਨੂੰ ਕਰਾਂਗੇ। ਉਥੇ ਹੀ ਸ਼ਹਿਰ ਧਾਰੀਵਾਲ ਨਾਲ ਜੁੜੇ ਹੋਏ ਆਮ ਆਦਮੀ ਪਾਰਟੀ ਦੇ ਮਹਿਲਾ ਵਿੰਗ ਦੇ ਲੀਡਰ ਤੇ ਗੁਰਸਿੱਖ ਮੈਡਮ ਸੁਖਵਿੰਦਰ ਕੌਰ ਬਾਜਵਾ ਨੇ ਕਿਹਾ ਕਿ ਜਾਣ ਬੁਝ ਕੇ ਵਿਸ਼ਾਲ ਪੰਥਕ ਕਾਨਫਰੰਸ ਦਾ ਫਲੈਕਸ ਬੋਰਡ ਲਵਾਇਆ ਗਿਆ ਹੈ।
ਦੂਜੇ ਪਾਸੇ ਜਦੋਂ ਗੁਰਦੁਆਰਾ ਬੁਰਜ ਸਾਹਿਬ ਦੇ ਮੈਨੇਜਰ ਰਣਜੀਤ ਸਿੰਘ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਹ ਬੋਰਡ ਇੱਕ ਸਿਆਸੀ ਕਾਨਫਰੰਸ ਦਾ ਬੋਰਡ ਹੈ। ਜਦਕਿ ਗੁਰਦੁਆਰਾ ਬੁਰਜ ਸਾਹਿਬ ਦੇ ਨਜ਼ਦੀਕ ਸਿਰਫ ਧਾਰਮਿਕ ਫਲੈਕਸ ਬੋਰਡ ਲਗਾਉਣ ਦੀ ਹੀ ਇਜਾਜ਼ਤ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਜੋ ਇਹ ਪੰਥਕ ਕਾਨਫਰੰਸ ਹੋ ਰਹੀ ਹੈ ਇਸ ਵਿੱਚ ਜਿਹੜੇ ਮੇਨ ਆਗੂ ਸਾਬਕਾ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਪ੍ਰਧਾਨ ਪੰਥਕ ਅਕਾਲੀ ਲਹਿਰ ਪਹੁੰਚ ਰਹੇ ਹਨ। ਉਹ ਤਾਂ ਐਸਜੀਪੀਸੀ ਦੇ ਖਿਲਾਫ ਬਹੁਤ ਕੁਝ ਗਲਤ ਪ੍ਰਚਾਰ ਕਰਦੇ ਹਨ ਜਦਕਿ ਗੁਰਦੁਆਰਾ ਬੁਰਜ ਸਾਹਿਬ ਤਾਂ ਐਸਜੀਪੀਸੀ ਦੇ ਅੰਡਰ ਆਉਂਦਾ ਹੈ। ਜੇਕਰ ਕੋਈ ਵੀ ਧਾਰਮਿਕ ਬੋਰਡ ਹੋਵੇ ਤਾਂ ਅਸੀਂ ਕਦੀ ਵੀ ਉਸ ਨੂੰ ਨਹੀਂ ਲਵਾਉਂਦੇ ।ਇਹ ਇੱਕ ਸਿਆਸੀ ਕਾਨਫਰੰਸ ਦਾ ਬੋਰਡ ਹੈ ਇਸ ਲਈ ਉਹਨਾਂ ਵੱਲੋਂ ਇਹ ਬੋਰਡ ਲਵਾਇਆ ਗਿਆ ਹੈ।