ਭੂਆ ਨੂੰ ਮਿਲਣ ਗਏ ਨੌਜਵਾਨ ਦਾ ਰਸਤੇ ਵਿੱਚ ਕਿਸੇ ਨੇ ਗੋਲੀ ਮਾਰ ਕੇ ਕੀਤਾ ਕਤਲ
ਪੁਲਿਸ ਜਾਂਚ ਸ਼ੁਰੂ
ਰੋਹਿਤ ਗੁਪਤਾ
ਗੁਰਦਾਸਪੁਰ , 14 ਮਾਰਚ 2025 :
ਪਿੰਡ ਹਰਦੋਝੰਡੇ ਦੇ ਰਹਿਣ ਵਾਲੇ ਨੌਜਵਾਨ ਵਿਜੈ ਸਿੰਘ ਜੋ ਕੇ ਦੇਰ ਸ਼ਾਮ ਆਪਣੇ ਘਰੋਂ ਆਪਣੀ ਭੂਆ ਘਰ ਪਿੰਡ ਨਵਾਂ ਪਿੰਡ ਜਾਣ ਲਈ ਨਿਕਲਿਆ ਸਵੇਰੇ ਉਸਦੀ ਲਾਸ਼ ਨਵਾਂ ਪਿੰਡ ਨਜਦੀਕ ਸੜਕ ਕਿਨਾਰੇ ਪਈ ਮਿਲਣ ਕਾਰਨ ਸਨਸਨੀ ਫੈਲ ਗਈ ।
ਮ੍ਰਿਤਕ ਵਿਜੈ ਸਿੰਘ ਦੇ ਭਰਾ ਸੂਰਜ ਅਤੇ ਪਿਤਾ ਸੁਲੱਖਣ ਸਿੰਘ ਅਤੇ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਵਿਜੈ ਸਿੰਘ ਬੀਤੀ ਦੇਰ ਸ਼ਾਮ ਆਪਣੇ ਘਰੋਂ ਆਪਣੀ ਭੂਆ ਦੇ ਪਿੰਡ ਜਾਣ ਲਈ ਨਿਕਲਿਆ ਪਰ ਸਾਰੀ ਰਾਤ ਘਰ ਵਾਪਸ ਨਹੀਂ ਆਇਆ ਅਤੇ ਸਵੇਰ ਸਾਰ ਉਸਦੀ ਮੌਤ ਦੀ ਖਬਰ ਆਈ ।ਮੌਕੇ ਤੇ ਆਕੇ ਦੇਖਿਆ ਤਾਂ ਵਿਜੈ ਸਿੰਘ ਦੀ ਲਾਸ਼ ਨਵਾਂ ਪਿੰਡ ਨਜਦੀਕ ਸੜਕ ਕਿਨਾਰੇ ਪਈ ਮਿਲੀ ।ਓਹਨਾ ਦੱਸਿਆ ਕਿ ਵਿਜੈ ਸਿੰਘ ਦੀ ਗੋਲੀ ਮਾਰਕੇ ਹੱਤਿਆ ਕੀਤੀ ਗਈ ਹੈ ।ਪਿਤਾ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਕੁਝ ਨੌਜਵਾਨਾਂ ਨਾਲ ਝਗੜਾ ਹੋਇਆ ਸੀ ।ਓਹਨਾ ਕਿਹਾ ਕਿ ਉਹਨਾਂ ਦੇ ਪਰਿਵਾਰ ਨੂੰ ਇਨਸਾਫ ਚਾਹੀਦਾ ਹੈ ।