ਰਾਤ 12 ਵਜੇ ਕੀਤਾ ਗਿਆ ਹੋਲੀਕਾ ਦਹਿਣ, ਲੱਗੀਆਂ ਰੌਣਕਾਂ
ਚੇਅਰਮੈਨ ਰਮਨ ਬਹਿਲ ਨੇ ਵੀ ਕੀਤੀ ਸ਼ਿਰਕਤ
ਰੋਹਿਤ ਗੁਪਤਾ
ਗੁਰਦਾਸਪੁਰ , 14 ਮਾਰਚ 2025 :
ਪੂਰੇ ਦੇਸ਼ ਵਿੱਚ ਹੋਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਅਤੇ ਇੱਕ ਦਿਨ ਪਹਿਲਾਂ ਹੋਲੀਕਾ ਦਹਿਣ ਵੀ ਕਰਨ ਦੀ ਪਰੰਪਰਾ ਹੈ। ਪਰ ਇਸ ਵਾਰ ਭਦਰਾ ਹੋਣ ਕਾਰਨ ਹੋਲੀਕਾ ਦਹਿਣ ਦਾ ਮਹੂਰਤ ਰਾਤ ਸਾਢੇ ਗਿਆਰਾਂ ਵਜੇ ਤੋਂ ਬਾਅਦ ਦਾ ਨਿਕਲਿਆ ਸੀ । ਸਨਾਤਨ ਚੇਤਨਾ ਮੰਚ ਵੱਲੋਂ ਮਹੂਰਤ ਅਨੁਸਾਰ ਹੋਲੀਕਾ ਦਹਿਣ ਹਨੁਮਾਨ ਚੌਂਕ ਵਿਖੇ ਕਰਵਾਇਆ ਗਿਆ ਜਿਸ ਵਿੱਚ ਰਾਤ 12 ਵਜੇ ਵੀ ਸ਼ਹਿਰ ਵਾਸੀਆਂ ਨੇ ਵੱਚ ਚੜ ਕੇ ਹਿੱਸਾ ਲਿਆ। ਸਮਾਗਮ ਵਿੱਚ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਵੀ ਸ਼ਿਰਕਤ ਕੀਤੀ। ਵੱਡੀ ਗਿਣਤੀ ਵਿੱਚ ਸ਼ਹਿਰ ਨਿਵਾਸੀਆਂ ਨੇ ਇਸ ਮੌਕੇ ਬਣਾਏ ਗਏ ਹੋਲੀਕਾ ਕੁੰਡ ਦੀ ਪਰਿਕਰਮਾ ਕੀਤੀ ਅਤੇ ਇਸੇ ਯੱਗ ਵਿੱਚ ਆਪਣੀ ਆਪਣੀ ਅਹੂਤੀ ਪਾਈ । ਅੱਧੀ ਰਾਤ ਹੋਣ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਔਰਤਾਂ ਵੀ ਹੋਲੀਕਾ ਦਹਿਣ ਦੇ ਇਸ ਸਮਾਗਮ ਵਿੱਚ ਹਾਜ਼ਰ ਹੋਈਆਂ।
ਸਨਾਤਨ ਚੇਤਨਾ ਮੰਚ ਦੇ ਪ੍ਰਧਾਨ ਅਨੂ ਗੰਡੋਤਰਾ ਨੇ ਕਿਹਾ ਕਿ ਪੰਡਤਾਂ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਜਾਣਕਾਰੀ ਮਿਲੀ ਕਿ ਇਸ ਵਾਰ ਹੋਲੀਕਾ ਦਹਿਣ ਸਾਢੇ ਗਿਆਰਾਂ ਵਜੇ ਤੋਂ ਬਾਅਦ ਹੀ ਕੀਤਾ ਜਾਣਾ ਚਾਹੀਦਾ ਹੈ। ਇਸ ਲਈ ਉਹਨਾਂ ਵੱਲੋਂ ਦੇਰ ਰਾਤ ਹੀ ਹੋਲੀ ਕਰਦੇ ਹਨ ਦਾ ਸਮਾਗਮ ਰੱਖਿਆ ਗਿਆ ਪਰ ਫਿਰ ਵੀ ਸ਼ਹਿਰ ਨਿਵਾਸੀ ਦਾ ਹਜੂਮ ਸਮਾਗਮ ਵਿੱਚ ਵੇਖਣ ਨੂੰ ਮਿਲਿਆ ਹੈ ਜੀ ਇਸ ਦੇ ਲਈ ਉਹ ਧੰਨਵਾਦੀ ਹਨ ਅਤੇ ਸਨਾਤਨੀ ਪਰੰਪਰਾ ਨੂੰ ਜੀਵਿਤ ਰੱਖਣ ਦਾ ਹਰ ਉਪਰਾਲਾ ਸਨਾਤਨ ਚੇਤਨਾ ਮੰਚ ਇਸੇ ਤਰ੍ਹਾਂ ਕਰਦਾ ਰਹੇਗਾ।
ਉੱਥੇ ਹੀ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਇਸ ਸਨਾਤਨ ਚੇਤਨਾ ਮੰਚ ਦਾ ਇੱਕ ਵਧੀਆ ਉਪਰਾਲਾ ਹੈ ਅਤੇ ਅੱਧੀ ਰਾਤ ਹੋਣ ਦੇ ਬਾਵਜੂਦ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸ਼ਹਿਰ ਨਿਵਾਸੀ ਸ਼ਾਮਿਲ ਹੋਏ ਹਨ ਜੋ ਸਾਬਤ ਕਰਦੀ ਹੈ ਕਿ ਸਨਾਤਨ ਚੇਤਨਾ ਮੰਚ ਦੇ ਹਰ ਉਪਰਾਲੇ ਵਿਚ ਲੋਕ ਉਸ ਦਾ ਸਹਿਯੋਗ ਕਰਦੇ ਹਨ । ਸਾਨੂੰ ਸਾਰਿਆਂ ਨੂੰ ਆਪਣੇ ਤਿਉਹਾਰ ਮਿਲ ਜੁਲ ਕੇ ਮਨਾਉਣੇ ਚਾਹੀਦੇ ਹਨ ।
ਇਸ ਮੌਕੇ ਸ਼ਿਵ ਸੇਨਾ ਬਸਲਾ ਸਾਹਿਬ ਠਾਕਰੇ ਦੇ ਪੰਜਾਬ ਮੀਤ ਪ੍ਰਧਾਨ ਹਰਵਿੰਦਰ ਸੋਨੀ , ਵਿਨੇ ਮਹਾਜਨ, ਅਨਮੋਲ ਸ਼ਰਮਾ , ਵਿਕਾਸ ਮਹਾਜਨ ,ਵਿਸ਼ਾਲ ਸ਼ਰਮਾ , ਭਰਤ ਗਾਬਾ, ਜੁਗਲ ਕਿਸ਼ੋਰ ਸੁਰਿੰਦਰ ਸ਼ਰਮਾ ਆਦਿ ਵੀ ਹਾਜਰ ਸਨ ।