ਗੁਰਦਾਸਪੁਰ: ਕਿਰਾਇਆ ਨਾ ਦੇਣ ਵਾਲੇ ਦੁਕਾਨਦਾਰਾਂ ਤੇ ਜ਼ਿਲ੍ਹਾ ਪਰਿਸ਼ਦ ਨੇ ਕੱਸਿਆ ਸ਼ਿਕੰਜਾ
25 ਦੁਕਾਨਾਂ ਕਬਜ਼ੇ ਵਿੱਚ ਲੈ ਕੇ ਕੀਤੀਆਂ ਸੀਲ
ਰਿਪੋਰਟਰ _ਰੋਹਿਤ ਗੁਪਤਾ
ਗੁਰਦਾਸਪੁਰ , 31 ਜਨਵਰੀ 2025- ਜ਼ਿਲ੍ਹਾ ਪਰਿਸ਼ਦ ਗੁਰਦਾਸਪੁਰ ਵੱਲੋਂ ਸਾਲਾਂ ਤੋਂ ਕਿਰਾਏ ਨਾ ਦੇਣ ਵਾਲੇ ਦੁਕਾਨਦਾਰਾਂ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਹੈ। ਪਰਿਸ਼ਦ ਵਲੋਂ ਕਿਰਾਏਦਾਰਾਂ ਦੀਆਂ ਦੁਕਾਨਾਂ ਕਬਜ਼ੇ ਵਿੱਚ ਲੈ ਕੇ ਸੀਲ ਕਰ ਦਿੱਤੀਆਂ ਗਈਆਂ ਹਨ। ਜਿਲਾ ਪਰਿਸ਼ਦ ਦੀ ਸੈਕਟਰੀ ਜੀਨਤ ਖਹਿਰਾ ਅਨੁਸਾਰ ਇਹ ਕਾਰਵਾਈ ਅਦਾਲਤ ਦੇ ਹੁਕਮਾਂ ਤੋਂ ਬਾਅਦ ਕੀਤੀ ਗਈ ਹੈ ਕਿਉਂਕਿ ਇਹ ਦੁਕਾਨਦਾਰ ਕਈ ਸਾਲਾਂ ਤੋਂ ਜ਼ਿਲ੍ਾ ਪਰਿਸ਼ਦ ਨੂੰ ਦੁਕਾਨਾਂ ਦਾ ਕਿਰਾਇਆ ਨਹੀਂ ਜਮਾ ਕਰਵਾ ਰਹੇ ਸਨ। ਉੱਥੇ ਹੀ ਦੁਕਾਨਦਾਰਾਂ ਨੇ ਜ਼ਿਲਾ ਪਰਿਸ਼ਦ ਦੀ ਕਾਰਵਾਈ ਦਾ ਰੋਸ਼ ਜਤਾਇਆ ਹੈ ਅਤੇ ਕਿਹਾ ਹੈ ਕਿ ਉਹ ਇੱਕ ਮੁਸ਼ਤ ਵਿੱਚ ਲੱਖਾਂ ਰੁਪਏ ਕਿਰਾਇਆ ਨਹੀਂ ਦੇ ਸਕਦੇ । ਜਿਲ੍ਾ ਪਰਿਸ਼ਦ ਨੂੰ ਹੌਲੀ ਹੌਲੀ ਕਰਕੇ ਦੁਕਾਨਦਾਰਾਂ ਨੂੰ ਪੈਸੇ ਜਮਾ ਕਰਵਾਓਣ ਦਾ ਮੌਕਾ ਦੇਣਾ ਚਾਹੀਦਾ ਹੈ।