ਪੁਲਿਸ ਵੱਲੋਂ ਭਗੌੜੇ ਵਿਅਕਤੀਆਂ ਖ਼ਿਲਾਫ਼ ਲਗਾਤਾਰ ਸਖਤ ਕਾਰਵਾਈ : ਐਸਪੀ
02 ਭਗੋੜੇ ਅਪਰਾਧੀ ਕੀਤੇ ਸਲਾਖਾ ਪਿੱਛੇ
ਦੋਸ਼ੀਆਂ ਖਿਲਾਫ ਪਹਿਲਾ ਵੀ ਨਸ਼ੇ, ਅਸਲੇ, ਕਤਲ ਦੀ ਕੋਸ਼ਿਸ਼ ਅਤੇ ਹੋਰ ਗੰਭੀਰ ਅਪਰਾਧਾ ਤਹਿਤ ਕੁੱਲ 11 ਮੁਕੱਦਮੇ ਹਨ ਦਰਜ
ਪਿਛਲੇ 06 ਮਹੀਨੇ ਦੌਰਾਨ ਅਲੱਗ-ਅਲੱਗ ਮੁਕੱਦਮਿਆਂ ਦੇ 42 ਭਗੋੜੇ ਅਪਰਾਧੀ ਕੀਤੇ ਗਏ ਹਨ ਗ੍ਰਿਫਤਾਰ
ਮਨਜੀਤ ਸਿੰਘ ਢੱਲਾ
ਜੈਤੋ,31 ਜਨਵਰੀ 2025 : ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਰੀਦਕੋਟ ਜੀ ਦੀ ਅਗਵਾਈ ਹੇਠ ਪੁਲਿਸ ਨੇ ਜਿਲ੍ਹੇ ਵਿੱਚ ਕਾਨੂੰਨ-ਵਿਵਸਥਾ ਨੂੰ ਬਰਕਰਾਰ ਰੱਖਣ ਅਤੇ ਅਪਰਾਧਿਕ ਗਤੀਵਿਧੀਆਂ 'ਤੇ ਅੰਕੁਸ਼ ਲਗਾਉਣ ਲਈ ਸਖ਼ਤ ਕਾਰਵਾਈ ਜਾਰੀ ਰੱਖੀ ਹੈ ਤਾਂ ਕਿ ਕੋਈ ਵੀ ਸ਼ਰਾਰਤੀ ਅਨਸਰ ਕਿਸੇ ਅਣਸੁਖਾਵੀਂ ਘਟਨਾ ਨੂੰ ਅੰਜਾਮ ਨਾ ਦੇ ਸਕੇ ਅਤੇ ਆਮ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।
ਇਸਦੇ ਤਹਿਤ ਸ਼੍ਰੀ ਜਸਮੀਤ ਸਿੰਘ ਸਾਹੀਵਾਲ ਐਸ.ਪੀ (ਇੰਨਵੈਸਟੀਗੇਸ਼ਨ) ਫਰੀਦਕੋਟ ਜੀ ਦੀ ਰਹਿਨੁਮਾਈ ਹੇਠ, ਪੀ.ਓ ਸਟਾਫ ਵੱਲੋਂ ਮਾੜੇ ਅਨਸਰਾਂ ਅਤੇ ਅਦਾਲਤ ਤੋਂ ਭਗੌੜੇ ਵਿਅਕਤੀਆਂ ਖਿਲਾਫ਼ ਕਾਰਵਾਈ ਕਰਦੇ ਹੋਏ 02 ਮੁੱਖ ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਹਨਾਂ ਵਿੱਚ ਖੁਸ਼ਕਰਨ ਸਿੰਘ ਅਤੇ ਸੁੱਖਾ ਉਰਫ ਵਿੱਕੀ ਸ਼ਾਮਲ ਹਨ, ਜੋ ਕਿ ਕਈ ਗੰਭੀਰ ਮੁਕੱਦਮਿਆਂ ਵਿੱਚ ਦੋਸ਼ੀ ਹਨ।
ਪੀ.ਓ ਸਟਾਫ ਵੱਲੋਂ ਮੁੱਕਦਮਾ ਨੰਬਰ 08 ਮਿਤੀ 01.02.2023 ਅ/ਧ 21ਬੀ/29/61/85 ਐਨ.ਡੀ.ਪੀ.ਐਸ ਐਕਟ ਥਾਣਾ ਬਾਜਾਖਾਨਾ ਵਿੱਚ ਭਗੌੜੇ ਚੱਲ ਰਹੇ ਵਿਅਕਤੀ ਖੁਸਕਰਨ ਸਿੰਘ ਪੁੱਤਰ ਨਾਇਬ ਸਿੰਘ ਵਾਸੀ ਸਰਾਵਾ ਨੂੰ ਮਿਤੀ 31.01.2025 ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਇਸਦੇ ਨਾਲ ਹੀ ਇੱਕ ਹੋਰ ਮੁਕੱਦਮਾ ਨੰਬਰ 172 ਮਿਤੀ 04.08.2015 ਅ/ਧ 307,324,323,42/52 ਜੇਲ ਐਕਟ ਥਾਣਾ ਸਿਟੀ ਫਰੀਦਕੋਟ ਵਿੱਚ ਭਗੌੜੇ ਚੱਲ ਰਹੇ ਦੋਸ਼ੀ ਸੁੱਖਾ ਉਰਫ ਵਿੱਕੀ ਉਰਫ ਗੋਬਿੰਦ ਸਿੰਘ ਪੁੱਤਰ ਸੁਖੀਰਾਮ ਵਾਸੀ ਗਲੀ ਨੰ.02, ਸੁਖਚੈਨਪੁਰਾ, ਜੈਤੋ ਨੂੰ ਵੀ ਮਿਤੀ 31.01.2025 ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਇਹਨਾ ਦੋਨਾ ਅਪਰਾਧੀਆਂ ਦੇ ਖਿਲਾਫ ਪਹਿਲਾ ਵੀ ਕਈ ਗੰਭੀਰ ਮੁਕੱਦਮੇ ਦਰਜ ਰਜਿਸਟਰ ਹਨ ।
ਲੜੀ ਨੰ.ਦੋਸ਼ੀ ਦਾ ਨਾਮ ਕ੍ਰਿਮੀਨਲ ਰਿਕਾਰਡ
1)ਖੁਸ਼ਕਰਨ ਸਿੰਘ ਉਰਫ ਕੱਦੂ ਪੁੱਤਰ ਨੈਬ ਸਿੰਘ ਵਾਸੀ ਪਿੰਡ ਸਰਾਵਾ, ਫਰੀਦਕੋਟ 1)ਮੁਕੱਦਮਾ ਨੰਬਰ 235 ਮਿਤੀ 04.05.2014 ਅ/ਧ 379/411 ਆਈ.ਪੀ.ਸੀ ਥਾਣਾ ਸਿਵਲ ਲਾਈਨ, ਅੰਮ੍ਰਿਤਸਰ
2) ਮੁਕੱਦਮਾ ਨੰਬਰ 71 ਮਿਤੀ 30.05.2015 ਅ/ਧ 21/22/61/85 ਐਨ.ਡੀ.ਪੀ.ਐਸ ਐਕਟ ਥਾਣਾ ਸਿਟੀ ਕੋਟਕਪੂਰਾ
3) ਮੁਕੱਦਮਾ ਨੰਬਰ 248 ਮਿਤੀ 06.11.2018 ਅ/ਧ 21 ਐਨ.ਡੀ.ਪੀ.ਐਸ ਐਕਟ ਥਾਣਾ ਸਦਰ ਖੰਨਾ
4) ਮੁਕੱਦਮਾ ਨੰਬਰ 252 ਮਿਤੀ 09.08.2019 ਅ/ਧ 21 ਐਨ.ਡੀ.ਪੀ.ਐਸ ਐਕਟ ਥਾਣਾ ਡਵੀਜਨ ਨੰ.05, ਲੁਧਿਆਣਾ
5) ਮੁਕੱਦਮਾ ਨੰਬਰ 23 ਮਿਤੀ 09.03.2020 ਅ/ਧ 21 ਐਨ.ਡੀ.ਪੀ.ਐਸ ਐਕਟ ਥਾਣਾ ਸਰਾਏ ਅਮਾਨਤ ਖਾਨ (ਤਰਨਤਾਰਨ)
2) ਸੁੱਖਾ ਉਰਫ ਵਿੱਕੀ ਉਰਫ ਗੋਬਿੰਦ ਸਿੰਘ ਪੁੱਤਰ ਸੁਖੀਰਾਮ ਵਾਸੀ ਗਲੀ ਨੰ.02, ਸੁਖਚੈਨਪੁਰਾ, ਜੈਤੋ 1) ਮੁਕੱਦਮਾ ਨੰਬਰ 120 ਮਿਤੀ 13.10.2016 ਅ/ਧ 307,323, 148,149 ਆਈ.ਪੀ.ਸੀ ਥਾਣਾ ਜੈਤੋ
2) ਮੁਕੱਦਮਾ ਨੰਬਰ 122 ਮਿਤੀ 16.10.2016 ਅ/ਧ 399/402 ਆਈ.ਪੀ.ਸੀ ਥਾਣਾ ਜੈਤੋ
3) ਮੁਕੱਦਮਾ ਨੰਬਰ 124 ਮਿਤੀ 16.10.2016 ਅ/ਧ 25/54/59 ਅਸਲਾ ਐਕਟ ਥਾਣਾ ਜੈਤੋ
4) ਮੁਕੱਦਮਾ ਨੰਬਰ 59 ਮਿਤੀ 24.07.2018 ਅ/ਧ 25 ਅਸਲਾ ਐਕਟ 392/384/382/384/473/506/148/149/120ਬੀ ਆਈ.ਪੀ.ਸੀ 18/22/29 ਐਨ.ਡੀ.ਪੀ.ਐਸ ਐਕਟ ਥਾਣਾ ਸਦਰ ਰਾਜਪੁਰਾ (ਪਟਿਆਲਾ)
5) ਮੁਕੱਦਮਾ ਨੰਬਰ 154 ਮਿਤੀ 16.12.2022 ਅ/ਧ 379ਬੀ/34 ਆਈ.ਪੀ.ਸੀ ਥਾਣਾ ਜੈਤੋ
6) ਮੁਕੱਦਮਾ ਨੰਬਰ 14 ਮਿਤੀ 11.02.2023 ਅ/ਧ323/452/374/379ਬੀ/411/201/34 ਆਈ.ਪੀ.ਸੀ ਥਾਣਾ ਜੈਤੋ ਤੋਂ ਇਲਾਵਾ ਵੱਖ ਵੱਖ ਥਾਣਿਆਂ ਵਿੱਚ ਵਿਖੇ ਮਾਮਲੇ ਦਰਜ ਹਨ।