ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਸਿੱਖਿਆ-ਖੋਜ ਦੇ ਖੇਤਰ 'ਚ ਵਿਸ਼ਵ ਪੱਧਰ 'ਤੇ ਸਾਂਝ ਵਧਾਈ
- ਗੁਰੂ ਨਾਨਕ ਦੇਵ ਯੂਨੀਵਰਸਿਟੀ ਈਪੀਯੂ ਅੰਤਰਰਾਸ਼ਟਰੀ ਬੋਰਡ 'ਚ ਦੱਖਣੀ ਏਸ਼ੀਆ ਕਰੇਗੀ ਪ੍ਰਤੀਨਿਧਤਾ
ਅੰਮ੍ਰਿਤਸਰ, 22 ਜਨਵਰੀ, 2025 - ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ-ਚਾਂਸਲਰ, ਪ੍ਰੋ. ਕਰਮਜੀਤ ਸਿੰਘ ਦੀ ਦੂਰ ਅੰਦੇਸ਼ੀ ਸੋਚ ਸਦਕਾ ਹੁਣ ਗੁਰੂ ਨਾਨਕ ਯੂਨੀਵਰਸਿਟੀ ਅੰਤਰਰਾਸ਼ਟਰੀ ਪੱਧਰ 'ਤੇ ਯੂਰੇਸ਼ੀਅ-ਪੈਸੀਫਿਕ ਯੂਨਿਟ (ਈਪੀਯੂ) ਦੇ ਨਾਲ ਮਿਲ ਕੇ ਵਿਸ਼ਵਵਿਆਪੀ ਸ਼ਮੂਲੀਅਤ ਤੇ ਸਹਿਯੋਗ ਨੂੰ ਅੱਗੇ ਵਧਾਉਂਦੇ ਹੋਏ ਸਿਿਖਆ-ਖੋਜ ਦੇ ਖੇਤਰ ਵਿਚ ਨਵੀਆਂ ਸੰਭਾਵਨਾਵਾਂ ਤਲਾਸ਼ੇਗੀ। ਯੂਨੀਵਰਸਿਟੀ ਦੀ ਇਹ ਸ਼ਮੂਲੀਅਤ ਸਿੱਖਿਆ ਅਤੇ ਖੋਜ ਵਿੱਚ ਅੰਤਰਰਾਸ਼ਟਰੀ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਇਕ ਮੀਲ ਪੱਥਰ ਸਾਬਿਤ ਹੋਵੇਗੀ। ਇਸ ਪ੍ਰਾਪਤੀ ਨਾਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਦੀ ਵਿਸ਼ਵ ਸ਼ਮੂਲੀਅਤ ਦੀ ਵਚਨਬੱਧਤਾ ਦੀ ਦਿਸ਼ਾ ਵਿਚ ਕਾਰਜ ਸ਼ੁਰੂ ਹੋਇਆ ਹੈ ਅਤੇ ਇਸ ਨਾਲ ਹੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੱਖਣੀ ਏਸ਼ੀਆ ਵਿੱਚ ਇੱਕ ਮੋਹਰੀ ਉਚੇਰੀ ਸਿਿਖਆ ਦੀ ਸੰਸਥਾ ਵਜੋਂ ਉਭਰ ਕੇ ਸਾਹਮਣੇ ਆ ਗਈ ਹੈ।
ਯੂਰੇਸ਼ੀਅ-ਪੈਸੀਫਿਕ ਯੂਨਿਟ (ਈਪੀਯੂ) ਇੱਕ ਅਜਿਹਾ ਪਲੇਟਫਾਰਮ ਹੈ ਜੋ ਵੱਖ ਵੱਖ ਤਰ੍ਹਾਂ ਦੇ ਅਕਾਦਮਿਕ ਸਹਿਯੋਗ ਲਈ ਖੋਜ ਤੇ ਸਿੱਖਿਆ ਵਿੱਚ ਇੱਕ ਸੰਚਾਰ ਢਾਂਚਾ ਸਥਾਪਤ ਕਰਨ ਦੇ ਨਾਲ ਨਾਲ ਪ੍ਰਕਾਸ਼ਨਾਵਾਂ ਅਤੇ ਕਾਨਫਰੰਸਾਂ ਦੇ ਆਯੋਜਨ ਤੇ ਵੱਖ-ਵੱਖ ਖੋਜ ਪ੍ਰੋਜੈਕਟਾਂ ਲਈ ਵਿਤੀ ਤੇ ਤਕਨੀਕੀ ਸਹਾਇਤਾ ਪ੍ਰਦਾਨ ਕਰਦਾ ਹੈ। ਦੁਨੀਆ ਭਰ ਦੀਆਂ 200 ਤੋਂ ਵੱਧ ਯੂਨੀਵਰਸਿਟੀਆਂ ਈਪੀਯੂ ਦੀਆਂ ਭਾਈਵਾਲ ਹਨ।
ਵਾਈਸ-ਚਾਂਸਲਰ ਪ੍ਰੋ. ਕਰਮਜੀਤ ਸਿੰਘ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਤਿਹਾਸ ਦੀ ਵੱਡੀ ਪ੍ਰਾਪਤੀ ਦੀ ਖੁਸ਼ੀ ਸਾਂਝੀ ਕਰਦਆਂਿ ਦੱਸਿਆ ਕਿ ਯੂਰੇਸ਼ੀਆ ਪੈਸੀਫਿਕ ਯੂਨੀਨੈਟ ਅੰਤਰਰਾਸ਼ਟਰੀ ਬੋਰਡ 'ਚ ਦੱਖਣੀ ਏਸ਼ੀਆ ਦੇ ਪ੍ਰਤੀਨਿਧੀ ਵਜੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਿਿਖਆ ਵਿਭਾਗ ਤੋਂ ਪ੍ਰੋ. ਅਮਿਤ ਕੌਟਸ ਨੂੰ ਨਾਮਜ਼ਦ ਕੀਤਾ ਗਿਆ ਹੈ ਜੋ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਇਸ ਦਾ ਫੈਸਲਾ ਯੂਨੀਨੈਟ ਦੀ ਜਨਰਲ ਅਸੈਂਬਲੀ ਵਿੱਚ ਹੋਇਆ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰੋ. ਅਮਿਤ ਕੌਟਸ ਨੂੰ ਈਪੀਯੂ ਦੇ ਅੰਤਰਰਾਸ਼ਟਰੀ ਬੋਰਡ ਵਿੱਚ ਦੱਖਣੀ ਏਸ਼ੀਆ ਦੇ ਪ੍ਰਤੀਨਿਧੀ ਵਜੋਂ ਕਾਰਜ ਕਰਨਗੇ ਜਦੋਂਕਿ ਹੋਰ ਚੁਣੇ ਹੋਏ ਨੁਮਾਇੰਦਿਆਂ ਵਿੱਚ ਏਰਡੇਨੇਸਟਸੇਗ ਬਾਟ-ਏਰਡੇਨ (ਮੰਗੋਲੀਆਈ ਨੈਸ਼ਨਲ ਯੂਨੀਵਰਸਿਟੀ ਆਫ਼ ਆਰਟ ਐਂਡ ਕਲਚਰ), ਪ੍ਰੋ. ਯੋਂਗ ਯੂਆਨ (ਟੋਂਗਜੀ ਯੂਨੀਵਰਸਿਟੀ, ਸ਼ੰਘਾਈ), ਅਤੇ ਪ੍ਰੋ. ਅਕਿਲਬਰਕ ਚਾਈਮੀਰੋਵ (ਕਿਰਗਿਜ਼ ਸਟੇਟ ਟੈਕਨੀਕਲ ਯੂਨੀਵਰਸਿਟੀ, ਬਿਸ਼ਕੇਕ) ਸ਼ਾਮਲ ਕੀਤਾ ਗਿਆ ਹੈ। ਈਪੀਯੂ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰੋਫੈਸਰ ਦਾ ਦੱਖਣੀ ਏਸ਼ੀਆਂ ਦੇ ਪ੍ਰਤੀਨਿਧੀ ਵਜੋਂ ਚੁਣੇ ਜਾਣ ਨਾਲ ਸਿੱਖਿਆ ਜਗਤ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਵੱਡੀ ਅਕਾਦਮਿਕ ਉਡਾਰੀ ਭਰੀ ਹੈ।
ਡਾ. ਕੌਟਸ ਨੂੰ ਵਧਾਈ ਦਿੰਦੇ ਹੋਏ ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਨੇ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਗਿਆਨ ਸਿਰਜਣਾ, ਅੰਤਰ-ਅਨੁਸ਼ਾਸਨੀ ਸਹਿਯੋਗ ਅਤੇ ਵਿਸ਼ਵਵਿਆਪੀ ਸ਼ਮੂਲੀਅਤ ਨੂੰ ਲਗਾਤਾਰ ਅੱਗੇ ਵਧਾਇਆ ਹੈ ਅਤੇ ਦੱਖਣੀ ਏਸ਼ੀਆ ਦੀ ਇੱਕ ਮੋਹਰੀ ਸੰਸਥਾ ਵਜੋਂ ਆਪਣੀ ਸਥਿਤੀ ਨੂੰ ਮਜ਼ਬੂਤ ਕੀਤਾ ਹੈ। ਪ੍ਰੋ. ਪਲਵਿੰਦਰ ਸਿੰਘ, ਡੀਨ ਅਕਾਦਮਿਕ ਮਾਮਲੇ ਨੇ ਕਿਹਾ ਕਿ ਇਹ ਵੱਕਾਰੀ ਸਨਮਾਨ ਵਿਸ਼ਵ ਵਿਿਦਅਕ ਲੀਡਰਸ਼ਿਪ ਨੂੰ ਉਤਸ਼ਾਹਿਤ ਕਰਨ ਵਿੱਚ ਯੂਨੀਵਰਸਿਟੀ ਦੀ ਉਚ ਹੋਂਦ ਨੂੰ ਦਰਸਾਉਂਦਾ ਹੈ।
ਪ੍ਰੋ. ਕੌਟਸ ਨੇ ਦੱਸਿਆ ਕਿ ਈਪੀਯੂ ਦੇ ਦੋ ਕੇਂਦਰ ਹਨ ਜਿਨ੍ਹਾਂ ਦਾ ਨਾਮ ਏਸ਼ੀਆ ਚਾਈਨਾ ਟਨਲ ਐਂਡ ਅੰਡਰਗਰਾਊਂਡ ਇੰਜੀਨੀਅਰਿੰਗ ਰਿਸਰਚ ਸੈਂਟਰ ਹੈ ਜਿਸਦੀ ਮੇਜ਼ਬਾਨੀ ਟੋਂਗਜੀ ਯੂਨੀਵਰਸਿਟੀ, ਚੀਨ ਅਤੇ ਸੈਂਟਰਲ ਏਸ਼ੀਆ ਸੈਂਟਰ ਫਾਰ ਜੀਓਗ੍ਰਾਫਿਕ ਇਨਫਰਮੇਸ਼ਨ ਸਾਇੰਸ ਆਸਟਰੀਆ, ਜਿਸਦੀ ਮੇਜ਼ਬਾਨੀ ਕਿਰਗਿਜ਼ ਯੂਨੀਵਰਸਿਟੀ ਵੱਲੋਂ ਕੀਤੀ ਜਾਂਦੀ ਹੈ। ਈਪੀਯੂ ਦੀ ਜਨਰਲ ਅਸੈਂਬਲੀ ਇਨ੍ਹਾਂ ਪ੍ਰੋਗਰਾਮਾਂ ਦੇ ਸੁਚਾਰੂ ਸੰਚਾਲਨ ਲਈ ਆਪਣੇ ਅੰਤਰਰਾਸ਼ਟਰੀ ਬੋਰਡ ਦੀ ਚੋਣ ਕਰਦੀ ਹੈ।
ਉਨ੍ਹਾਂ ਦੱਸਿਆ ਕਿ ਇਸੇ ਸਾਂਝੀਦਾਰੀ ਅਧੀਨ ਸਟਾਫ ਮੋਬਬਿਲਟੀ ਦਾ ਇਕ ਪ੍ਰੋਜੈਕਟ ਯੂਨੀਨੈਟ ਵੱਲੋਂ ਪ੍ਰਵਾਨ ਕੀਤਾ ਗਿਆ ਅਤੇ ਸਲਜ਼ਬਰਗ ਯੂਨੀਵਰਸਿਟੀ ਦੇ ਪ੍ਰੋ. ਸ਼ਾਹਨਵਾਜ਼ ਅਗਲੇ ਮਹੀਨੇ ਫਰਵਰੀ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਦੌਰਾ ਕਰਨਗੇ ਜਿਸ ਵਿਚ ਉਹ ਫੈਕਲਟੀ, ਖੋਜਾਰਥੀਆਂ ਵਿਿਦਆਰਥੀਆਂ ਨੂੰ 'ਵਾਤਾਵਰਣ ਤੇ ਨਿਰੰਤਰਤਾ' ਵਿਸ਼ੇ 'ਤੇ ਕੀਤੀ ਜਾਣ ਵਾਲੀ ਵਰਕਸ਼ਾਪ ਨੂੰ ਸੰਬੋਧਨ ਕਰਨਗੇ।