ਜਗਰਾਓਂ ਮੋਰਚੇ ਦੇ ਆਗੂਆਂ ਨੇ ਸੜਕ ਜਾਮ ਕਰਕੇ "ਪੰਜਾਬ ਬੰਦ" ਨੂੰ ਦਿੱਤਾ ਸਮਰਥਨ
ਦੀਪਕ ਜੈਨ
ਜਗਰਾਓਂ 30 ਦਸੰਬਰ 2024 - ਪੁਲਿਸ ਅੱਤਿਆਚਾਰਾਂ ਖਿਲਾਫ ਸਥਾਨਕ ਸਿਟੀ ਥਾਣੇ ਮੂਹਰੇ ਚੱਲ ਰਹੇ ਮੋਰਚੇ ਦੇ ਆਗੂਆਂ ਵਲੋਂ ਅੱਜ ਥਾਣੇ ਮੂਹਰੇ ਸੜਕ ਜਾਮ ਕਰਕੇ ਬੰਦ ਨੂੰ ਸਮਰਥਨ ਦਿੱਤਾ ਗਿਆ। ਇਸ ਸਮੇਂ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਭਰਪੂਰ ਸਿੰਘ ਛੱਜਾਵਾਲ, ਸਤਿਕਾਰ ਕਮੇਟੀ ਦੇ ਪ੍ਰਧਾਨ ਜਸਪ੍ਰੀਤ ਸਿੰਘ ਢੋਲਣ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਬਲਦੇਵ ਸਿੰਘ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਵਲੋਂ ਮੰਨੀਆਂ ਹੋਈਆਂ ਤੇਰਾਂ ਮੰਗਾਂ ਨੂੰ ਲਾਗੂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕਿਸਾਨਾਂ -ਮਜਦੂਰਾਂ ਦੀਆਂ ਜਾਇਜ਼ ਮੰਗਾਂ ਪ੍ਰਤੀ ਕੇਂਦਰ ਅਤੇ ਰਾਜ ਸਰਕਾਰਾਂ ਸੁਹਿਰਦ ਨਹੀਂ ਹਨ।
ਉਨ੍ਹਾਂ ਦਾਅਵਾ ਕੀਤਾ ਕਿ ਮੌਜੂਦਾ ਸਰਕਾਰਾਂ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਵਿਰੋਧੀ ਹਨ। ਉਨ੍ਹਾਂ ਚਿੰਤਾ ਜ਼ਾਹਰ ਕਰਦਿਆਂ ਇਹ ਵੀ ਕਿਹਾ ਕਿ ਕਈ ਦਿਨਾਂ ਤੋਂ ਮਰਨ ਵਰਤ 'ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਦਿਨੋਂ-ਦਿਨ ਘਟ ਰਹੀ ਸਿਹਤ ਪ੍ਰਤੀ ਸਰਕਾਰਾਂ ਬਿਲਕੁੱਲ ਚਿੰਤਤ ਨਹੀਂ ਹਨ ਇਸ ਗੱਲ ਦਾ ਸਬੂਤ ਦੇਸ਼ ਦੀ ਸਰਵੋਤਮ ਅਦਾਲਤ ਵਲੋਂ ਆ ਰਹੀਆਂ ਤਾਜ਼ਾ ਟਿੱਪਣੀਆਂ ਹਨ। ਇਸ ਸਮੇਂ ਚਮਕੌਰ ਸਿੰਘ ਲੀਲਾਂ ਮੀਤ ਪ੍ਰਧਾਨ, ਨਸੀਬ ਸਿੰਘ ਹਾਂਸ ਕਲਾਂ, ਹਰਨੇਕ ਸਿੰਘ, ਮਲਕੀਤ ਸਿੰਘ ਸਾਬਕਾ ਚੇਅਰਮੈਨ ਬਲਾਕ ਸੰਮਤੀ, ਜਸਪ੍ਰੀਤ ਸਿੰਘ ਢੋਲਣ ਪ੍ਰਧਾਨ ਸਤਿਕਾਰ ਕਮੇਟੀ, ਬਲਦੇਵ ਸਿੰਘ ਆਗੂ ਪੇਂਡੂ ਮਜ਼ਦੂਰ ਯੂਨੀਅਨ, ਭੋਲਾ ਸਿੰਘ ਢੋਲਣ, ਅਜਾਇਬ ਸਿੰਘ ਅਖਾੜਾ, ਜਸਮਿੰਦਰ ਸਿੰਘ ਭੁਮਾਲ, ਸੁਖਦੇਵ ਸਿੰਘ ਲੀਲਾਂ ਆਦਿ ਹਾਜ਼ਰ ਸਨ।