Ravneet Bittu ਨੇ RSS ਦੇ ਸੋਹਲੇ ਗਾਏ, ਕਿਹਾ ਇਸਾਈ ਬਣੇ ਸਿੱਖਾਂ ਨੂੰ ਵਾਪਸ ਲਿਆਏ ਗਈ ਆਰਐਸਐੱਸ ਪੰਜਾਬ ਚ
- ਹੁਣ ਤੱਕ ਸਾਰਾ ਪੈਸਾ ਮਾਓਵਾਦੀਆਂ ਨੂੰ ਖਤਮ ਕਰਨ ਤੇ ਲਾਇਆ ਹੁਣ ਪੰਜਾਬ ਚ ਲਾਏਗੀ ਆਰਐਸਐਸ
ਰਾਜਪੁਰਾ, 17 ਅਗਸਤ 2025 - ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਆਰਐਸਐਸ ਦੇ ਸੋਹਲੇ ਗਾਉਂਦਿਆਂ ਇਹ ਦਾਅਵਾ ਕੀਤਾ ਕਿ ਮੁਲਕ ਵਿੱਚੋਂ ਮਾਓਵਾਦੀਆਂ ਨੂੰ ਖਤਮ ਕਰਨ ਤੋਂ ਬਾਅਦ ਹੁਣ ਆਰਐਸਐਸ ਪੰਜਾਬ ਵਿੱਚ ਕੰਮ ਕਰੇਗੀ ਉਹਨਾਂ ਕਿਹਾ ਕਿ ਆਰਐਸਐਸ ਹੁਣ ਪੰਜਾਬ ਵਿੱਚ ਜਿੰਨੇ ਸਿੱਖ ਇਸਾਈ ਇਸਾਈ ਧਰਮ ਵੱਲ ਚਲੇ ਗਏ ਉਹਨਾਂ ਨੂੰ ਵਾਪਸ ਲਿਆਉਣ ਦਾ ਕੰਮ ਕਰੇਗੀ ਉਹਨਾਂ ਦਾਅਵਾ ਕੀਤਾ ਕਿ ਅਗਲੇ ਪੰਜ ਸਾਲ ਦੌਰਾਨ ਉਹ ਸਾਰੇ ਅਜੇ ਸਿੱਖਾਂ ਨੂੰ ਵਾਪਸ ਲਿਆਏਗੀ। ਉਹਨਾਂ ਪ੍ਰਧਾਨ ਮੰਤਰੀ ਮੋਦੀ ਵੱਲੋਂ ਆਜ਼ਾਦੀ ਸਮਾਗਮ ਵਿੱਚ ਆਰਐਸਐਸ ਦੀ ਤਾਰੀਫ ਕੀਤੇ ਜਾਣ ਦੀ ਡਟ ਕੇ ਹਮਇਤ ਕੀਤੀ।
ਬਿੱਟੂ ਨੇ ਆਪਣੇ ਭਾਸ਼ਣ ਵਿੱਚ ਇਹ ਵੀ ਐਲਾਨ ਕੀਤਾ ਕਿ ਰਾਜਪੁਰਾ ਅਤੇ ਬਾਕੀ ਸਾਰੇ ਮਾਲਵੇ ਨੂੰ ਚੰਡੀਗੜ੍ਹ ਰਾਜਧਾਨੀ ਨਾਲ ਜੋੜਨ ਵਾਲੀ ਰੇਲਵੇ ਲਾਈਨ ਛੇਤੀ ਹੀ ਬਣੇਗੀ
ਪ੍ਰਧਾਨ ਮੰਤਰੀ ਨੇ ਹਰੀ ਝੰਡੀ ਦੇਤੀ ਆ। ਤੇ ਸਾਈਨ ਉਦਣ ਸਾਈਨ ਹੋਣ ਦੇ ਅਗਲੇ ਹਫਤੇ ਜਿਸ ਦਿਨ ਸਾਈਨ ਹੋ ਜਾਣਗੇ ਉਹ ਤੁਹਾਡੇ ਮੂਹਰੇ ਆ ਕੇ ਪ੍ਰੈਸ ਕਾਨਫਰੰਸ ਕਰਾਂਗੇ। ਬਈ ਇਹ ਸਭ ਤੋਂ 800 ਕਰੋੜ ਰੁਪਏ ਦੀ ਲਾਈਨ ਆ ਜਿਹੜੀ ਇੱਥੇ ਆ ਕੇ ਟੱਕ ਲਾਵਾਂਗੇ ਤੁਹਾਡੇ ਮੂਹਰੇ ਇਹ ਜਿਹੜੀ ਸਾਰੇ ਮਾਲਵੇ ਨੂੰ ਰਾਜਧਾਨੀ ਜੋੜ ਸਕੇ ਉਧਰੋਂ ਫਿਰੋਜ਼ਪੁਰ ਨੂੰ ਸਾਡੇ ਅੰਮ੍ਰਿਤਸਰ ਸਾਹਿਬ ਉਹਨੂੰ ਜੋੜ ਸਕੇ ਸਾਡੇ ਤਲਵੰਡੀ ਸਾਹਿਬ ਨੂੰ ਜੋੜ ਸਕੇ ਤੇ ਐਵੇਂ ਨਹੀਂ ਐਵੇਂ ਨਹੀਂ ਵੋਟ ਮੰਗਾਂਗੇ ਉਦੋਂ ਕਵਾਂਗੇ ਵੀ ਜੇ ਕੁਝ ਕੀਤਾ ਤਾਂ ਤਾਂ ਸਾਨੂੰ ਵੋਟ ਪਾਇਓ ਅਖੀਰ ਚ ਮੈਂ ਇੱਕ ਗੱਲ ਇੱਕ ਗੱਲ ਮੇਰੀ ਸੁਣੋ ਕੱਲ ਪ੍ਰਧਾਨ ਮੰਤਰੀ ਨੇ ਅਖੀਰਲੀ ਗੱਲ ਕਰਕੇ ਮੈਂ ਬੰਦ ਕਰਨ ਲੱਗਿਆ ਪ੍ਰਧਾਨ ਮੰਤਰੀ ਜੀ ਨੇ ਆਰਐਸਐਸ ਦੀ ਗੱਲ ਕੀਤੀ ਲਾਲ ਕਿਲੇ ਤੋਂ ਕੀਤੀ ਮੈਂ ਜਾਣਦਾ ਇਹ ਗੱਲਾਂ ਕਰਦੇ ਆਰਐਸਐਸ ਦੀਆਂ ਮੈਂ ਪਹਿਲਾਂ ਵੀ ਦੇਖਿਆ।
ਪਰ ਅੱਜ ਇਹ ਕੋਈ ਸੰਸਥਾ ਗੱਲ ਕਰ ਸਕਦੀ ਹ ਇਹ ਕੀ ਮੁਕਾਬਲਾ ਕਰਨਗੇ ਉਹ ਨੇ ਜਿਹੜੇ ਸਿੱਖੀ ਛੱਡ ਕੇ ਗਏ ਦੁਬਾਰਾ ਸਿੱਖੀ ਜੋੜਨ ਦੀ ਗੱਲ ਕੀਤੀ ਨਾ ਅਕਾਲੀਆਂ ਨੇ ਕੀਤੀ ਨਾ ਐਸਜੀਪੀਸੀ ਵਾਲਿਆਂ ਨੇ ਕੀਤੀ ਨਾ ਕਿਸੇ ਹੋਰ ਨੇ ਕੀਤੀ ਇਹ ਐਡੇ ਫੈਸਲੇ ਵੱਡੇ ਵੱਡੇ ਲੈ ਸਕਦੀ ਆ ਅਖੀਰ ਪ੍ਰਧਾਨ ਮੰਤਰੀ ਅੱਜ ਮੈਂ ਪਿੰਡ ਪਿੰਡ ਇੱਕ ਅਖੀਰ ਚ ਵਧਾਈ ਦੇਣੀ ਆ ਸਾਡੇ ਪਾਰਟੀ ਨੂੰ ਜਿਨਾਂ ਨੇ ਕੈਂਪ ਲਾਉਣੇ ਸ਼ੁਰੂ ਕੀਤੇ ਅੱਜ ਹਰ ਕੈਂਪ ਜਿਹੜਾ ਹ ਉਹ ਪਿੰਡ ਚ ਲੱਗ ਰਿਹਾ ਮੇਰੇ ਭਰਾਵੋ ਜਿੰਨੀਆਂ ਸੈਂਟਰ ਦੀਆਂ ਸਕੀਮਾਂ ਚਾਹੇ ਆਟੇ ਦਾਲ ਤੋਂ ਲੈ ਕੇ ਨੌਕਰੀਆਂ ਤੱਕ ਲੈ ਲਓ ਸਬ ਸੈਂਟਰ ਸਰਕਾਰ ਦੀਆਂ ਸਕੀਮਾਂ ਨੇ ਇਕੱਲੇ ਇਕੱਲੇ ਪਿੰਡ ਚ ਜੇ ਤੁਸੀਂ ਕਿਤੇ ਬੀਜੇਪੀ ਬਣਾ ਤੀ ਤਾਂ ਤੁਸੀਂ ਆਹ ਪੰਜਾਬ ਦਾ ਕਰਜ਼ਾ ਵੀ ਮਾਫ ਨੌਜਵਾਨਾਂ ਨੂੰ ਨੌਕਰੀਆਂ ਵੀ ਮਿਲਣਗੀਆਂ।
ਬੜੇ ਬੜੇ ਕਾਰਖਾਨਿਆਂ ਸੈਮੀ ਕੰਡਕਟਰ ਚਾਰ ਦਿਨ ਪਹਿਲਾਂ ਅਨਾਉਂਸ ਕੀਤਾ ਪ੍ਰਧਾਨ ਮੰਤਰੀ ਨੇ ਸਿਰਫ ਚਾਰ ਦਿਨ ਚਾਰ ਸਟੇਟਾਂ ਚ ਸੈਮੀ ਕੰਡਕਟਰ ਜਿਹੜੀ ਚਿੱਪ ਹੁੰਦੀ ਆ ਸਭ ਤੋਂ ਪਹਿਲਾਂ ਦੇਸ਼ ਦਾ ਪ੍ਰਧਾਨ ਮੰਤਰੀ ਜਵਾਨ ਲਾਲ ਨਹਿਰੂ ਜੀ ਲੱਗੇ ਸੀ ਬਣਾਉਣ ਇੰਦਰਾ ਗਾਂਧੀ ਜੀ ਆ ਗਏ ਜੀਵ ਗਾਂਧੀ ਜੀ ਆ ਗਏ ਮਨਮੋਹਨ ਸਿੰਘ ਜੀ ਆ ਗਏ ਨਹੀਂ ਮਿਲੀ ਪਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਜੀ 2021 ਉਹ ਚਿਪਤੇ ਕੰਮ ਸ਼ੁਰੂ ਹੋਇਆ ਅੱਜ ਉਹਦੇ ਨਾਲ ਦੀ ਫੈਕਟਰੀ ਇੱਕ ਪਹਾੜੀ ਅਨਾਉਂਸ ਕਰਤੀ ਚਾਰ ਦਿਨ ਪਹਿਲਾਂ ਹੋਏ ਇਹ ਬਦਲਦਾ ਦੇਖਿਆ ਪੰਜਾਬ ਕਿਵੇਂ ਆ ਅੱਜ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਜਿਹੜਾ ਭਗਵੰਤ ਮਾਨ ਹ ਨਾ ਉਹਦੇ ਬਾਰੇ ਗੱਲ ਕਰਨਗੇ ਕਿ ਦੇਖਾਂਗੇ ਜਿੱਥੇ ਭੱਜਦੇ ਆ ਦਿੱਲੀ ਵਾਲੇ ਆਹ ਜਿਹੜੀ ਕੋਠੀ ਚ ਬੈਠਾ ਨਾ ਇਸ ਸੋਧੀਆ ਕੁਝ ਦਿਨ ਬਾਅਦ ਇਸ ਸੋਧੀਆ ਨੂੰ ਉਸ ਕੋਠੀ ਚੋਂ ਜਾ ਕੇ ਕੱਢਾਂਗੇ ਵੀ ਕਿਹੜੇ ਮਤਲਬ ਦਾ ਤੁਸੀਂ ਪੰਜਾਬ ਦਾ ਪੈਸੇ ਤੇ ਬੈਠੇ ਹੋ ਲਈ ਇਹ ਕੋਠੀ ਚੋਂ ਇਹਨੂੰ ਮੈਂ ਜਾ ਕੇ ਕੱਢੂੰਗਾ ਵੀ ਨਿਕਲ ਬਾਹਰ ਪੰਜਾਬ ਦੇ ਪੈਸੇ ਉਰੇ ਕਿਵੇਂ ਲੁੱਟੀ ਜਾਨਾ ਸਿਰ ਤੇ ਤੇਰੇ ਵਾਲ ਕੋਈ ਨਹੀਂ ਤੇ ਤੁਰੀ ਹਿੰਮਤ ਕਿਵੇਂ ਪੈ ਗਈ ਕਹਿੰਦਾ ਸਾਮ ਦੰਡ ਬੇਚ ਉਹ ਤੇਰੇ ਨਾਲ ਉਹ ਕਰਾਂਗੇ ਸਿਸੋਦੀਆ ਸਾਹਿਬ ਵੀ ਦੁਬਾਰਾ ਜਾ ਕੇ ਜਿੱਥੋਂ ਆਏ ਆ ਉੱਥੇ ਵਾਰਡ ਦਾਂਗੇ ਇਹ ਤੈਨੂੰ ਮੈਂ ਇਨੀ ਗੱਲ ਅਖੀਰ ਚ ਕਹਿ ਲਾ ਬਾਕੀ ਅੱਜ ਚੁਟਕਲੇ ਸੁਣ ਲਿਆ ਕਰੋ ਭੰਡਦੇ ਕੋਈ ਚੁਟਕੁਲੇ ਰੀਲਾਂ ਚ ਨਹੀਂ ਸਟੇਜ ਤੇ ਸੁਣ ਲਿਆ ਕਰੋ ਕੀ ਗੱਲਾਂ ਮਨੋਰੰਜਨ ਕਰ ਲਿਆ ਕਰੋ ਤੇ ਇੱਕੋ ਹੀ ਕੰਮ ਰਹਿ ਗਿਆ ਮੁੱਖ ਮੰਤਰੀ ਦਾ ਇਨਾ ਹੀ ਸ਼ਬਦ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਬੀਜੇਪੀ ਜਿੰਦਾਬਾਦ।