ਮੰਤਰੀ Laljit Bhullar ਹੜ੍ਹ ਸੰਭਾਵਿਤ ਪਿੰਡਾਂ ਦਾ ਦੌਰਾ ਕਰਨਗੇ
ਰਵੀ ਜੱਖੂ
ਚੰਡੀਗੜ੍ਹ, 16 ਅਗਸਤ 2025 : ਮੀਂਹ ਕਾਰਨ ਵਧ ਰਹੇ ਪਾਣੀ ਦੇ ਪੱਧਰ ਨੂੰ ਦੇਖਦੇ ਹੋਏ, ਸਰਕਾਰ ਅਤੇ ਪ੍ਰਸ਼ਾਸਨ ਸਥਿਤੀ 'ਤੇ ਨਜ਼ਰ ਰੱਖ ਰਹੇ ਹਨ। ਮੰਤਰੀ ਲਾਲਜੀਤ ਸਿੰਘ ਭੁੱਲਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਵਿਧਾਨ ਸਭਾ ਹਲਕਾ ਪੱਟੀ ਦੇ ਹੜ੍ਹ ਪ੍ਰਭਾਵਿਤ ਅਤੇ ਸੰਭਾਵਿਤ ਪਿੰਡਾਂ ਵਿੱਚ ਮੌਜੂਦ ਰਹਿਣਗੇ।
ਉਹ ਹਰੀਕੇ, ਕੁਟੀਵਾਲਾ, ਸਭਰਾ ਅਤੇ ਮੁਠਿਆਂਵਾਲਾ ਸਮੇਤ ਕਈ ਹੋਰ ਪਿੰਡਾਂ ਦਾ ਦੌਰਾ ਕਰਨਗੇ। ਇਸ ਦੌਰੇ ਦਾ ਮੁੱਖ ਮੰਤਵ ਸਥਿਤੀ ਦਾ ਜਾਇਜ਼ਾ ਲੈਣਾ ਅਤੇ ਲੋਕਾਂ ਨੂੰ ਭਰੋਸਾ ਦਿਵਾਉਣਾ ਹੈ।