ਹੜ੍ਹ ਪ੍ਰਭਾਵਿਤ ਪਿੰਡ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਸੁਰੱਖਿਅਤ ਥਾਂ 'ਤੇ ਲਿਆਂਦੇ
ਟਾਂਡਾ , 16 ਅਗਸਤ 2025: ਟਾਂਡਾ ਦੇ ਹੜ੍ਹ ਪ੍ਰਭਾਵਿਤ ਪਿੰਡ ਅਬਦੁੱਲਾਪੁਰ ਵਿਖੇ ਪਾਣੀ ਦਾ ਪੱਧਰ ਵਧਣ ਕਾਰਨ ਗੁਰਦੁਆਰਾ ਸਾਹਿਬ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਗੁਰੂ ਮਰਿਆਦਾ ਅਨੁਸਾਰ, ਸਰੂਪਾਂ ਨੂੰ ਨੇੜਲੇ ਪਿੰਡ ਮਿਆਣੀ ਦੇ ਗੁਰੂ ਘਰ ਵਿੱਚ ਸਨਮਾਨ ਸਹਿਤ ਪਹੁੰਚਾਇਆ ਗਿਆ ਹੈ। ਇਹ ਕਦਮ ਗੁਰੂਘਰ ਅਤੇ ਪਿੰਡ ਦੇ ਲੋਕਾਂ ਨੇ ਮਿਲ ਕੇ ਚੁੱਕਿਆ ਤਾਂ ਜੋ ਪਾਣੀ ਦੀ ਮਾਰ ਤੋਂ ਪਵਿੱਤਰ ਸਰੂਪਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।