Flood Alert : ਰਾਵੀ ਦਰਿਆ ਕੰਡੇ ਦੇ 500 ਮੀਟਰ ਤੱਕ ਹਾਈ ਅਲਰਟ ਜਾਰੀ
ਕਈ ਪਿੰਡਾਂ ਨੂੰ ਚੁਕੰਨੇ ਰਹਿਣ ਦੀ ਕੀਤੀ ਗਈ ਹਿਦਾਇਤ
ਰਾਵੀ ਵਿੱਚ ਡੇਢ ਲੱਖ ਕਿਊਸਿਕ ਪਾਣੀ ਛੱਡੇ ਜਾਣ ਦੇ ਬਾਵਜੂਦ ਪ੍ਰਸ਼ਾਸਨ ਕਹਿੰਦਾ ਨਹੀਂ ਘਬਰਾਉਣ ਦੀ ਲੋੜ
ਰੋਹਿਤ ਗੁਪਤਾ
ਗੁਰਦਾਸਪੁਰ : ਪਹਾੜਾਂ ਵਿੱਚ ਹੋ ਰਹੀ ਲਗਾਤਾਰ ਬਰਸਾਤ ਕਾਰਨ ਜਿੱਥੇ ਦਰਿਆਵਾਂ ਵਿੱਚ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ ਉੱਥੇ ਪੰਜਾਬ ਦੇ ਦਰਿਆ ਕਿਨਾਰੇ ਸਥਿਤ ਇਲਾਕਿਆਂ ਨੂੰ ਵੀ ਖਤਰਾ ਪੈਦਾ ਹੋ ਗਿਆ ਹੈ । ਪਾਣੀ ਛੱਡਿਆ ਕਰੋ ਪਾਣੀ ਛੱਡਿਆ ਜਾਣ ਤੋਂ ਬਾਅਦ ਯਾਰ ਪਿੱਛੋਂ ਛੱਡਿਆ ਦਰਿਆ ਕਿਨਾਰੇ ਦੇ ਕਈ ਇਲਾਕਿਆਂ ਵਿੱਚ ਖੇਤਾਂ ਵਿੱਚ ਪਾਣੀ ਭਰ ਗਿਆ ਹੈ ।
ਉੱਥੇ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਦਰਿਆ ਕੰਢੇ ਰਹਿਣ ਵਾਲੇ ਲੋਕਾਂ ਨੂੰ ਵੀ ਕਿਸੇ ਵੀ ਤਰ੍ਹਾਂ ਨਾਲ ਘਬਰਾਉਣ ਦੀ ਲੋੜ ਨਹੀਂ ਹੈ, ਪ੍ਰਸ਼ਾਸਨ ਵੱਲੋਂ ਹਰ ਤਰਹਾਂ ਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਐਮਰਜੰਸੀ ਦੀ ਹਾਲਤ ਲਈ ਹੈਲਪਲਾਈਨ ਨੰਬਰ ਵੀ ਜਾਰੀ ਕਰ ਦਿੱਤੇ ਗਏ। ਉਹਨਾਂ ਦੱਸਿਆ ਕਿ ਦਰਿਆ ਰਾਵੀ ਦੇ ਕਿਨਾਰੇ ਸਥਿਤ ਕੁਝ ਪਿੰਡਾਂ ਜਿਨਾਂ ਵਿੱਚ ਡੇਰਾ ਬਾਬਾ ਨਾਨਕ ਅਤੇ ਦੀਨਾ ਨਗਰ ਹਲਕੇ ਦੇ ਕੁਝ ਪਿੰਡ ਆਉਂਦੇ ਹਨ ਉਹਨਾਂ ਵਿੱਚ ਪਾਣੀ ਆਉਣ ਦੇ ਆਸਾਰ ਹਨ ਅਤੇ ਇਹਨਾਂ ਪਿੰਡਾਂ ਦੇ ਲੋਕਾਂ ਨੂੰ ਅਲਰਟ ਰਹਿਣ ਦੀਆਂ ਹਿਦਾਇਤਾਂ ਕੀਤੀਆਂ ਗਈਆਂ ਹਨ ਪਰ ਪ੍ਰਸ਼ਾਸਨ ਹਰ ਤਰਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਬਰ ਤਿਆਰ ਹੈ ।