Earthquake Breaking : ਭੂਚਾਲ ਦੇ ਲੱਗੇ ਝਟਕੇ, ਲੋਕ ਡਰ ਕੇ ਘਰਾਂ ਚੋਂ ਨਿਕਲੇ
ਅਫ਼ਗਾਨਿਸਤਾਨ, 17 ਅਗਸਤ 2025: ਅਫਗਾਨਿਸਤਾਨ ਵਿੱਚ ਸ਼ਨੀਵਾਰ ਦੇਰ ਰਾਤ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਭੂਚਾਲ ਦੀ ਤੀਬਰਤਾ 4.9 ਸੀ। ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ (ਐਨਸੀਐਸ) ਦੇ ਅਨੁਸਾਰ, ਭੂਚਾਲ 10 ਕਿਲੋਮੀਟਰ ਦੀ ਡੂੰਘਾਈ 'ਤੇ ਆਇਆ। ਇਸ ਕਾਰਨ ਹੋਰ ਵੀ ਝਟਕਿਆਂ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਜਾਪਾਨ ਵਿੱਚ ਵੀ ਭੂਚਾਲ ਦੇ ਝਟਕਿਆਂ ਕਾਰਨ ਧਰਤੀ ਕੰਬ ਗਈ। ਇਸ ਦੇ ਨਾਲ ਹੀ ਇੰਡੋਨੇਸ਼ੀਆ ਦੇ ਸੁਲਾਵੇਸੀ ਵਿੱਚ 5.7 ਤੀਬਰਤਾ ਦਾ ਭੂਚਾਲ ਆਇਆ। ਖ਼ਬਰ ਅਨੁਸਾਰ ਲੋਕ ਡਰ ਕੇ ਘਰਾਂ ਵਿਚੋਂ ਨਿਕਲ ਕੇ ਬਾਹਰ ਭੱਜੇ ਪਰ ਹੁਣ ਤੱਕ ਕਿਸੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।