Canada Breaking: ਕੈਨੇਡਾ ਦੇ ਟੋਰਾਂਟੋ ਪੀਅਰਸਨ ਹਵਾਈ ਅੱਡੇ 'ਤੇ ਵਾਪਰੀ ਗੋਲੀਬਾਰੀ ਦੀ ਘਟਨਾ
ਬਲਜਿੰਦਰ ਸੇਖਾ
ਟੋਰਾਂਟੋ, 24 ਅਪ੍ਰੈਲ 2025 - ਟੋਰਾਂਟੋ ਦੇ ਲ਼ੈਸਟਰ ਪੀਅਰਸਨ ਏਅਰਪੋਰਟ ਦੇ ਟਰਮੀਨਲ 1 ਤੇ ਅੱਜ ਸਵੇਰੇ 8.30ਵਜੇ ਪੁਲਿਸ ਨਾਲ ਜੁੜੀ ਗੋਲੀਬਾਰੀ' ਤੋਂ ਬਾਅਦ ਟਰਮੀਨਲ 1 ਤੋ ਹਾਈਵੇਅ 409 ਤੱਕ ਬੰਦ ਕਰਨਾ ਪਿਆ। ਅੱਜ ਵੀਰਵਾਰ ਸਵੇਰੇ ਟੋਰਾਂਟੋ ਪੀਅਰਸਨ ਹਵਾਈ ਅੱਡੇ 'ਤੇ ਇੱਕ ਅਧਿਕਾਰੀ ਦੇ ਗੋਲੀਬਾਰੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ।
ਪੀਲ ਰੀਜਨਲ ਪੁਲਿਸ ਦੇ ਅਨੁਸਾਰ, ਇਹ ਘਟਨਾ ਹਵਾਈ ਅੱਡੇ ਦੇ ਟਰਮੀਨਲ 1 'ਤੇ ਵਾਪਰੀ। ਉਨ੍ਹਾਂ ਨੇ X 'ਤੇ ਇੱਕ ਪੋਸਟ ਵਿੱਚ ਪੁਸ਼ਟੀ ਕੀਤੀ ਕਿ ਇੱਕ ਬਾਲਗ ਪੁਰਸ਼ ਨੂੰ ਗੋਲੀ ਮਾਰ ਦਿੱਤੀ ਗਈ ਹੈ ਅਤੇ ਪੁਲਿਸ ਅਧਿਕਾਰੀ ਜ਼ਖਮੀ ਨਹੀਂ ਹੋਇਆ ।
"ਇਹ ਇੱਕ ਵੱਖਰੀ ਘਟਨਾ ਹੈ ਅਤੇ ਜਨਤਕ ਸੁਰੱਖਿਆ ਲਈ ਕੋਈ ਜਾਣਿਆ-ਖ਼ਤਰਾ ਨਹੀਂ ਹੈ," ਇਸ ਨਾਲ ਏਅਰਪੋਰਟ ਤੇ ਆਉਣ ਤੇ ਜਾਣ ਵਾਲਿਆਂ ਨੂੰ ਦੇਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ।