AAP ਵਿਧਾਇਕ ਜੌੜਾਮਾਜਰਾ ਨੇ ਅਧਿਆਪਕਾਂ ਤੋਂ ਮੰਗੀ ਮੁਆਫ਼ੀ
ਚੰਡੀਗੜ੍ਹ, 10 ਅਪ੍ਰੈਲ 2025- ਸਮਾਣਾ ਦੇ ਆਪ ਵਿਧਾਇਕ ਅਤੇ ਸਾਬਕਾ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਅਧਿਆਪਕਾਂ ਤੋਂ ਮੁਆਫ਼ੀ ਮੰਗ ਲਈ ਹੈ। ਉਨ੍ਹਾਂ ਨੇ ਵੀਡੀਓ ਜਾਰੀ ਕਰਦਿਆਂ ਹੋਇਆ ਕਿਹਾ ਕਿ ਅਧਿਆਪਕ ਸਾਡੇ ਸਤਿਕਾਰਯੋਗ ਹਨ, ਇਸ ਲਈ ਮੈਂ ਪੰਜਾਬ ਦੇ ਸਾਰੇ ਅਧਿਆਪਕਾਂ ਤੋਂ ਮੁਆਫ਼ੀ ਮੰਗਦਾ। ਜਿਹੜੇ ਸਕੂਲ ਦੇ ਵਿੱਚ ਮੈਂ ਗਿਆ ਸੀ, ਜੇਕਰ ਕਿਸੇ ਅਧਿਆਪਕ ਨੂੰ ਕੋਈ ਲੱਗਿਆ ਕਿ ਮੈਂ ਕੁੱਝ ਗ਼ਲਤ ਗੱਲ ਕਹੀ ਤਾਂ ਮੈਂ ਉਸ ਵਾਸਤੇ ਸਭ ਤੋਂ ਮੁਆਫ਼ੀ ਮੰਗਦਾ, ਕਿਉਂਕਿ ਟੀਚਰ ਸਾਡੇ ਗੁਰੂ ਨੇ, ਉਨ੍ਹਾਂ ਨੇ ਸਾਨੂੰ ਸੇਧ ਦੇਣੀ ਹੈ।