← ਪਿਛੇ ਪਰਤੋ
19 ਅਪ੍ਰੈਲ ਨੂੰ ਨਹੀਂ ਸ਼ੁਰੂ ਹੋਵੇਗੀ ਕਸ਼ਮੀਰ ਟਰੇਨ, ਮੋਦੀ ਦਾ ਜੰਮੂ ਦੌਰਾ ਮੁਲਤਵੀ ਬਾਬੂਸ਼ਾਹੀ ਨੈਟਵਰਕ ਨਵੀਂ ਦਿੱਲੀ, 16 ਅਪ੍ਰੈਲ, 2025: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 19 ਅਪ੍ਰੈਲ ਦਾ ਜੰਮੂ ਦੌਰਾ ਮੁਲਤਵੀ ਹੋ ਗਿਆ ਹੈ। ਪ੍ਰਧਾਨ ਮੰਤਰੀ ਨੇ ਕੱਟੜਾ ਤੋਂ ਸ੍ਰੀਨਗਰ ਲਈ ਵੰਦੇ ਭਾਰਤ ਰੇਲ ਗੱਡੀ ਨੂੰ ਹਰੀ ਝੰਡੀ ਦੇਣੀ ਸੀ। ਉਹਨਾਂ ਨੇ ਦੁਨੀਆਂ ਦੇ ਸਭ ਤੋਂ ਉੱਚੇ ਪੁੱਲ ਚੇਨਾਬ ਬ੍ਰਿਜ ਤੇ ਅੰਜੀ ਖੱਡ ਬ੍ਰਿਜ ਦਾ ਵੀ ਦੌਰਾ ਕਰਨਾ ਸੀ ਤੇ ਕੱਟੜਾ ਵਿਚ ਜਨਤਕ ਰੈਲੀ ਨੂੰ ਵੀ ਸੰਬੋਧਨ ਕਰਨਾ ਸੀ। ਮੌਸਮ ਵਿਭਾਗ ਵੱਲੋਂ ਖਰਾਬ ਮੌਸਮ ਦੀ ਕੀਤੀ ਭਵਿੱਖਬਾਣੀ ਕਾਰਨ ਦੌਰਾ ਮੁਲਤਵੀ ਕੀਤਾ ਗਿਆ ਹੈ। 19 ਤੋਂ 22 ਅਪ੍ਰੈਲ ਲਈ ਮੌਸਮ ਵਿਭਾਗ ਨੇ ਜੰਮੂ ਖਿੱਤੇ ਲਈ ਯੈਲੋ ਤੇ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ।
Total Responses : 0