18 ਸਾਲ ਬਾਅਦ ਪਰਿਵਾਰ ਵਿੱਚ ਜੰਮੀ ਧੀ ਤਾਂ ਪਰਿਵਾਰ ਨੇ ਮਨਾਈਆਂ ਖੁਸ਼ੀਆਂ ,,,,
- ਮਾਂ ਕਹਿੰਦੀ ਅਰਦਾਸਾ ਨਾਲ ਮਿਲੀ ਹੈ ਧੀ ਮੈ ਤਾ ਆਪਣੇ ਸਾਰੇ ਚਾਅ ਕਰਾਂਗੀ
ਰਿਪੋਰਟਰ ਰੋਹਿਤ ਗੁਪਤਾ
ਗੁਰਦਾਸਪੁਰ, 24 ਅਪ੍ਰੈਲ 2025 - ਪੂਰੇ 18 ਸਾਲ ਬਾਅਦ ਇੱਕ ਪਰਿਵਾਰ ਚ ਧੀ ਨੇ ਜਨਮ ਲਿਆ ਤਾਂ ਪਰਿਵਾਰ ਨੂੰ ਵਿਆਹ ਜਿਨ੍ਹਾਂ ਚੜਿਆ ਚਾਅ ਚੜ ਆਇਆ ।ਹਸਪਤਾਲ ਚੋ ਛੁੱਟੀ ਮਿਲਦੇ ਹੀ ਗੱਡੀ ਸਜਾਕੇ ਧੀ ਨੂੰ ਘਰ ਲਿਜਾਇਆ ਗਿਆ ।ਘਰ ਵਿਚ ਵੀ ਖੁਸ਼ੀ ਦੇ ਪਲ ਵੇਖਣ ਵਾਲੇ ਸੀ । ਧੀ ਦੇ ਚਾਅ ਚ ਘਰ ਚ ਖੂਬਸੂਰਤ ਸਰੀਆਵਟ ਕੀਤੀ ਗਈ ਪਰਿਵਾਰ ਦਾ ਕਹਿਣਾ ਹੈ ਕਿ 18 ਸਾਲ ਬਾਅਦ ਧੀ ਹੋਈ ਹੈ ਪਰਿਵਾਰ ਚ ਤਾਂ ਫਿਰ 18 ਸਾਲ ਤੱਕ ਇਹ ਪਲ ਵੀ ਯਾਦ ਰਹਿਣੇ ਚਾਹੀਦੇ ਹਨ।
ਉੱਥੇ ਹੀ ਨਵਜੰਮੀ ਧੀ ਦੀ ਮਾ ਅਤੇ ਪਿਤਾ ਦਾ ਕਹਿਣਾ ਸੀ ਕਿ ਉਹਨਾਂ ਦੋਵਾਂ ਨੇ ਅਰਦਾਸ ਕੀਤੀ ਸੀ ਕਿ ਉਹਨਾਂ ਦੇ ਘਰ ਧੀ ਦਾ ਜਨਮ ਹੋਏ ਮਾ ਦਾ ਕਹਿਣਾ ਸੀ ਕਿ ਜਣੇਪੇ ਦੌਰਾਨ ਉਸਨੇ ਬਹੁਤ ਔਖਾ ਸਮਾ ਦੇਖਿਆ ਹੈ ਲੇਕਿਨ ਉਸਦੀ ਧੀ ਨੇ ਹੀ ਜਿਵੇ ਉਸ ਨੂੰ ਦੂਸਰਾ ਜਨਮ ਦਿੱਤਾ ਹੈ ਅਤੇ ਉੱਥੇ ਹੀ ਮਾ ਅਤੇ ਪਿਤਾ ਦਾ ਕਹਿਣਾ ਹੈ ਕਿ ਉਹਨਾਂ ਨੂੰ ਆਪਣੀ ਧੀ ਦਾ ਬਹੁਤ ਚਾਅ ਹੈ ਅਤੇ ਉਹ ਤਾ ਖੁਦ ਲੋਕਾ ਨੂੰ ਵਧਾਇਆ ਦੇ ਰਹੇ ਹਨ ।