ਹੜ੍ਹਾਂ ਦੀ ਮਾਰ ਵਿਚਾਲੇ NRI World Organization (NRIWO) ਵੱਲੋਂ ਅਪੀਲ ਤੇ ਅਰਦਾਸ-ਅਮਰਜੀਤ ਟਾਂਡਾ
ਸਿਡਨੀ 6 ਸਤੰਬਰ 2025 ਬਾਬੇ ਗੁਰੂ ਨਾਨਕ ਸਾਹਿਬ ਜੀ ਨੂੰ ਯਾਦ ਕਰਦਿਆਂ ਪੰਜਾਬ ਦੀ ਇਸ ਸੰਕਟ ਦੀ ਘੜੀ ਵਿੱਚ ਸਾਡੇ ਪਿਆਰੇ ਐਨ ਆਰ ਆਈ ਵੀਰਾਂ ਨੂੰ ਹੱਥ ਜੋੜ ਬੇਨਤੀ ਹੈ ਕਿ ਐਤਕੀਂ ਠੇਕਿਆਂ ਤੋਂ ਗੁਰੇਜ਼ ਕਰੋ। ਇਹ ਬੇਨਤੀ NRI World Organization (NRIWO) ਦੇ ਕਨਵੀਨਰ ਵੱਲੋਂ ਅਪੀਲ ਤੇ ਅਰਦਾਸ ਕਰਦਿਆਂ ਡਾ ਅਮਰਜੀਤ ਟਾਂਡਾ ਨੇ ਕਹੀ। ਉਹ ਕੱਲ ਸ਼ਾਮੀ ਪ੍ਰੈਸ ਨੂੰ ਬਿਆਨ ਦਿੰਦਿਆਂ ਕਹਿ ਰਹੇ ਸਨ।
ਡਾ ਅਮਰਜੀਤ ਟਾਂਡਾ ਨੇ ਕਿਹਾ ਕਿ ਇਸ ਵਾਰੀ ਹੜਾਂ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਬਹੁਤ ਨੁਕਸਾਨੀਆਂ ਗਈਆਂ ਹਨ। ਪੰਜਾਬ ਦੇ ਕਿਸਾਨ ਹੁਣ ਵੱਡੀ ਤਕਲੀਫ਼ ਵਿਚ ਹਨ। ਤੁਹਾਡੀ ਸਮਝਦਾਰੀ ਤੇ ਸਹਿਯੋਗ ਨਾਲ ਹੀ ਉਹ ਆਪਣੇ ਘਰ-ਪਰਿਵਾਰ ਨੂੰ ਦੁਬਾਰਾ ਸੰਭਾਲ ਸਕਣਗੇ।
ਸਗੋਂ ਆਪਾਂ ਉਹਨਾਂ ਦੀ ਹੋਰ ਮਦਦ ਕਰੀਏ ਤੁਸੀਂ ਸਾਰੇ ਆਪਣੇ ਆਪ ਹੀ ਆਪਣੇ ਪਿੰਡਾਂ ਨੂੰ ਅਡੋਪਟ ਕਰ ਲਓ ਤੇ ਹੋਰ ਜਿਸ ਤਰ੍ਹਾਂ ਵੀ ਮਦਦ ਕਰਨੀ ਚਾਹੁੰਦੇ ਹੋ ਆਪ ਕਰੋ। ਡਾ ਟਾਂਡਾ ਨੇ ਕਿਹਾ ਕਿ ਆਪਾਂ ਉਹਨਾਂ ਦੇ ਦੁੱਖ ਪੁੱਛੀਏ, ਨਾਲ ਖੜੀਏ ਤੇ ਉਹਨਾਂ ਦੇ ਮਹਿੰਗੇ ਹੰਝੂ ਪੂੰਝੀਏ ਤਾਂ ਕਿ ਉਹ ਫਿਰ ਤੋਂ ਆਪਣੀਆਂ ਰੁੜ੍ਹ ਢਹਿ ਗਈਆਂ ਰੀਝਾਂ ਮੁੜ ਬਣਾ ਉਸਾਰ ਸਕਣ। ਅਸੀਂ ਪੰਜਾਬ ਦੇ ਪੀੜਿਤ ਲੋਕਾਂ ਕਿਰਸਾਨਾਂ ਦੇ ਨਾਲ ਖੜੇ ਹਾਂ ਅਤੇ ਉਹਨਾਂ ਲਈ ਦਿਨ ਰਾਤ ਹਰ ਪਲ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਹਾਲਾਤ ਜਲਦੀ ਸੁਧਰਨ ਤੇ ਜੀਵਨ ਸੁਖਾਵਾਂ ਹੋਵੇ ਡਾ ਟਾਂਡਾ ਪਿਆਰ ਸਤਿਕਾਰ ਨਾਲ ਸਾਰਿਆਂ ਨੂੰ ਬੇਨਤੀ ਕੀਤੀ।