ਹਾਏ ਰੱਬਾ ਐਨਾ ਧੱਕਾ! ਨਸ਼ੇੜੀ ਪੁੱਤ ਨੇ ਘਰ ਪੱਟਿਆ- ਬਿਰਧ ਮਾਂ-ਪਿਓ ਦੀ ਹਾਲਤ ਤਰਸਯੋਗ
ਪਿਓ ਲੱਤ ਖਰਾਬ ਹੋਣ ਕਾਰਨ ਚਲ ਫਿਰ ਨਹੀਂ ਸਕਦਾ, ਮਾਂ ਲੋਕਾਂ ਦੇ ਘਰਾਂ ਦੇ ਭਾਂਡੇ ਮਾਂਝ ਕੇ ਕਰਦੀ ਗੁਜ਼ਾਰਾ
ਨਸ਼ੇੜੀ ਪੁੱਤਰ ਘਰ ਨਹੀਂ ਰਹਿੰਦੇ,ਮੰਦ ਬੁੱਧੀ ਧੀ ਨੂੰ ਮਜਬੂਰੀਵਸ ਮਾਂ ਆਪ ਬੰਨ ਕੇ ਜਾਂਦੀ ਸੰਗਲਾਂ ਨਾਲ
ਰੋਹਿਤ ਗੁਪਤਾ
ਗੁਰਦਾਸਪੁਰ , 14 ਜਨਵਰੀ 2025- ਜਿਹੜੇ ਮਾਂ ਪਿਓ ਬੱਚਿਆਂ ਦੇ ਚੰਗੇ ਭਵਿੱਖ ਦੇ ਸੁਪਨੇ ਵੇਖਦੇ ਹਨ ਉਹੀ ਆਪਣੀ ਜਵਾਨ ਮੰਦ ਬੁੱਧੀ ਧੀ ਨੂੰ ਮਜਬੂਰੀ ਵਸ਼ ਸੰਗਲਾਂ ਨਾਲ ਬਣ ਕੇ ਜਾਂਦੇ ਹਨ। ਮਾਮਲਾ ਹੈ ਜਿਲਾ ਗੁਰਦਾਸਪੁਰ ਦੇ ਪਿੰਡ ਹਸਨਪੁਰ ਖੁਰਦ ਦਾ ਜਿੱਥੇ ਮੰਦ ਬੁੱਧੀ ਧੀ ਦਾ ਪਿਓ ਸੁਰਿੰਦਰ ਸਿੰਘ ਲਗਭਗ ਦਸ ਮਹੀਨਿਆਂ ਤੋਂ ਲੱਤ ਦੀ ਸੱਟ ਕਰਨ ਚਲ ਫਿਰ ਨਹੀਂ ਸਕਦਾ ਤੇ ਮਾਂ ਲੋਕਾਂ ਦੇ ਘਰਾਂ ਦੇ ਭਾਂਡੇ ਮਾਂਜ ਕੇ ਪਰਿਵਾਰ ਨੂੰ ਖਿਲਾ ਰਹੀ ਹੈ। ਤਿੰਨ ਚਾਰ ਸਾਲ ਤੋਂ ਧੀ ਦੀ ਹਾਲਤ ਇਹ ਹੈ ਕਿ ਉਹ ਕਦੀ ਘਰੋਂ ਭੱਜ ਜਾਂਦੀ ਹੈ ਤੇ ਕਦੀ ਪੱਥਰ ਰੌੜੇ ਮਾਰਦੀ ਤੇ ਬਿਨਾਂ ਵਜ੍ਹਾ ਚੀਕਣਾ ਸ਼ੁਰੂ ਕਰ ਦਿੰਦੀ ਹੈ ਜਿਸ ਕਾਰਨ ਮਾਂ ਕੰਮ ਤੇ ਜਾਣ ਤੋਂ ਪਹਿਲਾਂ ਉਸ ਨੂੰ ਸੰਗਲ ਨਾਲ ਬਣ ਜਾਂਦੀ ਹੈ ਕਿ ਕਿਤੇ ਦੌੜ ਨਾ ਜਾਵੇ ਜਾਂ ਕਿਸੇ ਦਾ ਨੁਕਸਾਨ ਨਾ ਕਰ ਦੇਵੇ। ਕੁਝ ਦੇ ਪਿੰਡ ਵਾਲਿਆਂ ਦੇ ਸਹਿਯੋਗ ਨਾਲ ਇਲਾਜ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਸਮੇਂ ਦੀ ਘਾਟ ਕਾਰਨ ਹੁਣ ਪਿੰਡ ਵਾਲੇ ਵੀ ਪਿੱਛੇ ਹੱਟ ਗਏ ਹਨ ਅਤੇ ਇਲਾਜ ਵੀ ਬੰਦ ਹੋ ਗਿਆ ਅਜਿਹੇ ਵਿੱਚ ਮਾਂ ਪਿਓ ਅਤੇ ਪਿੰਡ ਵਾਸੀ ਪਰਿਵਾਰ ਲਈ ਕਿਸੇ ਸਮਾਜਿਕ ਜਥੇਬੰਦੀ ਦਾ ਰਸਤਾ ਉਡੀਕ ਰਹੇ ਹਨ।