ਸੁਲਤਾਨਪੁਰ ਲੋਧੀ : ਘਰ ਚ ਖੜ੍ਹੀ ਸਕੂਟਰੀ 'ਚ ਧਮਾਕਾ
ਨਜ਼ਦੀਕ ਖੜ੍ਹੇ ਵਹੀਕਲ ਵੀ ਆਏ ਅੱਗ ਦੀ ਲਪੇਟ ਵਿੱਚ
ਘਟਨਾ ਸੀਸੀ ਟੀਵੀ ਕੈਮਰੇ ਵਿੱਚ ਕੈਦ ਹੋਈ
ਸੁਲਤਾਨਪੁਰ ਲੋਧੀ, 17 ਅਪ੍ਰੈਲ 2025: ਹਲਕਾ ਸੁਲਤਾਨਪੁਰ ਲੋਧੀ ਦੇ ਪਿੰਡ ਡਡਵਿੰਡੀ 'ਚ ਘਰ 'ਚ ਖੜੀ ਸਕੂਟਰੀ 'ਚ ਬਲਾਸਟ ਹੋਣ ਦੀ ਖ਼ਬਰ ਸਾਹਮਣੇ ਆਈ ਹੈ । ਇਸ ਘਟਨਾ ਨਾਲ ਹੋਰ ਵਾਹਨਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ | ਮਿਲੀ ਜਾਣਕਾਰੀ ਮੁਤਾਬਕ ਤੜਕਸਾਰ ਘਰ 'ਚ ਸੁੱਤੇ ਪਰਿਵਾਰ ਨੇ ਧਮਾਕਾ ਸੁਣਿਆ ਤੇ ਜਦੋਂ ਉੱਠ ਦੇਖਿਆ ਤਾਂ ਦੋ ਸਕੂਟਰੀਆ ਨੂੰ ਅੱਗ ਲੱਗੀ ਹੋਈ ਸੀ | ਦੇਖਦਿਆਂ ਦੇਖਦਿਆਂ ਇਹ ਅੱਗ ਦੀ ਲਪੇਟ ਵਿਚ ਇੱਕ ਆਲਟੋ ਕਾਰ ਵੀ ਆ ਗਈ ਸੀ। ਆਸ ਪਾਸ ਦੇ ਲੋਕਾਂ ਦੀ ਮਦਦ ਨਾਲ ਅੱਗ ਤੇ ਕਾਬੂ ਪਾਇਆ ਗਿਆ
ਇਸ ਘਟਨਾ 'ਚ ਦੋ ਸਕੂਟਰੀਆ ਅਤੇ ਇੱਕ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ, ਜਸਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਸਕੂਟਰੀ ਦੋ ਸਾਲ ਪਹਿਲਾਂ ਖਰੀਦੀ ਸੀ ਅਤੇ ਉਨ੍ਹਾਂ ਦੇ ਬੱਚੇ ਹੀ ਇਸਦੀ ਦੀ ਜ਼ਿਆਦਾ ਵਰਤੋਂ ਕਰਦੇ ਸਨ | ਸਕੂਟਰੀ 'ਚ ਧਮਾਕੇ ਦੀ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ ।
ਮੁੱਢਲੇ ਸਰੋਤਾਂ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਧਮਾਕਾ ਬੈਟਰੀ ਵਾਲੀ ਸਕੂਟਰੀ ਦੇ ਫੱਟਣ ਨਾਲ ਹੋਇਆ ਲੱਗਦਾ ਹੈ। ਜਸਵਿੰਦਰ ਸਿੰਘ ਮੁਤਾਬਕ ਰਾਹਤ ਵਾਲੀ ਗੱਲ ਹੈ ਕਿ ਘਟਨਾ ਵੇਲੇ ਪਰਿਵਾਰ ਦਾ ਕੋਈ ਮੈਂਬਰ ਸਕੂਟਰੀ ਦੇ ਨਜ਼ਦੀਕ ਨਹੀਂ ਸੀ । ਜਿਸ ਕਾਰਨ ਅਣਸੁਖਾਵੀ ਘਟਨਾ ਤੋਂ ਬਚਾਅ ਰਿਹਾ | ਜਸਵਿੰਦਰ ਸਿੰਘ ਮੁਤਾਬਕ ਉਨ੍ਹਾਂ ਨੇ ਪਹਿਲਾਂ ਇਸ ਬੈਟਰੀ ਵਾਲੀ ਸਕੂਟਰੀ ਦੀ ਏੰਜੇਸੀ ਲਈ ਸੀ ਪਰ ਅਜਿਹੀ ਜ਼ਿਆਦਾ ਸ਼ਿਕਾਇਤਾਂ ਹੋਣ ਕਰਕੇ ਉਹਨਾਂ ਕੰਮ ਛੱਡ ਦਿੱਤਾ ਸੀ।
ਜਸਵਿੰਦਰ ਸਿੰਘ ਮੁਤਾਬਕ ਸਰਕਾਰਾਂ ਅਤੇ ਕੰਪਨੀਆਂ ਇਨ੍ਹਾਂ ਵਾਹਨਾਂ ਨੂੰ ਪ੍ਰਮੋਟ ਕਰ ਰਹੇ ਹਨ ਪਰ ਇਹ ਵਾਹਨਾਂ ਡੀਜ਼ਲ ਪੈਟਰੋਲ 'ਤੇ ਚੱਲਣ ਵਾਲੇ ਵਾਹਨਾਂ ਮੁਕਾਬਲਾ ਜ਼ਿਆਦਾ ਖ਼ਤਰਨਾਕ ਸਾਬਤ ਹੋ ਰਹੇ ਹਨ। ਇਨ੍ਹਾਂ ਬੈਟਰੀ ਵਾਲੇ ਵਾਹਨਾਂ ਬਾਰੇ ਹੁਣ ਸਵਾਲ ਖੜ੍ਹੇ ਹੋ ਰਹੇ ਹਨ ਕਿ ਗਰਮੀਆਂ 'ਚ ਇਹ ਵਾਹਨ ਕਿੰਨੇ ਸੁਰੱਖਿਅਤ ਹਨ? ਕੀ ਇਹ ਵੱਧ ਤਾਪਮਾਨ ਵਾਲੇ ਦੇਸ਼ਾਂ 'ਚ ਇਹ ਬੈਟਰੀ ਵਾਲੇ ਵਾਹਨਾਂ ਕਾਮਯਾਬ ਹਨ?