ਸਿਹਤ ਜਾਗਰੁਕਤਾ ਦੇ ਪ੍ਰਸਾਰ ਦੇ ਯਤਨਾਂ ਵਿੱਚ ਲਿਆਂਦੀ ਜਾਵੇ ਤੇਜੀ-ਡਾ. ਪ੍ਰਭਜੋਤ ਕੌਰ ਕਲਸੀ
18008899389 ਟੋਲ ਫ੍ਰੀ ਨੰਬਰ ਤੋਂ ਲਵੋ ਸਿਹਤ ਜਾਣਕਾਰੀ
ਰੋਹਿਤ ਗੁਪਤਾ
ਗੁਰਦਾਸਪੁਰ11 ਫਰਵਰੀ 2025- ਡਾਇਰੈਕਟਰ ਸਿਹਤ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਵਲ ਸਰਜਨ ਗੁਰਦਾਸਪੁਰ ਡਾ. ਪ੍ਰਭਜੋਤ ਕੌਰ ਕਲਸੀ ਦੀ ਅਗੁਵਾਈ ਹੇਠ ਕੇਅਰ ਕੰਪੇਨੀਅਨ ਪ੍ਰੋਗਰਾਮ ਸਬੰਧੀ ਬੀਈਈ ਦੀ ਮੀਟਿੰਗ ਹੋਈ ।ਮੀਟਿੰਗ ਵਿੱਚ ਬਲਾਕ ਐਜੁਕੇਟਰਾਂ ਨੂੰ ਕੇਅਰ ਕੰਪੇਨੀਅਨ ਪ੍ਰੋਗਰਾਮ ਬਾਰੇ ਸਿਖਲਾਈ ਦਿੱਤੀ ਗਈ । ਇਸ ਮੌਕੇ ਸਿਵਲ ਸਰਜਨ ਡਾਕਟਰ ਪ੍ਰਭਜੋਤ ਕੌਰ ਕਲਸੀ ਨੇ ਕਿਹਾ ਕਿ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਲਈ ਆਈਈਸੀ ਗਤੀਵਿਧੀਆਂ ਵਿੱਚ ਤੇਜੀ ਲਿਆਂਦੀ ਜਾਵੇ। ਚੰਗੀ ਸਿਹਤ ਦੇ ਨੁਕਤੇ ਲੋਕਾਂ ਨਾਲ ਸਾਂਝਾ ਕੀਤੇ ਜਾਣ। ਫੀਲਡ ਸਟਾਫ ਵੱਲ਼ੋ ਸਮੂਹ ਨੈਸ਼ਨਲ ਪ੍ਰੋਗਰਾਮਾਂ ਲਈ ਬਣਦਾ ਸਹਿਯੋਗ ਕੀਤਾ ਜਾਵੇ । ਪ੍ਰੋਗਰਾਮ ਤਹਿਤ 18008899389 ਨੰਬਰ ਰਾਹੀ ਸਿਹਤ ਸਬੰਧੀ ਮੁਫ਼ਤ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।ਉਨ੍ਹਾਂ ਕਿਹਾ ਕਿ ਮੌਸਮ ਬਦਲ ਰਿਹਾ ਹੈ ਇਸ ਕਾਰਨ ਮੌਸਮੀ ਬੀਮਾਰੀਆਂ ਦਾ ਖਦਸ਼ਾ ਬਣਿਆ ਹੋਇਆ ਹੈ। ਡਾਕਟਰ ਦੀ ਸਲਾਹ ਨਾਲ ਹੀ ਦਵਾਈ ਖਾਦੀ ਜਾਵੇ। । ਪਾਣੀ ਉਬਾਲ ਕੇ ਠੰਡਾ ਕਰਕੇ ਜਾ ਕਲੋਰੀਨੇਸ਼ਨ ਕੀਤਾ ਪਾਣੀ ਹੀ ਪੀਤਾ ਜਾਵੇ । ਇਸ ਮੌਕੇ ਡਾ. ਸਪਨਾ ਕੋਆਰਡੀਨੇਟਰ ਸੀਸੀਪੀ ਪ੍ਰੋਗਰਾਮ ਮਾਸ ਮੀਡੀਆ ਅਫਸਰ ਰੁਪਿੰਦਰਜੀਤ ਕੌਰ , ਪਰਮਿੰਦਰ ਸਿੰਘ ਆਦਿ ਹਾਜਰ ਸਨ