ਸ਼ਹੀਦ-ਏ-ਆਜ਼ਮ ਸ.ਭਗਤ ਸਿੰਘ ਟਰੱਸਟ ਗੜ੍ਹਸ਼ੰਕਰ ਦੀ ਖੂਨਦਾਨ ਸੇਵਾਵਾਂ ਸਬੰਧੀ ਮੀਟਿੰਗ
ਪ੍ਰਮੋਦ ਭਾਰਤੀ
ਨਵਾਂਸ਼ਹਿਰ 14 ਸਤੰਬਰ 2025 : ਗੜ੍ਹਸ਼ੰਕਰ ਤੇ ਨਵਾਂਸ਼ਹਿਰ ਵਿਚਕਾਰ ਸਿਰਫ ਦਸ ਕਿਲੋਮੀਟਰ ਦਾ ਫਾਸਲਾ ਹੋਣ ਕਾਰਨ ਦੋਨਾਂ ਇਲਾਕਿਆਂ ਦੀ ਪਬਲਿਕ ਅਤੇ ਸਮਾਜ ਸੇਵੀ ਸੰਸਥਾਵਾਂ ਆਪਸ ਵਿੱਚ ਜ਼ਿਲ੍ਹਿਆਂ ਦੀਆਂ ਹੱਦਾਂ ਨੂੰ ਭੁੱਲ ਕੇ ਜਾਗਰੂਕਤਾ ਸਰਗਰਮੀਆਂ ਕਰਦੀਆਂ ਆਈਆਂ ਹਨ ਜਿਸ ਦੀ ਮਿਸਾਲ ਹੈ ਕਿ ਗੜ੍ਹਸ਼ੰਕਰ ਇਲਾਕੇ ਦੀਆਂ ਸਮਾਜ ਸੇਵੀ ਸੰਸਥਾਵਾਂ ਵਲੋਂ ਖੂਨਦਾਨ ਕੈਂਪਾਂ ਲਈ ਜ਼ਿਆਦਾ ਕਰਕੇ ਸਥਾਨਕ ਬੀ.ਡੀ.ਸੀ.ਬਲੱਡ ਸੈਂਟਰ ਨੂੰ ਸੰਪਰਕ ਕੀਤਾ ਜਾਂਦਾ ਹੈ । ਇਸੇ ਲੜ੍ਹੀ ਵਿੱਚ ਬੀ.ਡੀ.ਸੀ ਵਿਖੇ ਜੀ.ਐਸ.ਤੂਰ ਦੀ ਪ੍ਰਧਾਨਗੀ ਹੇਠ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸ਼ਹੀਦ ਏ ਆਜ਼ਮ ਸ.ਭਗਤ ਸਿੰਘ ਟਰੱਸਟ ਗੜਸ਼ੰਕਰ ਦੇ ਅਹੁਦੇਦਾਰਾਂ ਨੇ ਭਾਗ ਲਿਆ ਅਤੇ ਦੱਸਿਆ ਕਿ 27 ਸਤੰਬਰ ਨੂੰ ਟਰੱਸਟ ਵਲੋਂ ਗੜ੍ਹਸ਼ੰਕਰ ਵਿਖੇ ਆਯੋਜਿਤ ਕੀਤੇ ਜਾਣ ਵਾਲ੍ਹਾ “ਕਾਕਾ ਅਮਨਦੀਪ ਸਿੰਘ ਮੱਟੂ” ਯਾਦਗਾਰੀ ਸਲਾਨਾ ਖੂਨਦਾਨ ਕੈਂਪ ਬੇਵਕਤ ਵਿਛੜੀਆਂ ਰੂਹਾਂ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ, ਕੈਂਪ ਦੇ ਪ੍ਰੇਰਕ ਜੋਗਿੰਦਰ ਸਿੰਘ ਹੈਪੀ ਪਿੰਡ ਸਾਧੋਵਾਲ੍ਹ ਹੋਣਗੇ ਅਤੇ ਕੈਂਪ ਨੂੰ ਤਕਨੀਕੀ ਸਹਿਯੋਗ ਬੀ.ਡੀ.ਸੀ. ਬਲੱਡ ਸੈਂਟਰ ਵਲੋਂ ਦੇਣਾ ਤੈਅ ਹੋਇਆ੍ਰ। ਮੀਟਿੰਗ ਵਿੱਚ ਬੀ ਡੀ ਸੀ ਵਲੋਂ ਮੀਤ ਪ੍ਰਧਾਨ ਜੀ ਐਸ ਤੂਰ, ਸਕੱਤਰ ਜੇ ਐਸ ਗਿੱਦਾ, ਡਾ.ਅਜੇ ਬੱਗਾ ਤੇ ਮੈਨੇਜਰ ਮਨਮੀਤ ਸਿੰਘ ਅਤੇ ਸ਼ਹੀਦ-ਏ-ਆਜ਼ਮ ਸ.ਭਗਤ ਸਿੰਘ ਟਰੱਸਟ ਗੜ੍ਹਸ਼ੰਕਰ ਦੇ ਦਰਸ਼ਨ ਸਿੰਘ ਮੱਟੂ, ਡਾ.ਲਖਵਿੰਦਰ ਸਿੰਘ ਲੱਕੀ,ਮੈਡਮ ਸੁਭਾਸ਼ ਮੱਟੂ, ਅਵਤਾਰ ਸਿੰਘ ਖੋਸਾ, ਮਨਪ੍ਰੀਤ ਸਿੰਘ ਰੌਕੀ ਮੋਲਾ, ਮੀਡੀਆ ਸ਼ਖ਼ਸੀਅਤ ਦਵਿੰਦਰ ਸਿੰਘ ਕਿੱਤਨਾ (ਪੈਗਾਮੇ ਜਗਤ), ਜੋਗਿੰਦਰ ਸਿੰਘ ਹੈਪੀ ਤੇ ਬੀ.ਡੀ.ਸੀ ਸਟਾਫ ਹਾਜ਼ਰ ਸੀ। ਡਾ. ਅਜੇ ਬੱਗਾ ਨੇ ਵਿਸ਼ਵਾਸ ਦੁਆਇਆ ਕਿ ਬੀ.ਡੀ.ਸੀ.ਬਲੱਡ ਸੈਂਟਰ ਗੜ੍ਹਸ਼ੰਕਰ ਇਲਾਕੇ ਚੋਂ ਜਿਸ ਭਾਵਨਾ ਨਾਲ੍ਹ ਸਹਿਯੋਗ ਪ੍ਰਾਪਤ ਕਰਦਾ ਹੈ ਉਸੇ ਭਾਵਨਾ ਨਾਲ੍ਹ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ ਤੇ ਪ੍ਰੇਰਕਾਂ ਦੇ ਸਹਿਯੋਗ ਨਾਲ੍ਹ ਇਹ ਅਦਾਨ ਪ੍ਰਦਾਨ ਭਵਿੱਖ ਵਿੱਚ ਵੀ ਚੱਲਦਾ ਰਹੇਗਾ। ਇਸ ਮੌਕੇ ਮੀਡੀਆ ਸ਼ਖ਼ਸੀਅਤ ਦਵਿੰਦਰ ਸਿੰਘ ਕਿੱਤਨਾ ਨੂੰ ਬੀ.ਡੀ.ਸੀ ਵਲੋਂ ਸਨਮਾਨਿਤ ਕੀਤਾ ਗਿਆ।