ਸਰਕਾਰੀ ਕੰਪਨੀਆਂ ਦੇ ਪੈਟਰੋਲ ਪੰਪ ਗ੍ਰਾਹਕਾਂ ਨੂੰ ਲਾਜ਼ਮੀ ਸਹੂਲਤਾਂ ਮੁਹਈਆ ਕਰਵਾਉਣ ਵਿੱਚ ਫੇਲ ਸਾਬਤ ਹੋਏ
ਰੋਹਿਤ ਗੁਪਤਾ
ਗੁਰਦਾਸਪੁਰ 11 ਫਰਵਰੀ - ਤੁਹਾਨੂੰ ਸ਼ਾਇਦ ਪਤਾ ਨਹੀਂ ਕਿ ਸਰਕਾਰਾਂ ਦੇ ਨਿਰਦੇਸ਼ਾਂ ਤੇ ਪੈਟਰੋਲ ਕੰਪਨੀਆਂ ਹਰ ਪੈਟਰੋਲ ਪੰਪ ਤੇ ਗ੍ਰਾਹਕ ਲਈ ਕੁਝ ਸਹੂਲਤਾਂ ਲਾਜ਼ਮੀਂ ਮੁਹਈਆ ਕਰਵਾਉਣ ਦੀਆਂ ਹਦਾਇਤਾਂ ਦਿੰਦੀਆਂ ਹਨ। ਹਰ ਪੈਟਰੋਲ ਪੰਪ ਤੇ ਮਹਿਲਾਵਾਂ ਦਾ ਵੱਖ ਸਾਫ ਸੁਥਰਾ ਬਾਥਰੂਮ ਬਣਿਆ ਹੋਣਾ ਜਰੂਰੀ ਹੁੰਦਾ ਹੈ। ਇਸ ਦੇ ਨਾਲ ਹੀ ਪੀਣ ਵਾਲੇ ਫਿਲਟਰਡ ਪਾਣੀ ਦੀ ਵਿਵਸਥਾ ਵੀ ਪੈਟਰੋਲ ਪੰਪ ਤੇ ਲਾਜ਼ਮੀ ਹੋਣੀ ਚਾਹੀਦੀ ਹੈ। ਰੋਜ਼ ਦਾ ਪੈਟਰੋਲ ,ਡੀਜ਼ਲ ਅਤੇ ਸੀਐਨਜੀ ਦਾ ਰੇਟ ਸਕਰੀਨ ਤੇ ਫਲੈਸ਼ ਹੋਣਾ ਚਾਹੀਦਾ ਹੈ ਅਤੇ ਨਾਲ ਹੀ ਪੈਟਰੋਲ ਪੰਪ ਤੇ ਆਉਣ ਜਾਣ ਵਾਲੀਆਂ ਗੱਡੀਆਂ ਦੇ ਟਾਇਰਾਂ ਵਿੱਚ ਜਰੂਰਤ ਅਨੁਸਾਰ ਮੁਫਤ ਹਵਾ ਭਰਨ ਲਈ ਮਸ਼ੀਨ ਵੀ ਲੱਗੀ ਹੋਣੀ ਚਾਹੀਦੀ ਹੈ ਪਰ ਗੁਰਦਾਸਪੁਰ ਦੇ ਆਲੇ ਦੁਆਲੇ ਦੇ ਪੈਟਰੋਲ ਪੰਪਾਂ ਦਾ ਦੌਰਾ ਕਰਨ ਤੇ ਵੇਖਿਆ ਗਿਆ ਕਿ ਸਰਕਾਰੀ ਕੰਪਨੀ ਜਿਵੇਂ ਇੰਡੀਅਨ ਆਇਲ, ਹਿੰਦੁਸਤਾਨ ਪੈਟਰੋਲੀਅਮ ਅਤੇ ਭਾਰਤ ਪੈਟਰੋਲੀਅਮ ਦੇ ਹਾਈਵੇ ਦੇ ਪੰਪਾਂ ਤੇ ਤਾਂ ਇਹ ਸਹੂਲਤਾਂ ਜਿਆਦਾਤਰ ਗ੍ਰਾਹਕ ਨੂੰ ਮੁਫਤ ਦਿੱਤੀਆਂ ਜਾ ਰਹੀਆਂ ਹਨ ਪਰ ਰੂਲਰ ਏਰੀਆਜ , ਲਿੰਕ ਰੋਡਸ ਅਤੇ ਸ਼ਹਿਰਾਂ ਦੇ ਅੰਦਰ ਸਥਿਤ ਸਰਕਾਰੀ ਕੰਪਨੀਆਂ ਦੇ 90 ਫੀਸਦੀ ਪੈਟਰੋਲ ਪੰਪਾ ਤੇ ਇਹ ਸਹੂਲਤਾਂ ਨਹੀਂ ਮੁਹਈਆ ਕਰਵਾਈਆਂ ਜਾ ਰਹੀਆਂ।