ਸਮਾਜ ਸੇਵੀ ਮਨਜੀਤ ਸਿੰਘ ਬਚਨ ਗੈਸ ਨੇ ਜਰਖੜ ਅਕੈਡਮੀ ਨੂੰ 50 ਹਜ਼ਾਰ ਦੀ ਵਿੱਤੀ ਸਹਾਇਤਾ ਦਿੱਤੀ
ਸੁਖਮਿੰਦਰ ਭੰਗੂ
ਲੁਧਿਆਣਾ 18 ਜਨਵਰੀ 2026
ਉੱਘੇ ਸਮਾਜ ਸੇਵੀ ਮਨਜੀਤ ਸਿੰਘ ਐਮ ਡੀ ਬਚਨ ਗੈਸ ਕੰਪਨੀ ਜਰਖੜ ਹਾਕੀ ਅਕੈਡਮੀ ਦੀਆਂ ਪ੍ਰਮੁੱਖ ਪ੍ਰਾਪਤੀਆਂ ਨੂੰ ਵੇਖਦਿਆ 50 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ।
ਅੱਜ ਜਰਖੜ ਸਟੇਡੀਅਮ ਵਿਖੇ ਮਨਜੀਤ ਸਿੰਘ ਐਮ ਡੀ ਬਚਨ ਗੈਸ ਨੇ ਅਕੈਡਮੀ ਦੇ ਬੱਚਿਆਂ ਨੂੰ ਮਿਲਦਿਆਂ ਆਖਿਆ ਕਿ ਖੇਡਾਂ ਦੇ ਖੇਤਰ ਵਿੱਚ ਮੇਹਨਤ ਅਤੇ ਖੇਡ ਪ੍ਰਤੀ ਸਮਰਪਿਤ ਭਾਵਨਾ ਹੀ ਮੰਜ਼ਿਲ ਤੇ ਪਹੁੰਚਣ ਦਾ ਸਹੀ ਰਸਤਾ ਹੈ, ਜੋ ਇਨਸਾਨ ਜ਼ਿੰਦਗੀ ਦੇ ਮੁੱਢਲੇ ਪੜਾ ਵਿੱਚ ਮਿਹਨਤ ਕਰਦਾ ਹੈ ਉਹ ਜਿੰਦਗੀ ਦੇ ਬਾਕੀ ਪੜਾਵਾਂ ਵਿੱਚ ਜ਼ਿੰਦਗ਼ੀ ਦਾ ਆਨੰਦ ਮਾਣਦਾ ਹੈ। ਉਨ੍ਹਾਂ ਆਖਿਆ ਜਰਖੜ ਹਾਕੀ ਅਕੈਡਮੀ ਦੀਆਂ ਪ੍ਰਾਪਤੀਆਂ ਪੰਜਾਬ ਦੇ ਖਿਡਾਰੀਆਂ ਲਈ ਇੱਕ ਪ੍ਰੇਰਨਾ ਸਰੋਤ ਹਨ ਉਹਨਾਂ ਆਖਿਆ ਮੈਨੂੰ ਜਰਖੜ ਹਾਕੀ ਅਕੈਡਮੀ ਨਾਲ ਜੁੜ ਕੇ ਅਤੇ ਬੱਚਿਆਂ ਨੂੰ ਮਿਲ ਕੇ ਬਹੁਤ ਹੀ ਸਕੂਲ ਮਿਲਦਾ ਹੈ। ਉਹਨਾਂ ਆਖਿਆ ਜਰਖੜ ਸਟੇਡੀਅਮ ਵਿਖੇ ਹਰ ਸਾਲ ਹੋਣ ਵਾਲੀ ਗਰਮ ਰੁੱਤ ਹਾਕੀ ਲੀਗ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਨੂੰ ਆਈਪੀਐਲ ਦੀ ਤਰ੍ਹਾਂ ਮਕਬੂਲ ਬਣਾਇਆ ਜਾਵੇਗਾ। ਇਸ ਹਾਕੀ ਫੈਸਟੀਵਲ ਵਿੱਚ ਜੂਨੀਅਰ ਖਿਡਾਰੀਆਂ ਲਈ ਸਪਾਂਸਰਸ਼ਿਪ ਦਾ ਵਿਸ਼ੇਸ਼ ਪ੍ਰਬੰਧ ਕਰਨਗੇ। ਇਸ ਮੌਕੇ ਜਰਖੜ ਅਕੈਡਮੀ ਦੇ ਡਾਇਰੈਕਟਰ ਜਗਰੂਪ ਸਿੰਘ ਜਰਖੜ ਨੇ ਆਏ ਮਹਿਮਾਨ ਸਰਦਾਰ ਮਨਜੀਤ ਸਿੰਘ ਦਾ ਧੰਨਵਾਦ ਕਰਦੇ ਆਖਿਆ ਕਿ ਮਨਜੀਤ ਸਿੰਘ ਜਿੱਥੇ ਖੁਦ ਹਾਕੀ ਦੇ ਵਧੀਆ ਖਿਡਾਰੀ ਰਹੇ ਹਨ ਉਥੇ ਸਮਾਜ ਸੇਵੀ ਕੰਮਾਂ ਲਈ ਵੀ ਆਪਣਾ ਵੱਡਾ ਯੋਗਦਾਨ ਪਾਉਂਦੇ ਹਨ। ਇਸ ਮੌਕੇ ਅਕੈਡਮੀ ਦੇ ਮੁੱਖ ਕੋਚ ਗੁਰਸਤਿੰਦਰ ਸਿੰਘ ਪਰਗਟ, ਕੋਚ ਹਰਮੀਤ ਸਿੰਘ , ਕੁਲਦੀਪ ਸਿੰਘ ਘਵੱਦੀ,ਪਰਮਜੀਤ ਸਿੰਘ ਪੰਮਾ ਗਰੇਵਾਲ, ਪਵਨਪ੍ਰੀਤ ਸਿੰਘ, ਰਘਵੀਰ ਸਿੰਘ ਅਤੇ ਹੋਰ ਪ੍ਰਬੰਧਕ, ਬਾਬਾ ਜਰਨੈਲ ਸਿੰਘ ਜਰਖੜ ਅਤੇ ਹੋਰ ਪ੍ਰਬੰਧਕ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।