← ਪਿਛੇ ਪਰਤੋ
ਵੱਡੀ ਖ਼ਬਰ: ਮਜੀਠੀਆ ਦਾ ਦਫ਼ਤਰ ਸੀਲ
ਅਕਾਲੀ ਲੀਡਰ ਬਿਕਰਮ ਮਜੀਠੀਆ ਦੇ ਦਫ਼ਤਰ ਨੂੰ ਪੁਲਿਸ ਅੱਜ ਪੁਲਿਸ ਦੇ ਵੱਲੋਂ ਤਾਲਾ ਜੜ ਦਿੱਤਾ ਗਿਆ। ਸੂਤਰਾਂ ਦੇ ਹਵਾਲੇ ਨਾਲ ਇਹ ਖ਼ਬਰ ਹੈ ਕਿ ਅੱਜ ਵਿਜੀਲੈਂਸ ਮਜੀਠਾ ਹਲਕੇ ਵਿੱਚ ਮਜੀਠੀਆ ਦੇ ਦਫਤਰ ਦੀ ਜਾਂਚ ਕਰਨ ਜਾ ਰਹੀ ਹੈ, ਜਿਸ ਤੋਂ ਪਹਿਲਾਂ ਹੀ ਅਕਾਲੀ ਦਲ ਦੇ ਕਈ ਆਗੂ ਅਤੇ ਵਰਕਰ ਮੌਕੇ ਤੇ ਪਹੁੰਚ ਰਹੇ ਹਨ। ਦੱਸਿਆ ਇਹ ਜਾ ਰਿਹਾ ਹੈ ਕਿ ਪੁਲਿਸ ਦੇ ਵੱਲੋਂ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਮਜੀਠੀਆ ਦੇ ਦਫ਼ਤਰ ਨੂੰ ਤਾਲਾ ਜੜ ਦਿੱਤਾ ਗਿਆ ਹੈ।
ਹੋਰ ਵੇਰਵਿਆਂ ਦੀ ਉਡੀਕ...
Total Responses : 108