ਰੋਪੜ ਸ਼ਹਿਰ ਵਿੱਚ ਕਾਂਗਰਸ ਭਵਨ ਲਾਗੇ ਉੱਚੀ ਟਿੱਬੀ ਦੇ ਜੰਗਲ ਨੂੰ ਲੱਗੀ ਅਚਾਨਕ ਅੱਗ
ਮੌਕੇ ਤੇ ਅੱਗ ਬੁਝਾਊ ਗੱਡੀਆਂ ਵੱਲੋਂ ਅੱਗ ਤੇ ਕਾਬੂ
ਦਰਸ਼ਨ ਸਿੰਘ ਗਰੇਵਾਲ
ਰੂਪਨਗਰ 8 ਅਪ੍ਰੈਲ 2025: ਰੋਪੜ ਸ਼ਹਿਰ ਦੇ ਕਾਂਗਰਸ ਭਵਨ ਨੇੜੇ ਮਾਊਂਟ ਵਿਊ ਕਲੌਨੀ ਦੇ ਪਿਛਲੇ ਪਾਸੇ ਪਹਾੜੀ ਵਾਲੇ ਜੰਗਲ ਵਿੱਚ ਦੁਪਹਿਰ ਵੇਲੇ ਅਚਾਨਕ ਅੱਗ ਲੱਗ ਗਈ ਜਿਸ ਕਾਰਨ ਨੇੜਲੇ ਸੰਘਣੇ ਰਹਾਇਸ਼ੀ ਖੇਤਰ ਦੇ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ। ਨੇੜਲੇ ਲੋਕਾਂ ਵੱਲੋਂ ਇਸ ਤੁਰੰਤ ਸੂਚਨਾ ਫਾਇਰ ਬ੍ਰਿਗੇਡ ਵਿਭਾਗ ਨੂੰ ਦਿੱਤੀ ਗਈ ।ਅੱਗ ਬੁਝਾਊ ਅਮਲੇ ਦੀਆਂ ਗੱਡੀਆਂ ਵੱਲੋਂ ਬੜੀ ਮੁਸ਼ੱਕਤ ਨਾਲ ਅੱਗ ਤੇ ਕਾਬੂ ਪਾਇਆ ਗਿਆ ਜਿਸ ਨਾਲ ਸਥਾਨਕ ਲੋਕਾਂ ਦਾ ਕਹਿਣਾ ਹੈ ਅੱਗ ਲੱਗਣ ਵਾਲੇ ਸਥਾਨ ਦੇ ਨੇੜਿਓਂ ਘਰੇਲੂ ਗੈਸ ਪਾਈਪ ਲਾਈਨ ਲੰਘਦੀ ਹੈ ਜਿਸ ਕਾਰਨ ਵੱਡਾ ਹਾਦਸਾ ਵਾਪਰ ਸਕਦਾ ਸੀ। ਜ਼ਿਲ੍ਹਾ ਪ੍ਰਸ਼ਾਸਨ ਤੇ ਅੱਗ ਬੁਝਾਊ ਵਿਭਾਗ ਵੱਲੋਂ ਸਮੇਂ ਸਿਰ ਇਸ ਅੱਗ ਤੇ ਕਾਬੂ ਪਾਕੇ ਵੱਡੇ ਨੁਕਸਾਨ ਤੋਂ ਬਚਾਅ ਕਰ ਲਿਆ ਗਿਆ ਹੈ। ਵਰਨਣਯੋਗ ਹੈ ਕਿ ਉਹ ਪਹਾੜੀ ਪੁਰਾਤੱਤਵ ਵਿਭਾਗ ਦੀ ਸੰਪਤੀ ਹੈ ਅਤੇ ਇਥੇ ਖੁਦਾਈ ਸਮੇਂ ਹੜੱਪਾ ਸੱਭਿਅਤਾ ਦੀਆਂ ਨਿਸ਼ਾਨੀਆਂ ਲੱਭੀਆਂ ਸਨ ਅਤੇ ਇਥੇ ਹੀ ਪੁਰਾਤੱਤਵ ਵਿਭਾਗ ਦਾ ਮਿਊਜ਼ੀਅਮ ਹੈ ਤੇ ਇਸ ਦੇ ਆਲੇ ਦੁਆਲੇ ਜ਼ੈਲ ਸਿੰਘ ਨਗਰ, ਉੱਚਾ ਖੇੜਾ ਆਦਿ ਸੰਘਣੀ ਆਬਾਦੀ ਵਾਲੇ ਰਿਹਾਇਸ਼ੀ ਖੇਤਰ ਹਨ।