ਰੇਲਵੇ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਆਸਟਰੇਲੀਅਨ ਸਿਟੀਜਨ ਨੂੰ ਲੁੱਟਣ ਵਾਲੇ ਕੀਤੇ ਕਾਬੂ
ਰੇਲਵੇ ਪੁਲਿਸ ਨੂੰ ਮਾਣਯੋਗ ਅਦਾਲਤ ਨੇ ਆਰੋਪੀਆਂ ਦਾ ਸੱਤ ਦਿਨ ਦਾ ਰਿਮਾਂਡ
ਦਰਸ਼ਨ ਸਿੰਘ ਗਰੇਵਾਲ
ਰੂਪਨਗਰ 10 ਅਪ੍ਰੈਲ 2025: ਪਿਛਲੇ ਦਿਨੀਂ ਆਸਟਰੇਲੀਆ ਦੇ ਮੂਲ ਨਿਵਾਸੀ ਇੱਕ ਵਿਅਕਤੀ ਨੂੰ ਸ੍ਰੀ ਅਨੰਦਪੁਰ ਸਾਹਿਬ ਰੇਲਵੇ ਟਰੈਕ ਤੇ ਕੁਝ ਲੁਟੇਰਿਆਂ ਵੱਲੋਂ ਕੁੱਟਮਾਰ ਕਰਕੇ ਲੁੱਟਿਆ ਜਾਂਦਾ ਹੈ , ਅਤੇ ਇਸ ਵਾਰਦਾਤ ਵਿੱਚ ਵਿਦੇਸ਼ੀ ਨੂੰ ਗੰਭੀਰ ਸੱਟਾਂ ਲੱਗਦੀਆਂ ਹਨ ਜਿਸ ਤੋਂ ਬਾਅਦ ਰੇਲਵੇ ਪੁਲਿਸ ਹਰਕਤ ਵਿੱਚ ਆਉਂਦੀ ਹੈ ਤੇ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਚਾਰ ਵਿਅਕਤੀਆਂ ਨੂੰ ਕਾਬੂ ਕਰ ਲਿਆ ਜਾਂਦਾ ਹੈ , ਅਤੇ ਲੁੱਟਿਆ ਹੋਇਆ ਸਮਾਨ ਵੀ ਕਾਫੀ ਹੱਦ ਤੱਕ ਰਿਕਵਰ ਕੀਤਾ ਗਿਆ ਹੈ ।
ਜੀਆਰਪੀ ਰੂਪਨਗਰ ਰੇਲਵੇ ਚੌਂਕੀ ਇੰਚਾਰਜ ਸੁਗਰੀਵ ਚੰਦ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹਨਾਂ ਫੜੇ ਗਏ ਆਰੋਪੀਆਂ ਨੂੰ ਅੱਜ ਮਾਨਯੋਗ ਅਦਾਲਤ ਪੇਸ਼ ਕੀਤਾ ਗਿਆ ਜਿੱਥੇ ਪੁਲਿਸ ਨੂੰ ਸੱਤ ਦਿਨ ਦਾ ਰਿਮਾਂਡ ਮਿਲਿਆ ਹੈ ਤੇ ਇਹਨਾਂ ਕੋਲੋਂ ਸਖਤੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਤੇ ਜੋ ਇਸ ਵਿਦੇਸ਼ੀ ਨਾਗਰਿਕ ਦਾ ਸਮਾਨ ਇਹਨਾਂ ਵੱਲੋਂ ਲੁੱਟਿਆ ਗਿਆ ਹੈ ਉਹ ਕੁਝ ਰਿਕਵਰ ਕਰ ਲਿਆ ਗਿਆ ਹੈ ਤੇ ਜੋ ਰਹਿੰਦਾ ਹੈ ਉਹ ਵੀ ਰਿਕਵਰ ਕਰਨ ਲਈ ਸਖਤੀ ਨਾਲ ਜਾਂਚ ਕੀਤੀ ਜਾਵੇਗੀ ਅਤੇ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।
ਆਸਟਰੇਲੀਆ ਦਾ ਰਹਿਣ ਵਾਲਾ ਕੈਹ ਕਿਨ ਉਮਰ 32 ਸਾਲ ਜੋ ਕਿ 3 ਮਾਰਚ ਦਾ ਹਿੰਦੁਸਤਾਨ ਵਿੱਚ ਘੁੰਮਣ ਆਇਆ ਹੋਇਆ ਹੈ ,ਅਤੇ ਸ਼੍ਰੀ ਅੰਮ੍ਰਿਤਸਰ ਸਾਹਿਬ ਘੁੰਮਣ ਤੋਂ ਬਾਅਦ ਹੁਣ ਉਹ ਸ਼੍ਰੀ ਅਨੰਦਪੁਰ ਸਾਹਿਬ ਪਹੁੰਚਿਆ ਸੀ। ਸ੍ਰੀ ਅਨੰਦਪੁਰ ਸਾਹਿਬ ਰੇਲਵੇ ਟਰੈਕ ਤੇ ਜਦੋਂ ਉਹ ਜਾਂਦਾ ਹੈ ਤਾਂ ਕੁਝ ਵਿਅਕਤੀਆਂ ਵੱਲੋਂ ਉਸ ਨਾਲ ਲੁੱਟ ਖੋਹ ਕੀਤੀ ਜਾਂਦੀ ਹੈ ਅਤੇ ਉਸ ਨਾਲ ਮਾਰ ਕੁਟਾਈ ਕਰਦੇ ਹੋਏ ਉਸ ਦਾ ਸਾਰਾ ਸਮਾਨ ਖੋਲ ਲਿਆ ਜਾਂਦਾ ਹੈ, ਬੜੀ ਮੁਸ਼ਕਿਲ ਨਾਲ ਉਹ ਆਪਣੀ ਜਾਨ ਬਚਾ ਕੇ ਉਥੋਂ ਨਿਕਲਦਾ ਹੈ ਇਸ ਤੋਂ ਬਾਅਦ ਰੇਲਵੇ ਪੁਲਿਸ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੀ ਹੈ । ਆਰੋਪੀਆਂ ਦਾ ਸੁਰਾਗ ਲੱਭਣ ਲਈ ਵਿਦੇਸ਼ੀ ਨਾਗਰਿਕ ਦੇ ਸਮਾਨ ਵਿੱਚ ਲੱਗੇ ਟਰੈਕਰ ਨੂੰ ਟਰੇਸ ਕਰਦੀ ਹੈ ਜਿਸ ਤੋਂ ਬਾਅਦ ਉਹਨਾਂ ਆਰੋਪੀਆਂ ਤੱਕ ਪਹੁੰਚਦੀ ਹੈ ਤੇ ਚਾਰ ਵਿਅਕਤੀਆਂ ਨੂੰ ਕਾਬੂ ਕਰ ਲਿਆ ਜਾਂਦਾ , ਅਤੇ ਅੱਜ ਉਹਨਾਂ ਨੂੰ ਮਾਣਯੋਗ ਅਦਾਲਤ ਰੂਪਨਗਰ ਪੇਸ਼ ਕਰਕੇ ਰੇਲਵੇ ਪੁਲਿਸ ਨੇ ਸੱਤ ਦਿਨ ਦਾ ਰਿਮਾਂਡ ਹਾਸਿਲ ਕੀਤਾ ਹੈ ।
ਇਸ ਮੌਕੇ ਪੁਲਿਸ ਨੇ ਰੂਪਨਗਰ ਰੇਲਵੇ ਸਟੇਸ਼ਨ ਦੇ ਨਾਲ ਲੱਗਦੇ ਗਿਆਨੀ ਜੈਲ ਸਿੰਘ ਨਗਰ ਰੇਲਵੇ ਪੁਲ ਤੇ ਨੇੜੇ ਨਹਿਰ ਦੇ ਕੰਢੇ ਵਿਦੇਸ਼ੀ ਨਾਗਰਿਕ ਦੇ ਬੈਗ ਅਤੇ ਕੁਝ ਸਮਾਨ ਦੀ ਲੋਕੇਸ਼ਨ ਟਰੈਕਰ ਰਾਹੀਂ ਮਿਲਣ ਤੇ ਉਸਦੀ ਬਹੁਤ ਭਾਲ ਕੀਤੀ ਪਰ ਪੁਲਿਸ ਨੂੰ ਅਜੇ ਤੱਕ ਉਹ ਉਸਦਾ ਬੈਗ ਤੇ ਸਮਾਨ ਨਹੀਂ ਮਿਲਿਆ ਜਿਸ ਵਿੱਚ ਉਸਦੇ ਪਾਸਪੋਰਟ ਤੇ ਜਰੂਰੀ ਕਾਗਜ਼ਾਤ ਹਨ।
ਅੱਜ ਇਸ ਵਿਦੇਸ਼ੀ ਵੱਲੋਂ ਖੁਦ ਰੂਪਨਗਰ ਅਦਾਲਤ ਵਿੱਚ ਮਾਨਯੋਗ ਜੱਜ ਸਾਹਿਬ ਦੇ ਸਾਹਮਣੇ ਪੇਸ਼ ਹੋ ਕੇ ਉਸਦਾ ਰਿਕਵਰ ਹੋਇਆ ਸਮਾਨ ਜਲਦ ਵਾਪਸ ਕਰਨ ਦੀ ਗੁਹਾਰ ਲਗਾਈ ਜਾਂ ਸਾਹਿਬ ਨੇ ਕਿਹਾ ਕਿ ਜਲਦ ਤੋਂ ਜਲਦ ਤੁਹਾਡਾ ਸਮਾਨ ਵਾਪਸ ਦਿੱਤਾ ਜਾਵੇਗਾ। ਕਿ ਪੁਲਿਸ ਨੂੰ ਸਖਤੀ ਨਾਲ ਇਹਨਾਂ ਆਰੋਪੀਆਂ ਤੋਂ ਪੁੱਛਗਿਛ ਕਰਨ ਦੀ ਹਿਦਾਇਤ ਕੀਤੀ।