ਰੂਪਨਗਰ ਸਿਟੀ ਪੁਲਿਸ ਨੂੰ ਮਿਲੀ ਵੱਡੀ ਸਫਲਤਾ; ਮੋਟਰਸਾਈਕਲ ਚੋਰੀ ਕਰਨ ਵਾਲਾ ਗ੍ਰਿਫਤਾਰ
ਸੱਟੇਬਾਜੀ ਦਾ ਕੰਮ ਕਰਨ ਵਾਲੇ ਦੋ ਵਿਅਕਤੀਆਂ ਨੂੰ ਵੀ ਰੂਪਨਗਰ ਪੁਲਿਸ ਨੇ ਕੀਤਾ ਕਾਬੂ
ਦਰਸ਼ਨ ਸਿੰਘ ਗਰੇਵਾਲ
ਰੂਪਨਗਰ 11 ਅਪ੍ਰੈਲ 2025 :ਥਾਣਾ ਸਿਟੀ ਰੂਪਨਗਰ ਦੇ ਐਸਐਚ ਓ ਪਵਨ ਚੌਧਰੀ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਐਸਐਸਪੀ ਗੁਲਨੀਤ ਸਿੰਘ ਖੁਰਾਨਾ ਦੇ ਦਿਸ਼ਾ ਨਿਰਦੇਸ਼ ਤਹਿਤ ਮਾੜੇ ਅਨਸਰਾਂ ਤੇ ਨਸ਼ਾ ਤਸਕਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਰੂਪਨਗਰ ਪੁਲਿਸ ਨੂੰ ਲਗਾਤਾਰ ਸਫਲਤਾ ਹਾਸਿਲ ਹੋ ਰਹੀ ਹੈ ਜਿਸ ਤਹਿਤ ਉਹਨਾਂ ਪਿਛਲੇ ਦਿਨੀ ਦੋ ਵਿਅਕਤੀ ਜੋ ਗੈਂਬਲਿੰਗ ਸੱਟੇ ਦਾ ਕੰਮ ਕਰਦੇ ਸਨ ਉਹਨਾਂ ਨੂੰ ਕਾਬੂ ਕੀਤਾ, ਜਿਸ ਵਿੱਚ ਰਕੇਸ਼ ਕੁਮਾਰ ਵਾਸੀ ਫੂਲ ਚੱਕਰ, ਸੰਜੀਵ ਕੁਮਾਰ ਹੁਸੈਨਪੁਰ ਕਲੋਨੀ ਨੂੰ ਗੈਬਲਿੰਗ ਕਰਨ ਦੇ ਆਰੋਪ ਵਿੱਚ ਪੁਲਿਸ ਨੇ ਕਾਬੂ ਕੀਤਾ ਹੈ, ਅਤੇ ਇਸ ਦੇ ਨਾਲ ਹੀ ਇੱਕ ਵਿਅਕਤੀ ਰਵਿੰਦਰ ਕੁਮਾਰ ਜੋ ਕਿ ਮੋਟਰਸਾਈਕਲ ਚੋਰੀ ਕਰਕੇ ਉਸਨੂੰ ਅੱਗੇ ਵੇਚਣ ਦਾ ਕੰਮ ਕਰਦਾ ਸੀ ਉਸ ਨੂੰ ਕਾਬੂ ਕੀਤਾ ਐਸਐਚ ਓ ਪਵਨ ਕੁਮਾਰ ਨੇ ਦੱਸਿਆ ਕਿ ਫੜੇ ਗਏ ਵਿਅਕਤੀ ਕੋਲੋਂ ਤਿੰਨ ਮੋਟਰਸਾਈਕਲ ਬਰਾਮਦ ਹੋਏ ਹਨ ਅਤੇ ਉਹ ਇਨਾਂ ਨੂੰ ਅੱਗੇ ਵੇਚਣ ਦੀ ਫਰਾਕ ਵਿੱਚ ਸੀ ਜਿਸ ਤੋਂ ਪਹਿਲਾਂ ਹੀ ਪੁਲਿਸ ਨੇ ਇਸ ਨੂੰ ਕਾਬੂ ਕਰ ਲਿਆ ਤੇ ਹੁਣ ਪੁਲਿਸ ਇਸ ਤੋਂ ਡੁੰਘਾਈ ਨਾਲ ਪੁੱਛਕਿਛ ਕਰ ਰਹੀ।