ਮਿਸਲ ਸਤਲੁਜ ਵੱਲੋਂ ਫਿਰੋਜ਼ਪੁਰ ਵਿੱਚ 2 ਨਿਯੁਕਤੀਆਂ : ਅਜੇਪਾਲ ਸਿੰਘ ਬਰਾੜ
ਬਾਬੂਸ਼ਾਹੀ ਬਿਊਰੋ
ਫਿਰੋਜ਼ਪੁਰ 18 ਮਈ, 2026
*ਮਿਸਲ ਸਤਲੁਜ ਵੱਲੋਂ ਪੰਜਾਬ ਵਿੱਚ ਆਪਣੀ ਜਥੇਬੰਦਕ ਪਹੁੰਚ ਨੂੰ ਹੋਰ ਵਿਸਥਾਰ ਦੇਣ ਅਤੇ ਲੋਕ ਪੱਖੀ ਲਹਿਰ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਮਿਸਲ ਸਤਲੁਜ ਜਥੇਬੰਦੀ ਵੱਲੋਂ ਫਿਰੋਜ਼ਪੁਰ ਵਿਖੇ ਇੱਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ 2 ਨਵੇਂ ਅਹੁਦੇਦਾਰਾਂ ਦੀ ਨਿਯੁਕਤੀ ਦਾ ਐਲਾਨ ਕੀਤਾ ਗਿਆ।*
*ਮਿਸਲ ਸਤਲੁਜ ਦੇ ਪ੍ਰਧਾਨ ਸਰਦਾਰ ਅਜੇਪਾਲ ਸਿੰਘ ਬਰਾੜ ਨੇ ਦੱਸਿਆ ਕਿ ਜਥੇਬੰਦੀ ਪੰਜਾਬ ਦੇ ਹਰ ਵਰਗ ਦੀ ਅਵਾਜ਼ ਬਣਨ ਅਤੇ ਨੌਜਵਾਨਾਂ ਨੂੰ ਇੱਕ ਸਿਧਾਂਤਕ ਤੇ ਲੋਕ ਪੱਖੀ ਮੰਚ ਦੇਣ ਲਈ ਲਗਾਤਾਰ ਆਪਣੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰ ਰਹੀ ਹੈ।*
*ਇਸ ਸਮਾਗਮ ਦੌਰਾਨ ਮਾਨ ਸਿੰਘ ਕਿੱਲੀ ਨੂੰ ਮਿਸਲ ਸਤਲੁਜ ਦਾ ਹਲਕਾ ਗੁਰੂ ਹਰਸਹਾਏ, ਜ਼ਿਲ੍ਹਾ ਫਿਰੋਜ਼ਪੁਰ ਦਾ ਹਲਕਾ ਇੰਚਾਰਜ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਬੀਬੀ ਕੁਲਵਿੰਦਰ ਕੌਰ ਐਮ.ਏ., ਐਲਐਲ.ਬੀ. ਨੂੰ ਮਿਸਲ ਸਤਲੁਜ ਦਾ ਜ਼ਿਲ੍ਹਾ ਪ੍ਰਧਾਨ ਫਿਰੋਜ਼ਪੁਰ ਨਿਯੁਕਤ ਕੀਤਾ ਗਿਆ।*
*ਸਰਦਾਰ ਅਜੇਪਾਲ ਸਿੰਘ ਬਰਾੜ ਨੇ ਦੋਵੇਂ ਨਵ-ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਮਿਸਲ ਸਤਲੁਜ ਇੱਕ ਮਜ਼ਬੂਤ, ਸਿਧਾਂਤਕ ਅਤੇ ਪੰਜਾਬ ਪੱਖੀ ਰਾਜਨੀਤਿਕ ਧਾਰਾ ਵਜੋਂ ਉਭਰ ਰਹੀ ਹੈ, ਜਿਸ ਨਾਲ ਵੱਡੀ ਗਿਣਤੀ ਸਮਾਜ ਦੇ ਵੱਖ ਵੱਖ ਖੇਤਰਾਂ ਵਿਚੋਂ ਜੁੜ ਰਹੇ ਹਨ।*
*ਇਸ ਮੌਕੇ ਤੇ ਸਰਦਾਰ ਦਵਿੰਦਰ ਸਿੰਘ ਸੇਖੋਂ ਜਰਨਲ ਸਕੱਤਰ ਮਿਸਲ ਸਤਲੁਜ, ਸਰਦਾਰ ਅਮਰਿੰਦਰ ਸਿੰਘ ਤੂੜ ਕਨਵੀਨਰ ਪੂਰਾ ਪੰਜਾਬ ਲਹਿਰ,ਵੀ ਸ਼ਾਮਲ ਹੋਏ ਹਨ।*
*ਅਜ ਮਿਸਲ ਸਤਲੁਜ ਵਿੱਚ ਸ਼ਾਮਿਲ ਹੋਣ ਵਾਲਿਆਂ ਵਿੱਚ ਜਸ਼ਨਪ੍ਰੀਤ ਸਿੰਘ ਕਿਲਚੇ ਜ਼ਿਲ੍ਹਾ ਜਨਰਲ ਸਕੱਤਰ ਫਿਰੋਜ਼ਪੁਰ, ਸ੍ਰੀ ਸੁਖਬੀਰ ਸਿੰਘ ਮਿਸ਼ਰੀਵਾਲਾ ਜ਼ਿਲ੍ਹਾ ਯੂਥ ਪ੍ਰਧਾਨ ਫਿਰੋਜ਼ਪੁਰ, ਕਰਮ ਸਿੰਘ ਵੇਰਕਾ ਜ਼ਿਲ੍ਹਾ ਯੂਥ ਸਕੱਤਰ ਫਿਰੋਜ਼ਪੁਰ ਅਤੇ ਜਸਨੂਰ ਸਿੰਘ ਜ਼ਿਲ੍ਹਾ ਯੂਥ ਸਕੱਤਰ ਫਿਰੋਜ਼ਪੁਰ ਵੀ ਸ਼ਾਮਲ ਸਨ।*
*ਨਵ-ਨਿਯੁਕਤ ਅਹੁਦੇਦਾਰਾਂ ਨੇ ਮਿਸਲ ਸਤਲੁਜ ਜਥੇਬੰਦੀ ਦੇ ਪ੍ਰਧਾਨ ਸਰਦਾਰ ਅਜੇਪਾਲ ਸਿੰਘ ਬਰਾੜ ਦਾ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਕਿ ਉਹ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਹੱਕਾਂ ਦੀ ਅਵਾਜ਼ ਨੂੰ ਹੋਰ ਮਜ਼ਬੂਤੀ ਨਾਲ ਲੋਕਾਂ ਤੱਕ ਪਹੁੰਚਾਉਣ ਲਈ ਨਿਰੰਤਰ ਸਫ਼ਰ ਕੰਮ ਕਰਨਗੇ।*
- Download Babushahi App
-
-