← ਪਿਛੇ ਪਰਤੋ
ਮਜ਼ਦੂਰ ਦੀ ਸੁਰੀਲੀ ਆਵਾਜ਼ ਦਾ ਗਰੀਬੀ ਬਣ ਰਹੀ ਹੈ ਰਾਹ ਦਾ ਰੋੜਾ
ਰੋਹਿਤ ਗੁਪਤਾ
ਗੁਰਦਾਸਪੁਰ 11 ਫਰਵਰੀ 2025- ਬਟਾਲਾ ਦੇ ਰਹਿਣ ਵਾਲੇ ਸਾਜਨ ਬਾਬਾ ਨਾਮ ਦੇ ਨੌਜਵਾਨ ਨੂੰ ਕੁਦਰਤ ਨੇ ਬੇਹਦ ਸੁਰੀਲੀ ਆਵਾਜ਼ ਬਖਸ਼ੀ ਹੈ ਤੇ ਉਸਨੇ ਰਿਆਜ਼ ਨਾਲ ਆਪਣੀ ਇਸ ਆਵਾਜ਼ ਨੂੰ ਨਿਖਾਰਿਆ ਵੀ ਹੈ ਪਰ ਟਾਈਲ ਪੱਥਰ ਲਗਾਉਣ ਦੀ ਮਜ਼ਦੂਰੀ ਕਰਨ ਵਾਲੇ ਸਾਜਨ ਬਾਬਾ ਦੇ ਰਾਹ ਵਿੱਚ ਗਰੀਬੀ ਰੋੜਾ ਬਣ ਰਹੀ ਹੈ। ਜਿਸ ਕਾਰਨ ਉਹ ਮੁਕਾਮ ਹਾਸਲ ਨਹੀਂ ਕਰ ਪਾ ਰਿਹਾ ਜਿਸ ਮੁਕਾਮ ਦਾ ਉਹ ਸਹੀ ਹੱਕਦਾਰ ਹੈ । ਸੂਫੀ ਗਾਇਕੀ ਅਤੇ ਭਜਨ ਗਾਉਣਾ ਉਸ ਨੂੰ ਪਸੰਦ ਹੈ ਅਤੇ ਉਸਦਾ ਪਹਿਲਾ ਭਜਨ ਵੀ ਰਿਕਾਰਡ ਹੋ ਚੁੱਕਿਆ ਹੈ ਪਰ ਹਜੇ ਤੱਕ ਉਸ ਨੂੰ ਆਪਣੇ ਹੁਨਰ ਨੂੰ ਦੁਨੀਆਂ ਦੇ ਸਾਹਮਣੇ ਪੇਸ਼ ਕਰਨ ਲਾਇਕ ਯੋਗ ਮੰਚ ਮੁਹਈਆ ਨਹੀਂ ਹੋਇਆ ਹੈ।
Total Responses : 82