ਬੈਂਕ ਚੋ ਗੰਨਮੈਨ ਦੀ ਬੰਦੂਕ 'ਤੇ ਕਾਰਤੂਸ ਚੋਰੀ
ਬਲਵਿੰਦਰ ਸਿੰਘ ਧਾਲੀਵਾਲ
ਕਪੂਰਥਲਾ 9 ਨਵੰਬਰ 2024 : ਬੀਤੀ ਰਾਤ ਚੋਰ ਨਡਾਲੇ ਦੀ ਪੰਜਾਬ ਐਂਡ ਸਿੰਧ ਬੈਂਕ ਜੋ ਕਿ ਢਿਲਵਾ ਰੋਡ ਚੌਂਕ ਦੇ ਬਿਲਕੁਲ ਨੇੜੇ ਹੈ ਦੀ ਖਿੜਕੀ ਦੀ ਗਰਿੱਲ ਕੱਟ ਕੇ ਅੰਦਰ ਦਾਖਲ ਹੋ ਗਏ ਤੇ ਅੰਦਰ ਪਈ ਬੈਂਕ ਦੇ ਸਕਿਉਰਟੀ ਗਾਰਡ ਦੀ ਬੰਦੂਕ ਤੇ ਕਾਰਤੂਸ ਚੋਰੀ ਕਰਕੇ ਲੈ ਗਏ ਇਸ ਸਬੰਧੀ ਜਾਣਕਾਰੀ ਦਿੰਦਿਆ ਬੈਂਕ ਦੇ ਮੈਨੇਜ਼ਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਸਵੇਰੇ 9:30 ਕੁ ਵਜੇ ਸਫਾਈ ਕਰਮਚਾਰੀ ਨੇ ਫੋਨ ਕਰਕੇ ਦੱਸਿਆ ਕਿ ਬੈਂਕ ਦੇ ਨਾਲ ਲੱਗਦੇ ਖਾਲੀ ਪਲਾਟ ਵਾਲੇ ਤੰਦਰੇ ਦੀ ਗਰਿੱਲ ਤੇ ਖਿੜਕੀ ਟੁੁੱਟੀ ਹੋਈ ਹੈ ਇਸ ਦੋਰਾਨ ਅਸੀ ਤੁਰੰਤ ਬੈਂਕ ਪੁੱਜੇ ਤੇ ਚੈੱਕ ਕਰਨ ਤੇ ਪਤਾ ਲੱਗਾ ਕਿ ਬੈਂਕ ਦੇ ਸਕਿਉਰਟੀ ਗਾਰਡ ਮਨਜੀਤ ਸਿੰਘ ਦੀ ਡਬਲ ਬੈਰਲ ਬੰਦੂਕ ਤੇ 14 ਕਾਰਤੂਸ ਗਾਇਬ ਹਨ ਜੋ ਚੋਰ ਜਾਣ ਲੱਗੇ ਆਪਣੇ ਨਾਲ ਲੈ ਗਏ ਅਤੇ ਬਾਕੀ ਕੈਸ਼ ਤੇ ਹੋਰ ਸਮਾਨ ਸੁਰੱਖਿਅਤ ਹਨ। ਇਸ ਦੋਰਾਨ ਸੂਚਨਾ ਮਿਲਣ ਤੇ ਡੀ.ਐਸ.ਪੀ ਭੁਲੱਥ ਕਰਨੈਲ ਸਿੰਘ, ਥਾਣਾ ਮੁੱਖੀ ਸੁਭਾਨਪੁਰ ਕੰਵਰਜੀਤ ਸਿੰਘ ,ਚੋਕੀ ਇੰਚਾਰਜ਼ ਨਡਾਲਾ ਕਮਲਜੀਤ ਸਿੰਘ ਪੁਲਿਸ ਪਾਰਟੀ ਸਣੇ ਮੌਕੇ ਤੇ ਪੁੱਜੇ ਤੇ ਬਰੀਕੀ ਨਾਲ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਡੀ.ਐਸਪੀ ਕਰਨੈਲ ਸਿੰਘ ਨੇ ਦੱਸਿਆ ਕਿ ਪੁਲਿਸ ਮਾਮਲੇ ਦੀ ਟੈਕਨੀਕਲ ਤਰੀਕੇ ਨਾਲ ਤਫਤੀਸ਼ ਕੀਤੀ ਜਾ ਰਹੀ ਹੈ l