ਬਿਹਾਰ ਤੋਂ ਪ੍ਰਵਾਸੀ ਵੋਟਰਾਂ ਲਈ ਨਾਮਾਂਕਣ ਮੁਹਿੰਮ - ਵਿਸ਼ੇਸ਼ ਵਿਆਪਕ ਸੋਧ
ਚੰਡੀਗੜ੍ਹ, 18 ਜੁਲਾਈ 2025: ਭਾਰਤ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ, ਬਿਹਾਰ ਰਾਜ ਵਿੱਚ ਵਿਸ਼ੇਸ਼ ਵਿਆਪਕ ਸੋਧ (ਐੱਸਆਈਆਰ/SIR) -2025 ਦਾ ਕਾਰਜ ਇਸ ਸਮੇਂ ਕਮਿਸ਼ਨ ਦੀ ਸਰਗਰਮ ਨਿਗਰਾਨੀ ਅਤੇ ਮਾਰਗਦਰਸ਼ਨ ਵਿੱਚ ਸੰਚਾਲਿਤ ਕੀਤਾ ਜਾ ਰਿਹਾ ਹੈ। ਇਹ ਮੁਹਿੰਮ ਭਾਰਤ ਚੋਣ ਕਮਿਸ਼ਨ ਦੇ ਬਹੁਮੁੱਲੇ ਸਹਿਯੋਗ ਨਾਲ ਸੰਚਾਲਿਤ ਹੋ ਰਹੀ ਹੈ ਅਤੇ ਹੁਣ ਤੱਕ ਸੁਚਾਰੂ ਢੰਗ ਨਾਲ ਅੱਗੇ ਵਧ ਰਹੀ ਹੈ।
ਹੁਣ ਤੱਕ, ਕੁੱਲ ਵੋਟਰਾਂ ਵਿੱਚੋਂ 90% ਤੋਂ ਅਧਿਕ ਦੇ ਨਾਮਾਂਕਣ ਫਾਰਮ ਸਫ਼ਲਤਾਪੂਰਵਕ ਪ੍ਰਾਪਤ ਹੋ ਚੁੱਕੇ ਹਨ। ਮ੍ਰਿਤਕ, ਤਬਾਦਲਾ ਕੀਤੀਆਂ ਜਾਂ ਡੁਪਲੀਕੇਟ ਐਂਟਰੀਆਂ ਨੂੰ ਛੱਡ ਕੇ, ਸਿਰਫ 5.8% ਵੋਟਰ ਅਜੇ ਵੀ ਲੰਬਿਤ ਹਨ। ਬਾਕੀ ਫਾਰਮ 25 ਜੁਲਾਈ 2025 ਦੀ ਸਮਾਂ-ਸੀਮਾ ਤੱਕ ਇਕੱਤਰਿਤ ਹੋਣ ਦੀ ਸੰਭਾਵਨਾ ਹੈ, ਜਿਸ ਨਾਲ ਇਹ ਸੋਧ ਪੜਾਅ ਦਾ ਸਮਾਪਨ ਹੋਵੇਗਾ।
ਵੋਟਰਾਂ ਦੀ ਕਾਫ਼ੀ ਗਿਣਤੀ ਹੈ ਜੋ ਅਸਲ ਵਿੱਚ ਬਿਹਾਰ ਵਿੱਚ ਰਜਿਸਟਰਡ ਹਨ ਪਰ ਵਰਤਮਾਨ ਵਿੱਚ ਦੂਜੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ, ਵਿਸ਼ੇਸ਼ ਕਰਕੇ ਚੰਡੀਗੜ੍ਹ ਵਿੱਚ ਅਸਥਾਈ ਤੌਰ 'ਤੇ ਰਹਿ ਰਹੇ ਹਨ। ਇਸ ਪ੍ਰਕਿਰਿਆ ਵਿੱਚ ਅਜਿਹੇ ਪ੍ਰਵਾਸੀ ਵੋਟਰਾਂ ਦੀ ਭਾਗੀਦਾਰੀ ਅਤਿਅੰਤ ਜ਼ਰੂਰੀ ਹੈ ਅਤੇ ਉਨ੍ਹਾਂ ਨੂੰ ਸ਼ਾਮਲ ਕਰਨ ਲਈ ਵਿਸ਼ੇਸ਼ ਪ੍ਰਯਾਸ ਕੀਤੇ ਜਾ ਰਹੇ ਹਨ।
ਬਿਹਾਰ ਨਾਲ ਸਬੰਧਿਤ ਪ੍ਰਵਾਸੀ ਵੋਟਰ ਜੋ ਇਸ ਸਮੇਂ ਚੰਡੀਗੜ੍ਹ ਵਿੱਚ ਰਹਿ ਰਹੇ ਹਨ, ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ voters.eci.gov.in ਪੋਰਟਲ ਜਾਂ ECINET ਮੋਬਾਈਲ ਐਪ ਦੇ ਜ਼ਰੀਏ ਔਨਲਾਇਨ ਨਾਮਾਂਕਣ ਫਾਰਮ ਭਰਨ। ਵਿਕਲਪਿਕ ਤੌਰ 'ਤੇ, ਉਹ ਪਹਿਲਾਂ ਤੋਂ ਭਰੇ ਹੋਏ ਫਾਰਮ ਡਾਊਨਲੋਡ ਕਰ ਸਕਦੇ ਹਨ, ਜ਼ਰੂਰੀ ਦਸਤਾਵੇਜ਼ ਨੱਥੀ ਕਰ ਸਕਦੇ ਹਨ ਅਤੇ ਉਨ੍ਹਾਂ ਨੂੰ ਬਿਹਾਰ ਵਿੱਚ ਆਪਣੇ ਪਰਿਵਾਰ ਦੇ ਮੈਂਬਰਾਂ ਜਾਂ WhatsApp ਦੇ ਜ਼ਰੀਏ ਸਬੰਧਿਤ ਬੂਥ ਲੈਵਲ ਅਫ਼ਸਰ (ਬੀਐੱਲਓ/BLO) ਨੂੰ ਭੇਜ ਸਕਦੇ ਹਨ। ਉਹ ਹੇਠਾਂ ਦਿੱਤੇ QR ਕੋਡ ਨੂੰ ਸਕੈਨ ਕਰਕੇ ਵੀ ਪ੍ਰਕਿਰਿਆ ਪੂਰੀ ਕਰ ਸਕਦੇ ਹਨ।
ਇਸ ਪਹਿਲ ਦਾ ਉਦੇਸ਼ ਇਹ ਸੁਨਿਸ਼ਚਿਤ ਕਰਨਾ ਹੈ ਕਿ ਚੰਡੀਗੜ੍ਹ ਵਿੱਚ ਰਹਿਣ ਵਾਲੇ ਬਿਹਾਰ ਦੇ ਸਾਰੇ ਪਾਤਰ ਪ੍ਰਵਾਸੀ ਵੋਟਰ ਇਸ ਚਲ ਰਹੀ ਚੋਣ ਸੋਧ ਮੁਹਿੰਮ ਵਿੱਚ ਹਿੱਸਾ ਲੈਣ ਦੇ ਲਈ ਜਾਗਰੂਕ ਅਤੇ ਸਮਰੱਥ ਹੋਣ।