← ਪਿਛੇ ਪਰਤੋ
ਫਲੋਰੀਡਾ ਹਾਦਸੇ ਤੋਂ ਬਾਅਦ ਸਿੱਖ ਟਰੱਕਰਾਂ ਉੱਤੇ ਵਧੇ ਨਫਰਤੀ ਹਮਲੇ
ਗੁਰਿੰਦਰਜੀਤ ਨੀਟਾ ਮਾਛੀਕੇ
ਅਮਰੀਕਾ : ਫਲੋਰੀਡਾ ਟਰਨਪਾਈਕ ’ਤੇ ਸਿੱਖ ਟਰੱਕ ਡਰਾਈਵਰ ਦੇ ਕਾਰਨ ਹੋਏ ਘਾਤਕ ਹਾਦਸੇ ਤੋਂ ਬਾਅਦ ਅਮਰੀਕਾ ਵਿੱਚ ਸਿੱਖ ਟਰੱਕਰਾਂ ਵਿਰੁੱਧ ਨਫਰਤੀ ਹਮਲਿਆਂ ਦੀਆਂ ਘਟਨਾਵਾਂ ਤੇਜ਼ੀ ਨਾਲ ਸਾਹਮਣੇ ਆ ਰਹੀਆਂ ਹਨ। ਇਸ ਹਾਦਸੇ ਵਿੱਚ ਇੱਕ ਮਿਨੀਵੈਨ ਸਵਾਰ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ। ਹਾਦਸੇ ਤੋਂ ਬਾਅਦ ਕਈ ਸਿੱਖ ਡਰਾਈਵਰਾਂ ਨੇ ਦੱਸਿਆ ਕਿ ਉਹਨਾਂ ਦੇ ਟਰੱਕਾਂ ’ਤੇ ਬੋਤਲਾਂ ਅਤੇ ਅੰਡੇ ਸੁੱਟੇ ਗਏ ਹਨ। ਓਕਲਾਹੋਮਾ ਦੇ ਇੱਕ ਟਰੱਕ ਸਟਾਪ ’ਤੇ ਤਾਂ ਇੱਕ ਡਰਾਈਵਰ ਨੂੰ ਸ਼ਾਵਰ ਲੈਣ ਤੋਂ ਵੀ ਰੋਕ ਦਿੱਤਾ ਗਿਆ। ਕੁਝ ਟਰੱਕਰਾਂ ਨੇ ਕਿਹਾ ਕਿ ਸੜਕਾਂ ’ਤੇ ਉਨ੍ਹਾਂ ਨੂੰ “ਟਾਵਲ ਹੈਡ” ਕਹਿ ਕੇ ਤਾਨੇ ਮਾਰੇ ਜਾ ਰਹੇ ਹਨ। ਕੈਲੀਫੋਰਨੀਆ ਦੀਆਂ ਵੱਡੀਆਂ ਟਰੱਕਿੰਗ ਕੰਪਨੀਆਂ ਨੇ ਵੀ ਇਸ ਸਥਿਤੀ ’ਤੇ ਚਿੰਤਾ ਜਤਾਈ ਹੈ। ਗਿਲਸਨ ਟਰੱਕਿੰਗ ਦੇ ਸੀ.ਈ.ਓ. ਹਸਿਮਰਨ ਸਿੰਘ ਨੇ ਕਿਹਾ ਕਿ “ਇੱਕ ਹਾਦਸੇ ਦੀ ਗ਼ਲਤੀ ਦਾ ਭਾਰ ਪੂਰੀ ਕਮਿਊਨਿਟੀ ਨੂੰ ਨਹੀਂ ਝੱਲਣਾ ਚਾਹੀਦਾ। ਪਰ ਦੁੱਖ ਦੀ ਗੱਲ ਹੈ ਕਿ ਕਈ ਡਰਾਈਵਰ ਹੁਣ ਡਰ ਕਰਕੇ ਨੌਕਰੀਆਂ ਛੱਡਣ ਦੀ ਸੋਚ ਰਹੇ ਹਨ।” ਸਿੱਖ ਸੰਗਠਨ Sikh Coalition ਅਤੇ United Sikhs ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਨਫਰਤੀ ਹਮਲਿਆਂ ’ਤੇ ਕਾਰਵਾਈ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਐਫ.ਬੀ.ਆਈ. ਦੀਆਂ ਤਾਜ਼ਾ ਰਿਪੋਰਟਾਂ ਮੁਤਾਬਕ ਸਿੱਖ ਅਮਰੀਕਾ ਵਿੱਚ ਸਭ ਤੋਂ ਵੱਧ ਨਿਸ਼ਾਨੇ ’ਤੇ ਰਹਿਣ ਵਾਲੇ ਧਾਰਮਿਕ ਗਰੁੱਪਾਂ ਵਿੱਚੋਂ ਇੱਕ ਹਨ। ਟਰੱਕਿੰਗ ਸਿੱਖਾਂ ਲਈ ਸਿਰਫ਼ ਰੋਜ਼ੀ-ਰੋਟੀ ਨਹੀਂ, ਬਲਕਿ ਧਾਰਮਿਕ ਆਜ਼ਾਦੀ ਦਾ ਵੀ ਸਾਧਨ ਹੈ। ਇਸੇ ਕਰਕੇ ਕਮਿਊਨਿਟੀ ਮੰਨਦੀ ਹੈ ਕਿ ਕੁਝ ਹਾਦਸਿਆਂ ਦੇ ਆਧਾਰ ’ਤੇ ਨਫਰਤ ਫੈਲਾਉਣਾ ਨਾ ਇਨਸਾਫ਼ੀ ਹੈ।
Total Responses : 1775