← ਪਿਛੇ ਪਰਤੋ
ਪੰਜਾਬ ਵਕਫ ਬੋਰਡ ਹਜ਼ਰਤ ਹਲੀਮਾ ਹਸਪਤਾਲ ਦੀ ਬਿਹਤਰੀ ਲਈ ਹਰ ਜਰੂਰੀ ਕਦਮ ਚੁੱਕਿਆ ਜਾਵੇਗਾ : ਐਡਵੋਕੇਟ ਸ਼ਮਸ਼ਾਦ ਅਲ
ਮਾਲੇਰਕੋਟਲਾ 5 ਮਈ 2025, ਹਜ਼ਰਤ ਹਲੀਮਾ ਹਸਪਤਾਲ ਮਲੇਰਕੋਟਲਾ ਨੂੰ ਜੋ ਕਿ ਪੰਜਾਬ ਵਕਫ ਬੋਰਡ ਦੇ ਪ੍ਰਬੰਧਾਂ ਅਧੀਨ ਚੱਲਦਾ ਹੈ ਉੱਪਰ ਚੁੱਕਣ ਲਈ ਵਕਫ ਬੋਰਡ ਵੱਲੋਂ ਹਰ ਸੰਭਵ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਵਕਫ ਬੋਰਡ ਵੱਲੋਂ ਐਲਾਨੀ ਗਈ ਦੋ ਮੈਂਬਰੀ ਸਿਹਤ ਕਮੇਟੀ ਦੇ ਮੈਂਬਰ ਐਡਵੋਕੇਟ ਸ਼ਮਸ਼ਾਦ ਅਲੀ ਨੇ ਹਸਪਤਾਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਵਕਫ ਬੋਰਡ ਉਕਤ ਹਸਪਤਾਲ ਦਾ ਲਗਾਤਾਰ ਚਲਦਾ ਘਾਟਾ ਤਾਂ ਬਰਦਾਸ਼ਤ ਕਰ ਲਵੇਗਾ ਪਰ ਇਸ ਦੇ ਬਦਲੇ ਉਹ ਚਾਹੁੰਦੇ ਹਨ ਕਿ ਲੋਕਾਂ ਨੂੰ ਇਸ ਦਾ ਲਾਭ ਜ਼ਰੂਰ ਪੂਜੇ। ਹਸਪਤਾਲ ਚ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਚ ਵਾਧਾ ਹੋਵੇ। ਬਹੁਤ ਹੀ ਘੱਟ ਰੇਟਾਂ ਤੇ ਕੀਤੇ ਜਾਂਦੇ ਸਾਰੇ ਲੈਬੋਰਟਰੀ ਟੈਸਟ ਅਤੇ ਖਾਸ ਤੌਰ ਤੇ ਸਿਰਫ 450 ਰੁਪਏ ਵਿੱਚ ਕੀਤੀ ਜਾਂਦੀ ਸਕੈਨ ਦਾ ਲੋਕੀ ਫਾਇਦਾ ਉਠਾਉਣ। ਇੱਕ ਸਵਾਲ ਦੇ ਜਵਾਬ ਵਿੱਚ ਐਡਵੋਕੇਟ ਸ਼ਮਸ਼ਾਦ ਨੇ ਕਿਹਾ ਕਿ ਆਉਣ ਵਾਲੇ ਕੁਝ ਦਿਨਾਂ ਵਿੱਚ ਹੀ ਹਸਪਤਾਲ ਵਿਖੇ ਘੱਟੋ ਘੱਟ ਇੱਕ ਗਾਈਨੀ ਡਾਕਟਰ ਅਤੇ ਇੱਕ ਐਮਐਸ ਡਾਕਟਰ 24 ਘੰਟਿਆਂ ਲਈ ਰੱਖਿਆ ਜਾਵੇਗਾ। ਇਹ ਪੁੱਛਣ ਤੇ ਕਿ ਦੁਪਹਿਰ 2 ਵਜੇ ਬਾਅਦ ਪੂਰਾ ਹਸਪਤਾਲ ਖਾਲੀ ਹੋ ਜਾਂਦਾ ਹੈ ਤਾਂ ਅਜਿਹੇ ਚ ਮਰੀਜ਼ ਕੀ ਕਰਨ ਤਾਂ ਉਹਨਾਂ ਕਿਹਾ ਕਿ ਉਹਨਾਂ ਦੀ ਕੋਸ਼ਿਸ਼ ਹੈ ਕਿ ਹਸਪਤਾਲ ਵਿਖੇ ਸਾਰੇ ਡਾਕਟਰ ਲੋਕਲ ਹੋਨ ਜਾਂ ਘੱਟੋ ਘੱਟ ਮਲੇਰ ਕੋਟਲੇ ਵਿਖੇ ਆਪਣੀ ਰਿਹਾਇਸ਼ ਰੱਖਣ ਤਾਂ ਕਿ ਜਰੂਰਤ ਪੈਣ ਤੇ ਹਸਪਤਾਲ ਪੁੱਜ ਸਕਣ। ਇਹ ਪੁੱਛਣ ਤੇ ਕਿ ਹਸਪਤਾਲ ਦੇ ਕੁਝ ਸਟਾਫ ਮੈਂਬਰ ਮਰੀਜ਼ਾਂ ਨੂੰ ਦੂਜੇ ਹਸਪਤਾਲਾਂ ਲਈ ਕਥਿਤ ਤੌਰ ਤੇ ਭੇਜਣ ਦਾ ਕੰਮ ਕਰਦੇ ਹਨ ਦੇ ਜਵਾਬ ਚ ਜਨਾਬ ਸ਼ਮਸ਼ਾਦ ਨੇ ਕਿਹਾ ਕਿ ਉਹਨਾਂ ਦੇ ਧਿਆਨ ਵਿੱਚ ਅਜੇ ਤੱਕ ਅਜਿਹਾ ਕੋਈ ਮਾਮਲਾ ਆਇਆ ਤਾਂ ਨਹੀਂ ਹੈ ਪ੍ਰੰਤੂ ਜੇਕਰ ਆਉਣ ਵਾਲੇ ਦਿਨਾਂ ਚ ਅਜਿਹਾ ਕੁਝ ਪਤਾ ਲੱਗਦਾ ਹੈ ਤਾਂ ਅਜਿਹੇ ਕਿਸੇ ਵੀ ਡਾਕਟਰ ਜਾਂ ਸਟਾਫ ਮੈਂਬਰ ਨੂੰ ਬਾਹਰ ਦਾ ਰਸਤਾ ਦਿਖਾਇਆ ਜਾਵੇਗਾ। ਸ਼ਾਮ ਟਾਈਮ ਲਈ ਰੱਖੇ ਇੱਕ ਡਾਕਟਰ ਜਿਸ ਦੀ ਓਪੀਡੀ ਪੂਰੇ ਮਹੀਨੇ ਨਾਂ ਦੇ ਬਰਾਬਰ ਹੈ ਬਾਰੇ ਉਹਨਾਂ ਕਿਹਾ ਕਿ ਸ਼ਾਇਦ ਮਰੀਜ਼ ਉਹਨਾਂ ਤੋਂ ਖੁਸ਼ ਨਹੀਂ ਹਨ ਅਤੇ ਉਹਨਾਂ ਬਾਰੇ ਆਉਣ ਵਾਲੇ ਕੁਝ ਦਿਨਾਂ ਵਿੱਚ ਫੈਸਲਾ ਕੀਤਾ ਜਾਵੇਗਾ । ਇਸ ਮੌਕੇ ਐਡਵੋਕੇਟ ਸ਼ਮਸ਼ਾਦ ਅਲੀ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਕਿਉਂ ਜੋ ਉਕਤ ਹਸਪਤਾਲ ਵਿਖੇ ਸਾਰੇ ਟੈਸਟ ਦੂਸਰੇ ਹਸਪਤਾਲਾਂ ਨਾਲੋ ਬਹੁਤ ਹੀ ਘੱਟ ਰੇਟਾਂ ਤੇ ਕੀਤੇ ਜਾਂਦੇ ਹਨ ਇਸ ਲਈ ਉਹ ਕਿਸੇ ਵੀ ਡਾਕਟਰ ਦੁਆਰਾ ਲਿਖੇ ਟੈਸਟ ਅਤੇ ਸਕੈਨ ਹਲੀਮਾ ਹਸਪਤਾਲ ਵਿਖੇ ਆ ਕੇ ਕਰਵਾ ਸਕਦੇ ਹਨ ਅਤੇ ਉਹਨਾਂ ਨੂੰ ਹਸਪਤਾਲ ਨੂੰ ਵਧੀਆ ਤਰੀਕੇ ਨਾਲ ਚਲਾਉਣ ਲਈ ਮਸ਼ਵਰੇ ਵੀ ਦੇ ਸਕਦੇ ਹਨ। ਓਹਨਾਂ ਇਹ ਵੀ ਕਿਹਾ ਕਿ ਅਗਰ ਉਹ ਕਿਸੇ ਤਰ੍ਹਾਂ ਦਾ ਮਸ਼ਵਰਾ ਦੇਣਾ ਚਾਹੁੰਦਾ ਹੈ ਜਾਂ ਹਸਪਤਾਲ ਬਾਰੇ ਕੁਝ ਦੱਸਣਾ ਚਾਹੁੰਦੇ ਹਨ ਤਾਂ ਇੱਕ ਦੋ ਦਿਨਾਂ ਵਿੱਚ ਉਹ ਆਪਣਾ ਅਤੇ ਕਮੇਟੀ ਦੇ ਦੂਸਰੇ ਮੈਂਬਰ ਸ਼ਹਿਬਾਜ ਰਾਣਾ ਜੀ ਦਾ ਮੋਬਾਇਲ ਨੰਬਰ ਲਿਖ ਕੇ ਹਸਪਤਾਲ ਵਿਖੇ ਚਿਪਕਾ ਦੇਣਗੇ ਤਾਂ ਕਿ ਲੋਕ ਹਸਪਤਾਲ ਨੂੰ ਉੱਪਰ ਚੁੱਕਣ ਵਿੱਚ ਪੰਜਾਬ ਵਕਫ ਬੋਰਡ ਦੀ ਮਦਦ ਕਰ ਸਕਣ।
Total Responses : 567