ਪੰਜਾਬ ਦੇ ਕਿਸਾਨੀ ਸੰਘਰਸ਼ ਦੇ ਹੱਕ ’ਚ ਹਰਿਆਣਾ ਦੇ 10 ਕਿਸਾਨ ਮਰਨ ਵਰਤ ’ਤੇ ਬੈਠੇ, ਗਿਣਤੀ ਹੋਈ 122
ਬਾਬੂਸ਼ਾਹੀ ਨੈਟਵਰਕ
ਖਨੌਰੀ, 18 ਜਨਵਰੀ, 2025: ਖਨੌਰੀ ਬਾਰਡਰ ’ਤੇ ਚਲ ਰਹੇ ਕਿਸਾਨੀ ਸੰਘਰਸ਼ ਵਿਚ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਤੇ 111 ਹੋਰ ਕਿਸਾਨਾਂ ਵੱਲੋਂ ਰੱਖੇ ਮਰਨ ਵਰਤ ਦੇ ਸਮਰਥਨ ਵਿਚ ਹਰਿਆਣਾ ਦੇ 10 ਕਿਸਾਨਾਂ ਨੇ ਵੀ ਮਰਨ ਵਰਤ ਸ਼ੁਰੂ ਕਰ ਦਿੱਤਾ ਹੈ।
ਹਰਿਆਣਾ ਦੇ ਮਰਨ ਵਰਤ ਰੱਖਣ ਵਾਲੇ ਕਿਸਾਨਾਂ ਵਿਚ ਦਸ਼ਰਥ ਮਲਿਕ (ਹਿਸਾਰ), ਵੀਰੇਂਦਰ ਖੋਖਰ (ਸੋਨੀਪਤ), ਹੰਸਬੀਰ ਖਰਬ (ਸੋਨੀਪਤ), ਰਣਬੀਰ ਭੁੱਕਰ (ਪਾਣੀਪਤ), ਰਾਮਪਾਲ ਉਝਾਣਾ (ਜੀਂਦ), ਬੇਦੀ ਦਹੀਆ (ਸੋਨੀਪਤ), ਸੁਰੇਸ਼ ਜੁਲਹੇੜਾ (ਜੀਂਦ), ਜਗਬੀਰ ਬੇਰਵਾਲ (ਹਿਸਾਰ), ਬਲਜੀਤ ਸਿੰਘਮਾਰ (ਜੀਂਦ) ਅਤੇ ਰੋਹਤਾਸ਼ (ਪਾਣੀਪਤ) ਸ਼ਾਮਲ ਹਨ।