ਇੰਟਰਪੋਲ ਨੇ ਗੈਂਗਸਟਰ ਪਵਿੱਤਰ ਸਿੰਘ ਅਤੇ ਹੁਸਨਦੀਪ ਖ਼ਿਲਾਫ਼ ਰੈੱਡ ਨੋਟਿਸ ਜਾਰੀ ਕੀਤਾ
ਦੋਵਾਂ ਨੂੰ ਭਾਰਤ ਵਾਪਸ ਲਿਆਉਣ ਦਾ ਰਸਤਾ ਹੋ ਸਕਦਾ ਹੈ ਸਾਫ
ਰੋਹਿਤ ਗੁਪਤਾ
ਗੁਰਦਾਸਪੁਰ , 18 ਜਨਵਰੀ 2025 :
ਬਟਾਲਾ ਪੁਲਿਸ ਨੂੰ ਲੋੜੀਂਦੇ ਵਿਦੇਸ਼ ਬੈਠੇ ਗੈਂਗਸਟਰਾਂ ਹੁਸਨਦੀਪ ਸਿੰਘ ਅਤੇ ਪਵਿੱਤਰ ਸਿੰਘ ਖਿਲਾਫ ਇੰਟਰਪੋਲ ਨੇ ਰੈੱਡ ਨੋਟਿਸ ਜਾਰੀ ਕੀਤਾ ਹੈ। ਦੋਵੇਂ ਅਪਰਾਧੀ ਕੈਲੀਫੋਰਨੀਆ ਪੁਲਿਸ ਦੀ ਗ੍ਰਿਫ਼ਤ ਵਿਚ ਹਨ ਅਤੇ ਹੁਣ ਰੈਡ ਕਾਰਨਰ ਨੋਟਿਸ ਜਾਰੀ ਹੋਣ ਉਪਰੰਤ ਦੋਵਾਂ ਨੂੰ ਭਾਰਤ ਲਿਆਉਣ ਦਾ ਰਸਤਾ ਸਾਫ ਹੋ ਸਕਦਾ ਹੈ ਜਿਸ ਨਾਲ ਬਟਾਲਾ ਪੁਲਿਸ ਨੂੰ ਕਾਫੀ ਮਦਦ ਮਿਲੇਗੀ। ਪੁਲੀਸ ਅਨੁਸਾਰ ਇਹ ਦੋਵੇਂ ਪਵਿੱਤਰ ਚੌਂੜਾ ਗਿਰੋਹ ਦੇ ਮੁੱਖ ਆਗੂ ਹਨ ਅਤੇ ਮਾਝਾ ਖੇਤਰ ਵਿੱਚ ਘਿਨਾਉਣੇ ਅਪਰਾਧਾਂ ਵਿੱਚ ਸ਼ਾਮਲ ਰਹੇ ਹਨ।
ਐਸਐਸਪੀ ਬਟਾਲਾ ਸੋਹੇਲ ਕਾਸਮ ਮੀਰ ਨੇ ਦੱਸਿਆ ਕਿ ਪੰਜਾਬ ਦੇ ਮਾਝਾ ਖੇਤਰ ਵਿੱਚ ਸਰਗਰਮ ਪਵਿੱਤਰ ਚੌੜਾ ਗਰੋਹ ਦੇ ਮੁਖੀ ਪਵਿੱਤਰ ਸਿੰਘ ਅਤੇ ਹੁਸਨਦੀਪ ਸਿੰਘ ਖ਼ਿਲਾਫ਼ ਕਈ ਅਪਰਾਧਿਕ ਮਾਮਲੇ ਦਰਜ ਹਨ। ਗੈਂਗਸਟਰ ਪਵਿਤਰ ਸਿੰਘ ਦੀ ਅਗਵਾਈ 'ਚ ਬਣੇ ਗਿਰੋਹ ਵੱਲੋਂ ਕਤਲ, ਕਤਲ ਦੀ ਕੋਸ਼ਿਸ਼, ਲੁੱਟ-ਖੋਹ, ਫਿਰੌਤੀ ਆਦਿ ਵਰਗੀਆਂ ਘਿਨਾਉਣੀਆਂ ਵਾਰਦਾਤਾਂ ਚਲੋ ਕੀਤੀਆਂ ਜਾ ਚੁੱਕੀਆਂ ਹਨ । ਐਸਐਸਪੀ ਸੋਹੇਲ ਕਾਸਿਮ ਮੀਰ ਨੇ ਦੱਸਿਆ ਕਿ ਅਪ੍ਰੈਲ 2023 ਵਿੱਚ ਉੱਤਰੀ ਕੈਲੀਫੋਰਨੀਆ ਵਿੱਚ ਹਿੰਸਕ ਘਟਨਾਵਾਂ ਵਿੱਚ ਸ਼ਾਮਲ ਹੋਣ ਤੋਂ ਬਾਅਦ, ਪਵਿਤਰ ਅਤੇ ਉਸਦੇ ਨਜ਼ਦੀਕੀ ਸਾਥੀ ਹੁਸਨਦੀਪ ਸਿੰਘ ਵਾਸੀ ਬਟਾਲਾ ਨੂੰ ਕੈਲੀਫੋਰਨੀਆ, ਅਮਰੀਕਾ ਵਿੱਚ ਏਜੰਸੀਆਂ ਦੇ ਸਾਂਝੇ ਆਪ੍ਰੇਸ਼ਨ ਦੌਰਾਨ ਗ੍ਰਿਫਤਾਰ ਕੀਤਾ ਗਿਆ ਸੀ। ਇੰਟਰਪੋਲ ਦੁਆਰਾ ਜਾਰੀ ਕੀਤਾ ਗਿਆ ਰੈੱਡ ਨੋਟਿਸ ਬਹੁਤ ਸ਼ਕਤੀਸ਼ਾਲੀ ਹੈ, ਜੋ ਕਿ ਵਿਦੇਸ਼ਾਂ ਵਿੱਚ ਨਜ਼ਰਬੰਦ ਅਪਰਾਧੀਆਂ ਨੂੰ ਲੱਭਣ ਵਿੱਚ ਅੰਤਰਰਾਸ਼ਟਰੀ ਕਾਨੂੰਨ ਅਤੇ ਏਜੰਸੀਆਂ ਦੀ ਮਦਦ ਕਰਦਾ ਹੈ।
ਗੈਂਗਸਟਰ ਹੁਸਨਦੀਪ ਸਿੰਘ ਥਾਣਾ ਰੰਗੜ ਨੰਗਲ ਦੇ ਪਿੰਡ ਸ਼ਾਹਬਾਦ ਦਾ ਰਹਿਣ ਵਾਲਾ ਹੈ। ਜਦੋਂਕਿ ਪਵਿੱਤਰਾ ਪਿੰਡ ਚੌੜਾ ਦਾ ਰਹਿਣ ਵਾਲਾ ਹੈ। ਇਨ੍ਹਾਂ ਦੋਵਾਂ ਨੇ ਆਪਣਾ ਗਰੋਹ ਬਣਾਇਆ ਹੋਇਆ ਹੈ ਅਤੇ ਆਪਣੇ ਸਾਥੀਆਂ ਨਾਲ ਮਿਲ ਕੇ ਘਿਨੌਣੀਆਂ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇ ਰਹੇ ਹਨ।
ਜਦੋਂਕਿ ਇਨ੍ਹਾਂ ਦੀ ਸ਼ਹਿ ’ਤੇ ਜਨਵਰੀ 2020 ਵਿੱਚ ਮਜੀਠਾ ਵਿਧਾਨ ਸਭਾ ਹਲਕੇ ਦੇ ਪਿੰਡ ਅਮਰਪੁਰਾ ਵਿੱਚ ਅਕਾਲੀ ਦਲ ਦੀ ਆਗੂ ਦੇ ਪਤੀ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਗਿਰੋਹ ਨੇ ਨਵੰਬਰ 2017 ਵਿੱਚ ਪੁਰਾਣੀ ਦੁਸ਼ਮਣੀ ਕਾਰਨ ਡੇਰਾ ਰੋਡ ’ਤੇ ਬਟਾਲਾ ਵਾਸੀ ਸੁਖਵਿੰਦਰ ਸਿੰਘ ਉਰਫ਼ ਲਾਲਾ ਦਾ ਕਤਲ ਕਰਕੇ ਜ਼ਿੰਮੇਵਾਰੀ ਵੀ ਲਈ ਸੀ। ਗੈਂਗ ਦੇ ਸਰਗਨਾ ਪਵਿੱਤਰ ਸਿੰਘ ਦੇ ਖਿਲਾਫ ਅੰਮ੍ਰਿਤਸਰ ਜ਼ਿਲੇ 'ਚ ਛੇ ਅਤੇ ਗੁਰਦਾਸਪੁਰ ਜ਼ਿਲੇ 'ਚ ਦੋ ਮਾਮਲੇ ਦਰਜ ਹਨ।
ਪਵਿੱਤਰ ਅਤੇ ਹੁਸਨਦੀਪ ਸਿੰਘ ਦੋਵੇਂ ਜਾਅਲੀ ਪਾਸਪੋਰਟ ਬਣਵਾ ਕੇ ਵਿਦੇਸ਼ ਫਰਾਰ ਹੋ ਗਏ ਸਨ। ਜਦੋਂ ਤੋਂ ਬਟਾਲਾ ਪੁਲੀਸ ਇਨ੍ਹਾਂ ਮੁਲਜ਼ਮਾਂ ਦੀ ਹਵਾਲਗੀ ਲਈ ਯਤਨਸ਼ੀਲ ਹੈ