ਪੰਜਾਬ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਗੜ੍ਹੀ ਨੇ ਪਰਿਵਾਰ ਨਾਲ ਮਨਾਇਆ ਜਨਮ ਦਿਨ
ਰੋਪੜ, ਮਾਰਚ 15, 2025: ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਸਰਦਾਰ ਜਸਵੀਰ ਸਿੰਘ ਗੜੀ ਬਹੁਜਨ ਅੰਦੋਲਨ ਦੇ ਬਾਨੀ ਸਾਹਿਬ ਕਾਂਸ਼ੀ ਰਾਮ ਦੇ ਪਰਿਵਾਰ ਨਾਲ ਵਿਸ਼ੇਸ਼ ਤੌਰ ਉੱਤੇ ਮੁਲਾਕਾਤ ਕਰਨ ਬੁੰਗਾ ਸਾਹਿਬ ਵਿਖੇ ਪੁੱਜੇ ਅਤੇ ਪਰਿਵਾਰ ਨਾਲ ਉਨ੍ਹਾਂ ਦਾ ਜਨਮ ਦਿਨ ਮਨਾਇਆ।
ਇਸ ਮੌਕੇ ਸਾਬਕਾ ਕਾਂਸ਼ੀ ਰਾਮ ਦੇ ਜਨਮ ਸਥਾਨ ਪਿੰਡ ਬੁੰਗਾ ਸਾਹਿਬ ਸੰਬੋਧਨ ਕਰਦਿਆਂ ਬਾਬੂ ਕਾਸ਼ੀ ਰਾਮ ਜੀ ਦੇ ਸਬੰਧ ਵਿੱਚ ਬੋਲਦਿਆਂ ਚੇਅਰਮੈਨ ਜਸਵੀਰ ਸਿੰਘ ਗੜੀ ਨੇ ਕਿਹਾ ਕਿ ਸਾਹਿਬ ਕਾਂਸ਼ੀ ਰਾਮ ਜੀ ਨੇ ਦਲਿਤ ਪੱਛੜੇ ਵਰਗਾਂ ਦੇ ਅਧਿਕਾਰਾਂ ਨੂੰ ਸੁਰੱਖਿਅਤ ਕਰਨ ਲਈ 40 ਸਾਲ ਜੀਵਨ ਦੇ ਲਗਾਏ ਪਰ ਸ੍ਰੀ ਕਾਸ਼ੀ ਰਾਮ ਦੇ ਉਤਰਾਧਿਕਾਰੀਆਂ ਨੇ ਬਾਬੂ ਕਾਸੀ ਰਾਮ ਜੀ ਦੇ ਖੁਬਸੂਰਤ ਬਾਗ ਨੂੰ ਸਾਂਭਿਆ ਨਹੀਂ।
ਉਨ੍ਹਾਂ ਕਿਹਾ ਕਿ ਬਾਬੂ ਕਾਂਸ਼ੀ ਰਾਮ ਜੀ ਨੇ ਸਾਹਿਬ ਕਾਂਸ਼ੀ ਰਾਮ (1934-2006) ਭਾਰਤ ਵਿੱਚ ਬਹੁਜਨ ਅੰਦੋਲਨ ਦੇ ਸੰਸਥਾਪਕ ਅਤੇ ਸਮਾਜਿਕ ਨਿਆਂ ਦੇ ਮਹਾਨ ਯੋਧਾ ਸਨ। ਉਹ ਦਲਿਤ, ਪਿਛੜੇ ਅਤੇ ਆਦਿਵਾਸੀ ਹੱਕਾਂ ਦੀ ਲੜਾਈ ਲੜਨ ਵਾਲੇ ਪ੍ਰਮੁੱਖ ਨੇਤਾ ਰਹੇ।
ਜਿਨ੍ਹਾਂ ਨੇ ਵੱਖ-ਵੱਖ ਸੰਸਥਾਵਾਂ ਦੀ ਸਥਾਪਨਾ ਕਰਕੇ ਬਹੁਜਨ ਹਿਤਾਂ ਲਈ ਕੰਮ ਕੀਤਾ।
ਸ. ਗੜ੍ਹੀ ਨੇ ਕਿਹਾ ਕੇ ਬਾਬੂ ਕਾਂਸ਼ੀ ਰਾਮ ਜੀ ਭਾਰਤ ਰਤਨ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੇ ਵਿਚਾਰਾਂ ਤੋਂ ਪ੍ਰਭਾਵਿਤ ਸਨ ਅਤੇ ਉਨ੍ਹਾਂ ਦੇ ਸਮਾਜਿਕ ਨਿਆਂ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਆਪਣੀ ਜ਼ਿੰਦਗੀ ਸਮਰਪਿਤ ਕਰ ਦਿੱਤੀ। l
ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਨੇ ਅੱਗੇ ਕਿਹਾ ਕਿ ਸਾਹਿਬ ਕਾਂਸ਼ੀ ਰਾਮ ਜੀ ਦੇ ਖੜੇ ਕੀਤੇ ਨੀਲੇ ਝੰਡੇ ਨੂੰ ਸਿਰਫ 20 ਸਾਲ ਵਿੱਚ ਉਸਦੇ ਉੱਤਰਾਅਧਿਕਾਰੀਆਂ ਨੇ ਉਜਾੜ ਦਿੱਤਾ ਅਤੇ ਲੰਮੇ ਸਮੇਂ ਤੋ ਸੂਬੇ ਦੇ ਲੋੜਵੰਦ ਤੇ ਗਰੀਬ ਲੋਕਾਂ ਦੇ ਅਧਿਕਾਰਾਂ ਬਾਰੇ ਕਿਸੇ ਨੇ ਵੀ ਤਵੱਜੋਂ ਨਹੀਂ ਦਿੱਤੀ।
ਇਸ ਮੌਕੇ ਚੇਅਰਮੈਨ ਜਸਵੀਰ ਸਿੰਘ ਗੜੀ ਨੇ ਬਾਬੂ ਕਾਂਸ਼ੀ ਰਾਮ ਜੀ ਦੇ ਨਾਨਕੇ ਪਿੰਡ ਬੰਗਾ ਸਾਹਿਬ ਅਤੇ ਜੱਦੀ ਪਿੰਡ ਖਵਾਸਪੁਰ ਵਿਖੇ ਵੀ ਦੌਰਾ ਕੀਤਾ। ਇਹਨਾਂ ਦੌਰਿਆਂ ਮੌਕੇ ਸਾਹਿਬ ਕਾਂਸ਼ੀਰਾਮ ਦੇ ਭੈਣ ਬੀਬੀ ਸਵਰਨ ਕੌਰ, ਸਾਹਿਬ ਕਾਂਸ਼ੀ ਰਾਮ ਦੇ ਵੱਡੇ ਭਰਾ ਹਰਬੰਸ ਲਾਲ, ਭਰਾ ਦਰਬਾਰਾ ਸਿੰਘ, ਭਤੀਜਾ ਹਰਵਿੰਦਰ ਸਿੰਘ ਭਤੀਜਾ ਬਲਵਿੰਦਰ ਸਿੰਘ ਅਤੇ ਸਮੁੱਚੇ ਪਰਿਵਾਰ ਦੇ ਮੈਂਬਰ ਮੌਜੂਦ ਸਨ।
ਇਸ ਮੌਕੇ ਪ੍ਰਸਿੱਧ ਰਾਈਟਰ ਸੋਹਣ ਸਹਿਜਲ, ਸਤਵਿੰਦਰ ਮਦਾਰਾ, ਸਵਰਨ ਸਿੰਘ ਬੈਂਸ, ਕਮਿਕਰ ਸਿੰਘ ਡਾਡੀ ਚੇਅਰਮੈਨ ਅਨੰਦਪੁਰ ਸਾਹਿਬ ਮਾਰਕੀਟ ਕਮੇਟੀ, ਕਾਂਸ਼ੀ ਰਾਮ ਫਾਉਂਡੇਸ਼ਨ ਚੇਅਰਮੈਨ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਭੈਣ ਸਵਰਨ ਕੌਰ ਅਤੇ ਹੋਰ ਹਾਜ਼ਰ ਸਨ।