ਪੰਜਾਬੀ ਸਾਹਿਤ ਸਭਾ ਦੀ ਮਹੀਨਾਵਾਰ ਬੈਠਕ ਸੰਪਨ
ਰੋਹਿਤ ਗੁਪਤਾ
ਗੁਰਦਾਸਪੁਰ, 15 ਮਾਰਚ 2025 - ਪੰਜਾਬੀ ਸਾਹਿਤ ਸਭਾ, ਗੁਰਦਾਸਪੁਰ ਦੀ ਮਹੀਨਾਵਾਰ ਬੈਠਕ ਸਭਾ ਦੇ ਮੈਂਬਰ ਪ੍ਰੀਤ ਰਾਣਾ ਦੀ ਮੇਜ਼ਬਾਨੀ ਹੇਠ ਉਨ੍ਹਾਂ ਦੇ ਗ੍ਰਹਿ ਵਿੱਚ ਹੋਈ । ਸਭ ਤੋਂ ਪਹਿਲਾਂ ਅਮਰੀਕਾ ਤੋਂ ਗੁਰਦੇਵ ਭੁੱਲਰ ਅਤੇ ਚੰਡੀਗੜ੍ਹ ਤੋਂ ਪ੍ਰਤਾਪ ਪਾਰਸ ਦੇ ਲਾਈਵ ਗੀਤਾਂ ਨਾਲ ਕਵੀ ਦਰਬਾਰ ਦਾ ਆਗਾਜ਼ ਹੋਇਆ । ਉਸ ਤੋਂ ਬਾਅਦ 'ਮੇਰੇ ਖਾਬ ਮੇਂ ਆਨਾ ਜਾਨਾ ਛੋੜ ਭੀ ਦੋ' ਸੁਨੀਲ ਕੁਮਾਰ, 'ਗਲਤੀ ਤੋਂ ਨਾ ਤੌਬਾ ਕਰ ਗਲਤੀ ਨੂੰ ਦੁਹਰਾਈ ਜਾ' ਹਰਪਾਲ ਬੈਂਸ, 'ਬੀਮਾਰ ਹੋ ਕੇ ਜੋ ਰੁਤਬਾ ਅਸਾਂ ਨੇ ਪਾਇਆ ਹੈ' ਸੁਭਾਸ਼ ਦੀਵਾਨਾ, 'ਡੁਬੋਇਆ ਜਿਸ ਨੇ ਉਸ ਦੇ ਪੈਰ ਧੋ ਧੋ ਕੇ ਪੀ ਰਹੇ ਹਾਂ' ਸੀਤਲ ਸਿੰਘ ਗੁੰਨੋਪੁਰੀ ਅਤੇ 'ਕੌਮ ਜੋ ਜੰਗਜੂ ਵਿਰਸਾ ਭੁੱਲੇ' ਮੱਖਣ ਕੁਹਾੜ ਨੇ ਗ਼ਜ਼ਲਾਂ ਕਹੀਆਂ ।
'ਜੀਵਨ ਸੇ ਭਰੀ ਤੇਰੀ ਆਂਖੇ' ਕੇ ਪੀ ਸਿੰਘ, 'ਚੱਲੀਏ ਵਿਆਹ ਵਾਲੇ ਘਰ ਵੇ' ਹੀਰਾ ਸਿੰਘ, 'ਪੂਜ ਲੈ ਤੂੰ ਆਪਣੇ ਜਠੇਰੇ' ਪ੍ਰੀਤ ਰਾਣਾ , ਅਤੇ ਰਜਿੰਦਰ ਸਿੰਘ ਛੀਨਾ ਨੇ ਗੀਤਾਂ ਤੇ ਬੂਟਾ ਰਾਮ ਆਜਾਦ ਨੇ 'ਪੁੱਤ ਖਾ ਲਏ ਪਨਾਮਾ ਦਿਆਂ ਜੰਗਲਾਂ' ਬੋਲੀਆਂ ਕਹਿ ਕੇ ਮਹਿਫਲ ਰੰਗੀਨ ਕਰ ਦਿੱਤੀ । ਰਾਜਨ ਤਰੇੜੀਆ ਨੇ ਲੇਖ, ਰਜਨੀਸ਼ ਵਸ਼ਿਸ਼ਟ ਨੇ ਕਹਾਣੀ ਅਤੇ ਤਰਸੇਮ ਸਿੰਘ ਭੰਗੂ ਨੇ ਵਿਅੰਗ ਸਾਂਝੇ ਕੀਤੇ। ਅਸ਼ਵਨੀ ਕੁਮਾਰ ਨੇ ਵਰਤਮਾਨ ਸਮੇਂ ਹੋ ਰਹੀਆਂ ਲੁੱਟਾਂ ਖੋਹਾਂ 'ਤੇ ਚਿੰਤਾ ਜਾਹਰ ਕੀਤੀ । ਅਖੀਰ ਵਿੱਚ ਸਭਾ ਦੇ ਮੁੱਖ ਸਲਾਹਕਾਰ ਪ੍ਰੋਫੈਸਰ ਰਾਜ ਕੁਮਾਰ ਜੀ ਨੇ ਮੇਜ਼ਬਾਨ ਪਰਿਵਾਰ ਅਤੇ ਕਵੀ ਦਰਬਾਰ ਵਿੱਚ ਸ਼ਾਮਲ ਹੋਏ ਸਾਹਿਤਕਾਰਾਂ ਦਾ ਧੰਨਵਾਦ ਕਰਦਿਆਂ ਪ੍ਰੋਗਰਾਮ ਦੀ ਸਫਲਤਾ 'ਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਸਟੇਜ ਦੀ ਕਾਰਵਾਈ ਸੁਭਾਸ਼ ਦੀਵਾਨਾ ਜੀ ਨੇ ਨਿਭਾਈ।
ਇਸ ਮੌਕੇ ਕਪੂਰ ਸਿੰਘ ਘੁੰਮਣ, ਕਮਲੇਸ਼ ਕੁਮਾਰੀ, ਸਪਨਾ ਦੇਵੀ, ਸੁਦੇਸ਼ ਕੁਮਾਰੀ, ਮੋਨਿਕਾ, ਰਾਜ ਕੁਮਾਰ, ਮਨਪ੍ਰੀਤ, ਅਤੇ ਜਤਿੰਦਰ ਕੁਮਾਰ ਹਾਜ਼ਰ ਸਨ ।