ਪੰਜਾਬੀ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਨੇ 'ਸਾਲਾਨਾ ਸੂਦ ਯਾਦਗਾਰੀ ਸਿੰਪੋਜ਼ੀਅਮ 2025' ਕਰਵਾਇਆ
ਪਟਿਆਲਾ, 13 ਮਾਰਚ 2025 - ਪੰਜਾਬੀ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਦੀ ਇੰਗਲਿਸ਼ ਲਿਟਰੇਚਰ ਸੁਸਾਇਟੀ ਵੱਲੋਂ 'ਸਾਲਾਨਾ ਸੂਦ ਯਾਦਗਾਰੀ ਸਿੰਪੋਜ਼ੀਅਮ 2025' ਕਰਵਾਇਆ ਗਿਆ।
ਸਿੰਪੋਜ਼ੀਅਮ ਦੌਰਾਨ ਡਾ. ਦੀਪਿਕਾ ਧੀਰ ਨੇ ਮੁੱਖ ਮਹਿਮਾਨ ਵਜੋਂ ਅਤੇ ਮੋਨਿਕਾ ਜੋੜਾ ਵੱਲੋਂ ਵਿਸ਼ੇਸ਼ ਮਹਿਮਾਨ ਸਨਮਾਨ ਵਜੋਂ ਸ਼ਿਰਕਤ ਕੀਤੀ ਗਈ। ਸਿੰਪੋਜ਼ੀਅਮ ਦੀ ਪ੍ਰਧਾਨਗੀ ਡਾ. ਅਜੇ ਵਰਮਾ ਨੇ ਕੀਤੀ।
ਵਿਭਾਗ ਮੁਖੀ ਡਾ. ਜੋਤੀ ਪੁਰੀ ਨੇ ਆਪਣੇ ਸਵਾਗਤੀ ਸ਼ਬਦਾਂ ਦੌਰਾਨ ਸਿੰਪੋਜ਼ੀਅਮ ਬਾਰੇ ਦੱਸਿਆ ਕਿ ਵਿਦਿਆਰਥੀ ਇਸ ਪਲੇਟਫਾਰਮ ਦੀ ਵਰਤੋਂ ਭਾਸ਼ਾ, ਸਾਹਿਤ, ਜਲਾਵਤਨੀ, ਡਾਇਸਪੋਰਾ, ਭਾਰਤੀ ਕਾਵਿ ਸ਼ਾਸਤਰ ਅਤੇ ਤਕਨਾਲੋਜੀ ਦੀ ਭੂਮਿਕਾ ਆਦਿ ਵੱਖ-ਵੱਖ ਵਿਸ਼ਿਆਂ 'ਤੇ ਵਿਚਾਰ ਵਟਾਂਦਰਾ ਕਰਨ ਲਈ ਕਰਦੇ ਹਨ।
ਇਸ ਮੌਕੇ ਹਾਜ਼ਰ ਹੋਏ ਡੀਨ ਅਲੂਮਨੀ ਪ੍ਰੋ. ਗੁਰਮੁਖ ਸਿੰਘ ਵੱਲੋਂ ਡਾ. ਦੀਪਿਕਾ ਧੀਰ ਅਤੇ ਮੋਨਿਕਾ ਜੌੜਾ ਨੂੰ ਸਨਮਾਨਿਤ ਕੀਤਾ ਗਿਆ ਜੋ ਦੋਵੇਂ ਕ੍ਰਮਵਾਰ 1970 ਅਤੇ 2000 ਦੇ ਦਹਾਕੇ ਦੇ ਸਾਬਕਾ ਵਿਦਿਆਰਥੀ ਸਨ।
ਸਿੰਪੋਜ਼ੀਅਮ ਵਿੱਚ ਵਿਚਾਰ-ਉਤੇਜਕ ਪੇਸ਼ਕਾਰੀਆਂ ਅਤੇ ਦਿਲਚਸਪ ਸਵਾਲ ਸਾਹਮਣੇ ਆਏ। ਪੇਸ਼ਕਾਰੀਆਂ ਦਾ ਮੁਲਾਂਕਣ ਪ੍ਰੋ. ਸਤਵਿੰਦਰ ਸਿੰਘ, ਪ੍ਰੋ. ਜਤਿੰਦਰ ਕੁਮਾਰ ਅਤੇ ਪ੍ਰੋ. ਅਮਨਦੀਪ ਕੌਰ ਦੀ ਜਿਊਰੀ ਵੱਲੋਂ ਕੀਤਾ ਗਿਆ। ਇਨ੍ਹਾਂ ਪੇਸ਼ਕਾਰੀਆਂ ਵਿੱਚ ਕਰਨਬੀਰ ਸਿੰਘ ਨੇ ਪਹਿਲਾ, ਦਿਸ਼ਿਕਾ ਨੇ ਦੂਜਾ ਅਤੇ ਹਰਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਵਿਦਿਆਰਥੀ ਹਰਸ਼ਿਕਾ ਨੂੰ ਉਸਦੇ ਸਵਾਲਾਂ ਲਈ ਸਰਵੋਤਮ ਪ੍ਰਸ਼ਨਕਰਤਾ ਦਾ ਇਨਾਮ ਮਿਲਿਆ।
ਪ੍ਰੋਗਰਾਮ ਦਾ ਸਮਾਪਨ ਕਨਵੀਨਰ ਡਾ. ਧਰਮਜੀਤ ਸਿੰਘ ਵੱਲੋਂ ਬੋਲੇ ਧੰਨਵਾਦ ਸ਼ਬਦਾਂ ਨਾਲ਼ ਹੋਇਆ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਸੀਨੀਅਰ ਰਿਸਰਚ ਫੈਲੋ ਪਰਵਿੰਦਰ ਕੌਰ ਨੇ ਨਿਭਾਈ।